ਅੰਮ੍ਰਿਤਸਰ:ਪਹਾੜੀ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਪੰਜਾਬ ਦੇ ਦਰਿਆਵਾਂ 'ਚ ਪਾਣੀ ਦਾ ਪੱਧਰ ਉਪਰ ਆ ਗਿਆ ਹੈ।ਇਸੇ ਲਗਾਤਾਰ ਬਿਆਸ ਦਰਿਆ ਦੇ ਕੰਡੇ ਦਾ ਦੌਰਾ ਕੀਤਾ ਜਾ ਰਿਹਾ ਹੈ।ਇਹ ਤਸਵੀਰਾਂ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੇ ਦਰਿਆ ਬਿਆਸ ਦੇ ਕੰਡੇ ਖੇਤਰ ਦੀਆਂ ਹਨ, ਜਿੱਥੇ ਕਿ ਲਗਾਤਾਰ ਪਾਣੀ ਦਾ ਵਹਾਅ ਉੱਪਰ ਹੇਠਾਂ ਚੱਲਣ ਤੋਂ ਬਾਅਦ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਰਾਜਵਿੰਦਰ ਕੌਰ ਵੱਲੋਂ ਦਰਿਆ ਬਿਆਸ ਕੰਡੇ ਦਾ ਦੌਰਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਪਾਣੀ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ ਹੈ।
ਪਹਾੜਾਂ 'ਚ ਮੀਂਹ; ਪੰਜਾਬ 'ਚ ਅਲਰਟ, ਵੇਖੋ ਕਿਹੋ-ਜਿਹੇ ਨੇ ਬਿਆਸ ਦਰਿਆ ਦੇ ਹਾਲਾਤ - BEAS RIVER CURRENT UPDATE - BEAS RIVER CURRENT UPDATE
Beas Water Level: ਹਿਮਾਚਲ 'ਚ ਹੋ ਰਹੀ ਤੇਜ਼ ਬਰਸਾਤ ਕਾਰਨ ਬਿਆਸ ਦਰਿਆ ਦਾ ਹਰ ਪਲ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਤਰਾਂ੍ਹ ਦੇ ਖਤਰੇ ਦਾ ਪਹਿਲਾਂ ਹੀ ਪਤਾ ਲੱਗ ਸਕੇ।
Published : Aug 8, 2024, 10:27 AM IST
ਕਿਹੋ-ਜਿਹੇ ਨੇ ਹਾਲਾਤ:ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਇਰੀਗੇਸ਼ਨ ਵਿਭਾਗ ਦੇ ਮੁਲਾਜ਼ਮ ਵਿਜੇ ਕੁਮਾਰ ਨੇ ਦੱਸਿਆ ਕਿ ਪਾਣੀ ਦਾ ਪੱਧਰ ਸਵੇਰੇ 735. 50 ਦੀ ਗੇਜ ਦੇ ਨਾਲ 32 ਹਜ਼ਾਰ 645 ਕਿਊਸਿਕ ਮਾਪਿਆ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹੁਣ ਲਗਾਤਾਰ ਹਿਮਾਚਲ ਅਤੇ ਪੰਜਾਬ ਦੇ ਵਿੱਚ ਬਰਸਾਤ ਵੀ ਹੋ ਰਹੀ ਹੈ ਜਿਸ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਪਾਣੀ ਦਾ ਪੱਧਰ ਬਿਆਸ ਦਰਿਆ ਦੇ ਵਿੱਚ ਥੋੜਾ ਬਹੁਤਾ ਵੱਧ ਸਕਦਾ ਹੈ। ਉਹਨਾਂ ਕਿਹਾ ਕਿ ਪਾਣੀ ਦੀ ਸਥਿਤੀ ਦੇ ਉੱਤੇ ਲਗਾਤਾਰ ਨਜ਼ਰ ਬਣਾਏ ਰੱਖਣ ਦੇ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਅਤੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਹਰ ਇੱਕ ਘੰਟੇ ਬਾਅਦ ਬਿਆਸ ਦਰਿਆ ਦੇ ਵਿੱਚ ਚੱਲ ਰਹੇ ਪਾਣੀ ਦੇ ਲੈਵਲ ਦੀ ਰਿਪੋਰਟ ਵੀ ਪ੍ਰਾਪਤ ਕੀਤੀ ਜਾ ਰਹੀ ਹੈ।
- ਵਾਹ ਜੀ ਵਾਹ!...ਲੁਧਿਆਣਾ ਦੀਆਂ ਇਹ ਔਰਤਾਂ ਚਲਾ ਰਹੀਆਂ ਨੇ ਗੈਸ ਏਜੰਸੀ, ਖੁਦ ਕਰਦੀਆਂ ਨੇ ਸਿਲੰਡਰ ਸਪਲਾਈ ਅਤੇ ਖੁਦ ਹੀ ਕਰਦੀਆਂ ਨੇ ਦਫ਼ਤਰੀ ਕੰਮ ਕਾਜ... - Women Working In Gas Agency
- ਪੰਜਾਬ 'ਚ ਬੇਖੌਫ ਲੁਟੇਰੇ!...ਦਿਨ ਦਿਹਾੜੇ ਹੋ ਰਹੀ ਲੁੱਟ-ਖੋਹ, ਅੱਕੇ ਲੋਕ ਹੋਏ ਇੱਕਠੇ, ਮੌਕੇ ਦੀ ਵੀਡੀਓ - Incidents of theft increased
- ਰਿਸ਼ਤੇਦਾਰ ਦੀ ਸਲਾਹ ਦਿੱਤੀ ਬਣੀ ਰੁਜ਼ਗਾਰ, ਮਨੁੱਖੀ ਸਿਹਤ ਨੂੰ ਨਿਰੋਗ ਕਰਨ ਲਈ ਨੌਜਵਾਨ ਵੱਲੋਂ ਵੱਖਰਾ ਉਪਰਾਲਾ, ਦੇਖੋ ਵੀਡੀਓ - Treating people with juice