ਅੰਮ੍ਰਿਤਸਰ: ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪਿੱਛਲੇ 3 ਦਿਨ ਤੋਂ ਅੰਮ੍ਰਿਤਸਰ ਦੇ ਦੌਰੇ 'ਤੇ ਹਨ। ਇਸ ਦੌਰੇ ਮਗਰੋਂ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।ਇਸ ਮਸੇਂ ਉਨ੍ਹਾਂ ਵੱਲੋਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਗਿਆ। ਗਵਰਨਰ ਨੇ ਆਖਿਆ ਕਿ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸਬਜ਼ੀਆਂ ਦੇ ਵਧੀਆ ਭਾਅ ਨਹੀਂ ਮਿਲਦੇ।ਇਸ ਦੇ ਨਾਲ ਹੀ ਝੋਨੇ ਦੀ ਲਿਫਟਿੰਗ ਦੌਰਾਨ ਜੋ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਬਾਰੇ ਉਨ੍ਹਾਂ ਆਖਿਆ ਕਿ ਸਰਾਕਰ ਵੱਲੋਂ ਕੀਤੇ ਪ੍ਰਬੰਧ ਨਾ ਕਾਫ਼ੀ ਸਾਬਿਤ ਹੋਏ ਹਨ।
ਪੰਜਾਬ ਦੇ ਗਵਰਨਰ ਵੱਲੋਂ ਅੰਮ੍ਰਿਤਸਰ ਦਾ ਦੌਰਾ, ਕਈ ਮੁੱਦਿਆਂ ਬਾਰੇ ਖੁੱਲ੍ਹ ਕੇ ਕੀਤੀ ਗੱਲਬਾਤ - PUNJAB GOVERNOR GULAB CHAND KATARIA
ਗਵਰਨਰ ਵੱਲੋਂ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਈ ਭੰਗੀਰ ਮੁੱਦਿਆਂ 'ਤੇ ਗੱਲ ਕੀਤੀ ਗਈ।

Published : Nov 7, 2024, 8:26 PM IST
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਾਵੇਂ ਬੀਐਸਐਫ਼ ਵੱਲੋਂ ਵੱਡੇ ਡਰੋਨਾਂ ਰਾਹੀਂ ਆ ਰਹੀ ਨਸ਼ੇ ਦੀ ਖੇਪ ਨੂੰ ਨਸ਼ਟ ਕੀਤਾ ਜਾ ਰਿਹਾ ਪਰ ਹੁਣ ਛੋਟੇ ਡਰੋਨਾਂ ਰਾਹੀਂ ਵੀ ਨਸ਼ਾ ਭਾਰਤ ਆ ਰਿਹਾ ਹੈ।ਇਸ ਕਰਕੇ ਜਨਵਰੀ ਤੱਕ ਪਾਕਿਸਤਾਨ ਨਾਲ ਲਗਦੀ ਸਾਰੀ ਸਰਹੱਦ 'ਤੇ ਐਂਟੀ ਡਰੋਨ ਸਿਸਟਮ ਲਗਾ ਦਿੱਤੇ ਜਾਣਗੇ ਤਾਂ ਜੋ ਨਸ਼ੇ ਦੇ ਕਹਿਰ ਤੋਂ ਭਾਰਤ ਅਤੇ ਪੰਜਾਬ ਨੂੰ ਬਚਾਇਆ ਜਾ ਸਕੇ।ਕਿਉਂ ਕਿ ਉੱਥੇ ਪੀਣਯੋਗ ਪਾਣੀ ਨਹੀਂ ਮਿਲ ਰਿਹਾ।ਉਨ੍ਹਾਂ ਕਿਹਾ ਕਿ ਮੇਰੇ ਤੋਂ ਪਹਿਲੇ ਰਾਜਪਾਲ ਵੱਲੋਂ ਵਿਲੇਜ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ ਜੋ ਬਹੁਤ ਸਾਰਥਕ ਉਪਰਾਲਾ ਹੈ।ਵਿਲੇਜ ਕਮੇਟੀਆਂ ਦੀ ਮਦਦ ਨਾਲ ਤਸਕਰਾਂ ਨੂੰ ਕਾਬੂ ਕਰਨ ਚ' ਬਹੁਤ ਮਦਦ ਮਿਲ ਰਹੀ ਹੈ।
ਪੀਣ ਦੇ ਪਾਣੀ ਦੀ ਮੁਸ਼ਕਿਲ
ਰਾਜਪਾਲ ਨੇ ਆਖਿਆ ਕਿ ਤਰਨਤਾਰਨ ਦੇ ਕੁੱਝ ਸਰਹੱਦੀ ਪਿੰਡਾਂ 'ਚ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਹੈ।ਉਨ੍ਹਾਂ ਆਖਿਆ ਕਿ ਲੋਕਾਂ ਦੀ ਇਸ ਮੁਸ਼ੀਕਲ ਨੂੰ ਵੀ ਜਲਦ ਹੱਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਮੰਡੀਆਂ ਪ੍ਰੇਸ਼ਾਨ ਹੋ ਰਹੇ ਕਿਸਾਨਾਂ, ਡੀਏਪੀ ਨਾ ਮਿਲਣ ਵਾਲੇ ਮੁੱਦਿਆਂ 'ਤੇ ਵੀ ਆਪਣਾ ਪੱਖ ਰੱਖਿਆ।