ਵਪਾਰੀ ਵਰਗ ਦੇ ਨਾਲ ਕੀਤੀ ਗਈ ਮੀਟਿੰਗ (Etv Bharat Amritsar) ਅੰਮ੍ਰਿਤਸਰ: ਪੰਜਾਬ ਵਿੱਚ ਜਿੱਥੇ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਲੋਕ ਸਭਾ ਦਾ ਭਖਿਆ ਹੋਇਆ ਹੈ। ਅੰਮ੍ਰਿਤਸਰ ਵਿੱਚ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਆਪਣੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਸ ਲੜੀ ਦੇ ਤਹਿਤ ਗੁਰਜੀਤ ਸਿੰਘ ਔਜਲਾ ਵੱਲੋਂ ਇੱਕ ਵਪਾਰੀ ਵਰਗ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਮਸ਼ਹੂਰ ਐਸਮਾ ਕਲੋਨੀ ਦੇ ਵਿੱਚ ਜਾ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਗਈਆਂ। ਜਿਸ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਨੇ ਬੋਲਦੇ ਹੋਏ ਕਿਹਾ ਕਿ ਪਿਛਲੇ ਸੱਤ ਸਾਲ ਤੋਂ ਉਨ੍ਹਾਂ ਵੱਲੋਂ ਬਹੁਤ ਸਾਰੇ ਕੰਮ ਅੰਮ੍ਰਿਤਸਰ ਵਾਸਤੇ ਕਰਵਾਇਆ ਗਏ ਹਨ। ਪਰ ਦੂਸਰੀਆਂ ਪਾਰਟੀਆਂ ਦੇ ਨੁਮਾਇੰਦਾ ਦੀ ਮੰਨੀ ਜਾਵੇ ਤਾਂ ਉਹ ਕਿਸੇ ਵੀ ਮੈਦਾਨ ਦੇ ਵਿੱਚ ਨਦਰ ਨਹੀਂ ਆ ਰਹੇ ਸਨ। ਅੱਗੇ ਪੁੱਲ ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਅਮਰੀਕਾ ਤੋਂ 833 ਕਰੋੜ ਰੁਪਏ ਪੰਜਾਬ ਵਿੱਚ ਆਇਆ ਹੈ ਤਾਂ ਉਸਦਾ ਹਿਸਾਬ ਪਹਿਲਾਂ ਤਰਨਜੀਤ ਸਿੰਘ ਸੰਧੂ ਜਰੂਰ ਦੇਣ।
ਚੋਣ ਕਮਿਸ਼ਨਰ ਵੱਲੋਂ ਮੰਗੀ ਰਿਪੋਰਟ:ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਹੁਣ ਸਿਆਸਤ ਭਰੇ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਹਨ। ਬੀਤੇ ਦਿਨ ਅਜਨਾਲਾ ਵਿੱਚ ਚੱਲੀ ਗੋਲੀ ਨੂੰ ਲੈ ਕੇ ਦਿੱਤਾ ਹੀ ਚੋਣ ਕਮਿਸ਼ਨਰ ਵੱਲੋਂ ਇਸ ਦੀ ਰਿਪੋਰਟ ਮੰਗੀ ਗਈ। ਇਸ ਉੱਪਰ ਅੰਮ੍ਰਿਤਸਰ ਦੇ ਸਾਬਕਾ ਮੰਤਰੀ ਅਤੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਨੇ ਇਸ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਆ ਕਿ ਗਲਤ ਇਸ ਉੱਤੇ ਕਾਰਵਾਈ ਕੀਤੀ ਜਾਵੇ ਅਤੇ ਮੁਲਜ਼ਮਾਂ ਦੇ ਖਿਲਾਫ ਸਭ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਸਿਰਫ ਚਾਰ ਤਰੀਕ ਤੱਕ ਇੱਥੇ ਲੋਕਾਂ ਦਾ ਸਮਾਂ ਬਤੀਤ ਕਰਨ ਵਾਸਤੇ ਪਹੁੰਚੇ ਹਨ ਅਤੇ ਚਾਰ ਤਰੀਕ ਤੋਂ ਬਾਅਦ ਉਨ੍ਹਾਂ ਨੂੰ ਤਾਂ ਵਾਪਸ ਹੀ ਜਾਣਾ ਪਵੇਗਾ। ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਚਰਨਜੀਤ ਸਿੰਘ ਸੰਧੂ ਮੁਤਾ ਗਰਮੀ ਇੰਨੀ ਲੱਗਦੀ ਹੈ ਕਿ ਉਹ ਰੈਲੀਆਂ ਵੀ ਸੰਬੋਧਨ ਨਹੀਂ ਕਰ ਪਾ ਰਹੇ।
ਅਜਨਾਲਾ ਵਿੱਚ ਗੋਲੀ ਚੱਲੀ: ਉੱਥੇ ਦੂਸਰੇ ਪਾਸੇ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਜੋ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਤੋਂ 83 ਕਰੋੜ ਰੁਪਏ ਤਰਨਜੀਤ ਸਿੰਘ ਸੰਧੂ ਨੂੰ ਆਇਆ ਹੈ ਉਸਦਾ ਜਲਦ ਤੋਂ ਜਲਦ ਹਿਸਾਬ ਉਨ੍ਹਾਂ ਨੂੰ ਦੇਣਾ ਚਾਹੀਦਾ ਹੈ। ਉੱਥੇ ਦੂਸਰੇ ਪਾਸੇ ਡਾਕਟਰ ਰਾਜਕੁਮਾਰ ਵੇਰਕਾ ਵੱਲੋਂ ਵੀ ਇਸ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸਿੰਘ ਸੱਤੂਵਾਲ ਚਾਰ ਤਰੀਕ ਤੱਕ ਉਨ੍ਹਾਂ ਵੱਲੋਂ ਹੁਣ ਵਾਪਸ ਰਿਟਰਨ ਟਿਕਟ ਲੈ ਲਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਪੂਰੀ ਤਰ੍ਹਾਂ ਖਰਾਬ ਹੈ ਇਸਦਾ ਜਿੰਮੇਵਾਰ ਸਿਰਫ ਪੰਜਾਬ ਸਰਕਾਰ ਹੈ ਅਤੇ ਜੋ ਅਜਨਾਲਾ ਵਿੱਚ ਗੋਲੀ ਚੱਲੀ ਹੈ ਉਸ ਨੂੰ ਲੈ ਕੇ ਜੇਕਰ ਚੋਣ ਕਮਿਸ਼ਨਰ ਨੇ ਇਸ ਉੱਤੇ ਕੋਈ ਐਕਸ਼ਨ ਲੈਣਾ ਹੈ ਜਲਦੀ ਤੋਂ ਜਲਦੀ ਦਿੱਤੀ ਜਾਣੀ ਜਿੱਤ ਹੈ।
'ਆਪ' ਦੇ ਉਮੀਦਵਾਰਾਂ ਦਾ ਕਲੋਨੀ 'ਚ ਵੜਨਾ ਬੰਦ:ਉੱਥੇ ਹੀ ਦੂਸਰੇ ਪਾਸੇ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਵਪਾਰੀ ਵਿੰਗ ਦੇ ਲੋਕਾਂ ਨੇ ਕਿਹਾ ਕਿ ਜੋ ਦੋ ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਨਾ ਵਾਅਦੇ ਕੀਤੇ ਗਏ ਸਨ। ਉਨ੍ਹਾਂ ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਅੱਗੇ ਬੋਲਦੇ ਹੁਣ ਉਨ੍ਹਾਂ ਨੇ ਕਿਹਾ ਕਿ ਅਸੀਂ ਕੰਸਟਰਕਸ਼ਨ ਦਾ ਕੰਮ ਕਰਦੇ ਹਾਂ ਅਤੇ ਜੋ ਆਮ ਆਦਮੀ ਪਾਰਟੀ ਵੱਲੋਂ ਐਨ.ਓ.ਸੀ. ਨੂੰ ਲੈ ਕੇ ਝੂਠ ਬੋਲਿਆ ਗਿਆ। ਉਸਦਾ ਵੀ ਪੜਦਾ ਪੂਰੀ ਤਰ੍ਹਾਂ ਫਾਸ਼ ਹੋ ਚੁੱਕਾ ਹੈ ਅਤੇ ਐਨ.ਓ.ਸੀ. ਬੰਦ ਨਹੀਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਔਰ ਸਿਰਫ ਝੂਠ ਦੀ ਰਾਜਨੀਤੀ ਕਰ ਰਹੇ ਹਨ ਹੋਰ ਕੁਝ ਨਹੀਂ ਉਨ੍ਹਾਂ ਨੇ ਕਿਹਾ ਕਿ ਜਦੋਂ ਕਾਂਗਰਸ ਦੀ ਚੰਨੀ ਸਰਕਾਰ ਸੀ ਉਸ ਵੇਲੇ ਰੇਤਾ 2000 ਸੈਂਕੜਾ ਮਿਲ ਜਾਂਦੀ ਸੀ। ਪਰ ਅੱਠ ਹਜਾਰ ਤੋਂ ਉੱਪਰ ਸੈਂਕੜਾ ਮਿਲ ਰਿਹਾ ਹੈ। ਇਸ ਕਰਕੇ ਉਨ੍ਹਾਂ ਨੂੰ ਵਪਾਰ ਵਿੱਚ ਵੀ ਕਾਫੀ ਦਿੱਕਤ ਕਰਨੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਨੂੰ ਲੋਕ ਬਿਲਕੁਲ ਹੀ ਨਕਾਰਦੇਨ ਅਤੇ ਕਾਂਗਰਸ ਪਾਰਟੀ ਨੂੰ ਦੁਬਾਰਾ ਤੋਂ ਸੱਥਾਂ ਵਿੱਚ ਲਿਆਉਣ ਤਾਂ ਜੋ ਕਿ ਪੰਜਾਬ ਦੁਬਾਰਾ ਤੋਂ ਤਰੱਕੀ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਕੁਝ ਸਮੇਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਅਸੀਂ ਇਸ ਕਲੋਨੀ ਵਿੱਚ ਵੜਨਾ ਵੀ ਬੰਦ ਕਰ ਦਵਾਂਗੇ ਅਤੇ ਇਸ ਕਲੋਨੀ ਵਿੱਚ ਉਨ੍ਹਾਂ ਦੀ ਐਂਟਰੀ ਪੂਰੀ ਤਰ੍ਹਾਂ ਨਾਲ ਬੈਣ ਕਰ ਦਿੱਤੀ ਜਾਵੇਗੀ।
ਝੂਠ ਦੀ ਰਾਜਨੀਤੀ :ਇੱਥੇ ਦੱਸਣ ਯੋਗ ਹੈ ਕੀ ਪੰਜਾਬ ਵਿੱਚ ਜਿੱਦਾਂ ਜਿੱਦਾਂ ਚੋਣ ਮੁਹਿਮ ਪੂਰੀ ਤਰ੍ਹਾਂ ਨਾਲ ਪੱਖ ਰਹੀ ਹੈ ਉਸ ਤਰ੍ਹਾਂ ਹੀ ਹੁਣ ਬਿਆਨਬਾਜੀ ਦੇ ਦੌਰ ਵੀ ਜਾਰੀ ਹਨ। ਉੱਥੇ ਹੀ ਹੁਣ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਖਿਲਾਫ ਆਮ ਲੋਕ ਹੁੰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਦਾ ਕਲੋਨੀ ਦੇ ਵਿੱਚ ਵਟਨਾ ਅਸੀਂ ਬੰਦ ਘਰ ਦਵਾਂਗੇ। ਉਨ੍ਹਾਂ ਨੇ ਅੱਗੇ ਬੋਲਦੇ ਕਿਹਾ ਕਿ ਜੋ ਰੇਤਾ ਕਿਸੇ ਸਮੇਂ 2000 ਸੈਂਕੜਾ ਮਿਲਦੀ ਸੀ, ਅੱਜ ਉਹੀ ਰੇਤਾ 7000 ਸੈਂਕੜਾ ਮਿਲ ਰਹੀ ਹੈ। ਜਿਸ ਨੇ ਉਨ੍ਹਾਂ ਦੇ ਵਪਾਰ ਵਿੱਚ ਵੀ ਫਰਕ ਪੈ ਰਿਹਾ ਹੈ। ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਹੀ ਝੂਠ ਦੀ ਰਾਜਨੀਤੀ ਕਰਦੀ ਰਹੀ ਤਾਂ ਉਨ੍ਹਾਂ ਦੇ ਹਸ਼ਰ ਬਹੁਤ ਬੁਰਾ ਹੋਵੇਗਾ। ਹੁਣ ਵੇਖਣਾ ਹੋਵੇਗਾ ਕਿ ਜੇਕਰ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਇਸ ਕਲੋਨੀ ਵਿੱਚ ਵੋਟ ਮੰਗਣ ਆਉਂਦਾ ਹੈ ਤਾਂ ਕੀ ਕਲੋਨੀ ਦੇ ਲੋਕ ਉਨ੍ਹਾਂ ਤੋਂ ਜਵਾਬ ਪੁੱਛਦੇ ਹਨ ਜਾਂ ਨਹੀਂ ਇਦਾਂ ਸਮਾਂ ਦੱਸੇਗਾ ਪਰ ਲਗਾਤਾਰ ਹੀ ਆਮ ਆਦਮੀ ਪਾਰਟੀ ਦੇ ਖਿਲਾਫ ਲੋਕ ਹੁੰਦੇ ਹੋਏ ਨਜ਼ਰ ਆ ਰਹੇ ਹਨ।