ਲੁਧਿਆਣਾ:ਪੰਜਾਬ ਵਿੱਚ ਪਿਛਲੇ ਸਾਲ ਆਏ ਹੜ ਤੋਂ ਲੋਕ ਉਭਰ ਹੀ ਨਹੀਂ ਸਕੇ ਕਿ ਮੁੜ ਤੋਂ ਘੱਗਰ ਦਰਿਆ ਅਤੇ ਪੰਜਾਬ ਦੇ ਹੋਰਨਾਂ ਦਰਿਆਵਾਂ ਦੇ ਵਿੱਚ ਪਾਣੀ ਦੇ ਪੱਧਰ ਦੇ ਅੰਦਰ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ ਦੇ ਵਿੱਚ ਸੂਬਾ ਸਰਕਾਰ ਵੱਲੋਂ ਪ੍ਰਬੰਧਾਂ ਨੂੰ ਲੈ ਕੇ ਜਰੂਰ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ਉੱਤੇ ਖੁਦ ਸਰਕਾਰੀ ਮੁਲਾਜ਼ਮ ਸਰਕਾਰ ਦੇ ਦਾਵਿਆਂ ਦੀ ਪੋਲ ਖੋਲ੍ਹ ਦੇ ਵਿਖਾਈ ਦੇ ਰਹੇ ਨੇ। ਪੰਜਾਬ ਦੇ ਪਟਵਾਰੀ ਰੈਵਨਿਊ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਪਿਛਲੇ ਸਾਲ ਸਾਨੂੰ ਹੜ੍ਹ ਦੇ ਦੌਰਾਨ ਲੋਕਾਂ ਦੀ ਮਦਦ ਲਈ ਭੇਜ ਦਿੱਤਾ ਸੀ ਪਰ ਇਸ ਸਾਲ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ ਹਨ ਉਹਨਾਂ ਕਿਹਾ ਕਿ ਨਾ ਹੀ ਸਾਨੂੰ ਕੋਈ ਟ੍ਰੇਨਿੰਗ ਦਿੱਤੀ ਗਈ ਹੈ। ਉੱਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੀ ਸੂਬਾ ਸਰਕਾਰ ਉੱਤੇ ਸਵਾਲ ਖੜੇ ਕਰ ਰਹੀਆਂ ਹਨ।
ਪ੍ਰਬੰਧਾਂ 'ਤੇ ਸਵਾਲ: ਪੰਜਾਬ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਵੱਲੋਂ ਹੜ੍ਹਾਂ ਨੂੰ ਲੈ ਕੇ ਪਹਿਲਾਂ ਹੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਵੱਲੋਂ ਇਸ ਸਬੰਧੀ ਬਕਾਇਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਘੱਗਰ ਦੇ ਹਾਲਾਤਾਂ ਦਾ ਜਾਇਜ਼ਾ ਵੀ ਲਿਆ ਸੀ, ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਢਾਈ ਲੱਖ ਦੇ ਕਰੀਬ ਰੇਤੇ ਦੇ ਭਰੇ ਹੋਏ ਥੈਲੇ ਸੰਗਰੂਰ ਘੱਗਰ ਦਰਿਆ ਦੇ ਬੰਨ ਉੱਤੇ ਵੱਖ ਵੱਖ ਥਾਵਾਂ ਤੇ ਰੱਖੇ ਗਏ ਹਨ ਪਰ ਦੂਜੇ ਪਾਸੇ ਪੰਜਾਬ ਪਟਵਾਰ ਯੂਨੀਅਨ ਦੇ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਦੇ ਪ੍ਰਬੰਧਾਂ ਦੇ ਵਿੱਚ ਵੱਡੀਆਂ ਖਾਮੀਆਂ ਹਨ। ਉਹਨਾਂ ਕਿਹਾ ਕਿ ਜਦੋਂ ਪਿਛਲੇ ਸਾਲ ਹੜ ਆਇਆ ਸੀ, ਉਦੋਂ ਸਾਡੀਆਂ ਡਿਊਟੀਆਂ ਲਗਾਈਆਂ ਗਈਆਂ ਸਨ। ਉਹਨਾਂ ਕਿਹਾ ਕਿ ਸਾਨੂੰ ਇਸ ਦੀ ਸਿਖਲਾਈ ਵੀ ਨਹੀਂ ਦਿੱਤੀ ਗਈ ਹੈ। ਇੱਥੋਂ ਤੱਕ ਕਿ ਪੰਜਾਬ ਸਰਕਾਰ ਨੇ ਹੜ੍ਹ ਦੇ ਹਲਾਤਾਂ ਨਾਲ ਨਿਪਟਣ ਲਈ ਬੇੜੀਆਂ ਦਾ ਪ੍ਰਬੰਧ ਵੀ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਿਖਲਾਈ ਨਹੀਂ ਪਰ ਜਦੋਂ ਹਾਲਾਤ ਬੇਕਾਬੂ ਜਾਂਦੇ ਹਨ ਤਾਂ ਸਾਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਦਦ ਲਈ ਭੇਜ ਦਿੱਤਾ ਜਾਂਦਾ ਹੈ।
ਵਿਰੋਧੀ ਪਾਰਟੀਆਂ ਦੇ ਸਵਾਲ, ਸਰਕਾਰ ਦਾ ਜਵਾਬ: ਜਿੱਥੇ ਵਿਰੋਧੀ ਪਾਰਟੀਆਂ ਨੇ ਸਵਾਲ ਖੜੇ ਕੀਤੇ ਹਨ ਉੱਥੇ ਹੀ ਪ੍ਰਸ਼ਾਸਨਿਕ ਅਫਸਰ ਵੀ ਸਵਾਲ ਖੜੇ ਕਰ ਰਹੇ ਹਨ। ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ, ਪੰਜਾਬ 'ਚ ਸਿਰਫ ਮਾਰ ਚਾਰੇ ਪਾਸਿਓਂ ਮਾਰ ਪੈ ਰਹੀ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਜਲੰਧਰ ਜਿਮਨੀ ਚੋਣ ਦੇ ਵਿੱਚ ਉਹ ਲੋਕਾਂ ਨੂੰ ਇਹ ਕਹਿ ਰਹੇ ਹਨ ਕਿ ਹੁਣ ਵੀ ਉਹ ਪੰਜਾਬ ਦੀ ਇਸ ਬਰਬਾਦੀ ਨੂੰ ਰੋਕ ਸਕਦੇ ਹਨ। ਉਹਨਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੇ ਕੋਈ ਪ੍ਰਬੰਧ ਨਹੀਂ ਕੀਤੇ ਜਾ ਰਹੇ । ਉੱਥੇ ਹੀ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਵਰਗੇ ਹਾਲਾਤ ਇਸ ਸਾਲ ਨਹੀਂ ਬਣਨ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਅਸੀਂ ਬੁੱਢੇ ਨਾਲੇ ਦਾ ਕੰਮ ਕਰਵਾਏ ਰਹੇ ਹਾਂ, ਇਸ ਵਾਰ ਪਹਿਲਾ ਹੀ ਪ੍ਰਬੰਧ ਮੁਕੰਮਲ ਕੀਤੇ ਗਏ ਹਨ।
- ਪੰਜਾਬ ਸਰਕਾਰ 'ਤੇ ਵਰ੍ਹੇ ਸਾਂਸਦ ਰਾਜਾ ਵੜਿੰਗ, ਕਿਹਾ-ਸੀਐੱਮ ਮਾਨ ਦੇ ਬਿਆਨ ਨੇ ਡੇਗਿਆ ਪੁਲਿਸ ਦਾ ਮਨੋਬਲ, ਕਰੋੜਾਂ ਰੁਪਏ ਦਾ ਹੋਰ ਚੜ੍ਹਿਆ ਕਰਜ਼ਾ - WARRING TARGETED THE PB GOVERNMENT
- ਗਰਮੀ ਨੂੰ ਲੈ ਕੇ ਆਉਂਦੇ ਦੋ ਦਿਨ ਤੱਕ ਯੈਲੋ ਅਲਰਟ, 27 ਤਰੀਕ ਤੋਂ ਬਾਅਦ ਮੁੜ ਹੋਵੇਗਾ ਮੌਸਮ ਖੁਸ਼ਗਵਾਰ, ਫਿਲਹਾਲ ਗਰਮੀ ਰਹੇਗੀ ਜਾਰੀ - yellow alert regarding heat
- ਪੁਲਿਸ ਦਾ ਤਿੰਨ ਰੋਜਾ ਐਂਟੀ ਡਰੱਗ ਕ੍ਰਿਕਟ ਲੀਗ ਟੂਰਨਾਮੈਂਟ ਹੋਇਆ ਸਮਾਪਤ - anti drug cricket league tournament