ਲੁਧਿਆਣਾ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਛੇੜੀ ਮੁਹਿੰਤ ਤਹਿਤ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ। ਇਸ ਤਹਿਤ ਹੁਣ ਸਰਕਾਰ ਵੱਲੋਂ ਬੁਲਡੋਜ਼ਰ ਐਕਸ਼ਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਬੀਤੀ ਦੇਰ ਰਾਤ ਲੁਧਿਆਣਾ ਦੇ ਥਾਣਾ ਲਾਡੋਵਾਲ ਦੇ ਅਧੀਨ ਪੈਂਦੇ ਪਿੰਡ ਤਲਵੰਡੀ ਵਿਖੇ ਨਸ਼ਾ ਤਸਕਰ ਸੋਨੂ ਦੀ ਨਜਾਇਜ਼ ਰਿਹਾਇਸ਼ ਨੂੰ ਬੁਲਡੋਰਜ਼ ਨਾਲ ਢਹਿ ਢੇਰੀ ਕਰ ਦਿੱਤਾ ਗਿਆ।
ਆਈਪੀਐਸ ਕੁਲਦੀਪ ਚਾਹਲ ਲੁਧਿਆਣਾ (Etv Bharat) ਪਹਿਲਾਂ ਵੀ ਦਰਜ ਹਨ 6 ਮਾਮਲੇ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਆਈਪੀਐਸ ਕੁਲਦੀਪ ਚਹਿਲ ਨੇ ਦੱਸਿਆ ਕਿ ਸੋਨੂ ਤਿੰਨ ਸਾਲ ਤੋਂ ਨਸ਼ਾ ਤਸਕਰੀ ‘ਚ ਸ਼ਾਮਲ ਸੀ ਅਤੇ ਉਸ ਉੱਤੇ 6 FIR ਦਰਜ ਹਨ। ਸੋਨੂ ਅਤੇ ਉਸ ਦਾ ਪੂਰਾ ਪਰਿਵਾਰ ਲੰਮੇ ਤੋਂ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜਿਆ ਹੋਇਆ ਹੈ। ਇਸ ਲਈ ਪਹਿਲਾਂ ਵੀ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਨਾਲ ਬਣਾਈ ਗਈ ਪ੍ਰੋਪਰਟੀ ਨੂੰ ਸੀਜ਼ ਕੀਤਾ ਗਿਆ ਸੀ, ਪਰ ਬਾਵਜੂਦ ਇਸ ਦੇ ਇਹ ਨਸ਼ਾ ਤਸਕਰ ਸੋਨੂ ਗੈਰ ਕਾਨੂੰਨੀ ਧੰਦਾ ਕਰਕੇ ਪੈਸਾ ਬਣਾ ਰਿਹਾ ਸੀ ਅਤੇ ਲੋਕਾਂ ਨੂੰ ਨਸ਼ੇ ਦੀ ਲੱਤ ਨਾਲ ਜੋੜ ਰਿਹਾ ਸੀ। ਜਿਸ ਦੇ ਖਿਲਾਫ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਬੀਤੀ ਰਾਤ ਲਾਡੋਵਾਲੀ ਰੋਡ 'ਤੇ ਪੈਂਦੇ ਪਿੰਡ ਤਲਬੱਡੀ ਵਿਖੇ ਬੁਲਡੋਜ਼ਰ ਨਾਲ ਨਜਾਇਜ਼ ਤਰੀਕੇ ਨਾਲ ਬਣਾਈ ਗਈ ਰਿਹਾਇਸ਼ ਨੂੰ ਤੋੜਿਆ ਗਿਆ ਹੈ। ਇਨਾਂ ਹੀ ਨਹੀਂ ਪੁਲਿਸ ਵੱਲੋਂ ਹੋਰ ਵੀ ਨਸ਼ਾ ਤਸਕਰਾਂ ਖਿਲਾਫ ਇਸ ਤਰਹਾਂ ਦੀ ਕਾਰਵਾਈ ਕੀਤੀ ਜਾਵੇਗੀ।
ਕਾਰਵਾਈ ਦੌਰਾਨ ਕੀ ਹੋਇਆ?
ਇਸ ਕਾਰਵਾਈ ਦੌਰਾਨ ਪੁਲਿਸ ਨੇ ਡਰੱਗ ਮਾਫੀਆ ਸੋਨੂੰ ਦੇ ਘਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ, ਤਾਂ ਜੋ ਕੋਈ ਵੀ ਅਨਸਰ ਪੁਲਿਸ ਦੀ ਕਾਰਵਾਈ ਵਿੱਚ ਅੜਚਣ ਪਾਉਣ ਦੀ ਕੋੀਸ਼ਸ਼ ਨਾ ਕਰ ਸਕੇ। ਪੁਲਿਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ, ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਅਤੇ ਉਸਾਰੀਆਂ 'ਤੇ ਇਸੇ ਤਰ੍ਹਾਂ ਦੀ ਬੁਲਡੋਜ਼ਰ ਮੁਹਿੰਮ ਚਲਾਈ ਜਾਵੇਗੀ। ਹਾਲ ਹੀ ਵਿੱਚ, ਪੰਜਾਬ ਸਰਕਾਰ ਨੇ 40 ਟ੍ਰੈਵਲ ਏਜੰਟਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ, ਜੋ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜ ਰਹੇ ਸਨ। ਇਸ ਦੇ ਨਾਲ ਹੀ, ਪੰਜਾਬ ਪੁਲਿਸ ਨੇ 271 ਟ੍ਰੈਵਲ ਏਜੰਟਾਂ ਨੂੰ ਵੀ ਨੋਟਿਸ ਜਾਰੀ ਕੀਤਾ ਹੈ।