ਪੰਜਾਬ

punjab

ETV Bharat / state

ਕਾਂਗਰਸ ਦੇ ਖਿਲਾਫ ਭੁਗਤਣ ਵਾਲੇ ਕਾਂਗਰਸੀ ਕੌਂਸਲਰਾਂ ਨੂੰ ਪੰਜਾਬ ਕਾਂਗਰਸ ਨੇ ਭੇਜੇ ਨੋਟਿਸ - NOTICES SENT TO CONGRESS COUNCILORS

ਕਾਂਗਰਸ ਕੋਲ ਬਹੁਮਤ ਹੋਣ ਦੇ ਬਾਵਜੂਦ ਮੇਅਰ ਦੀ ਚੋਣ ਦੌਰਾਨ ਕੌਂਸਲਰਾਂ ਵੱਲੋਂ ਕੀਤੀ ਗਈ ਬਗਾਵਤ ਕਾਰਨ ਪੰਜਾਬ ਕਾਂਗਰਸ ਨੇ ਭੇਜੇ ਨੋਟਿਸ...

NOTICES SENT TO CONGRESS COUNCILORS
NOTICES SENT TO CONGRESS COUNCILORS (Etv Bharat)

By ETV Bharat Punjabi Team

Published : Feb 9, 2025, 8:46 PM IST

ਬਠਿੰਡਾ :ਕਾਂਗਰਸ ਕੋਲ ਬਹੁਮਤ ਹੋਣ ਦੇ ਬਾਵਜੂਦ ਮਿਹਰ ਦੀ ਚੋਣ ਦੌਰਾਨ ਡੇਢ ਦਰਜਨ ਦੇ ਕਰੀਬ ਕੌਂਸਲਰਾਂ ਵੱਲੋਂ ਕੀਤੀ ਗਈ ਬਗਾਵਤ ਕਾਰਨ ਪੰਜਾਬ ਕਾਂਗਰਸ ਵੱਲੋਂ ਕਾਰਨ ਦੱਸੋ ਨੋਟਿਸ ਭੇਜੇ ਗਏ ਹਨ। ਜਾਣਕਾਰੀ ਦਿੰਦੇ ਹੋਏ ਬਠਿੰਡਾ ਸ਼ਹਿਰੀ ਕਾਂਗਰਸ ਪ੍ਰਧਾਨ ਰਾਜਨ ਗਰਗ ਨੇ ਕਿਹਾ ਹੈ ਕਿ ਬਠਿੰਡਾ ਵਿਖੇ ਕੁਝ ਦਿਨ ਪਹਿਲਾਂ ਨਗਰ ਨਿਗਮ ਦੇ ਮੇਅਰ ਦੀ ਚੋਣ ਹੋਈ ਸੀ ਜੋ ਕਿ ਕਾਂਗਰਸ ਪਾਰਟੀ ਕੋਲ ਪੂਰਨ ਬਹੁਮਤ ਸੀ ਪਰ ਕੁਝ ਕਾਂਗਰਸੀਆਂ ਐਮਸੀ ਸਾਹਿਬਾਨਾਂ ਵੱਲੋਂ ਆਪਣੇ ਕਾਂਗਰਸੀ ਮੇਅਰ ਦੇ ਉਮੀਦਵਾਰ ਬਲਜਿੰਦਰ ਸਿੰਘ ਠੇਕੇਦਾਰ ਨੂੰ ਵੋਟ ਨਾ ਪਾਉਂਦੇ ਹੋਏ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਈ ਗਈ ਸੀ।

ਕਾਂਗਰਸ ਦੇ ਖਿਲਾਫ ਭੁਗਤਣ ਵਾਲੇ ਕਾਂਗਰਸੀ ਕੌਂਸਲਰਾਂ ਨੂੰ ਪੰਜਾਬ ਕਾਂਗਰਸ ਨੇ ਭੇਜੇ ਨੋਟਿਸ (Etv Bharat)

'ਕੁਝ ਕਾਂਗਰਸੀ ਐਮਸੀ ਨੇ ਸਾਨੂੰ ਭੇਜਿਆ ਸੀ ਲਿਖਿਤ ਇਕ ਪੱਤਰ'

ਜਿਸ ਦੇ ਚਲਦੇ ਆਮ ਆਦਮੀ ਪਾਰਟੀ ਦਾ ਬਠਿੰਡਾ ਨਗਰ ਨਿਗਮ ਵਿੱਚ ਮੇਅਰ ਬਣਨ ਤੋਂ ਬਾਅਦ ਕੁਝ ਕਾਂਗਰਸੀ ਐਮਸੀ ਨੇ ਸਾਨੂੰ ਲਿਖਿਤ ਇਕ ਪੱਤਰ ਭੇਜਿਆ ਸੀ ਅਤੇ ਪੰਜਾਬ ਕਾਂਗਰਸ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਅਵਤਾਰ ਹੈਨਰੀ ਵੱਲੋਂ ਹੁਣ 19 ਕੌਂਸਲਰਾਂ ਨੂੰ ਜੋ ਕਿ ਪਾਰਟੀ ਦੇ ਖਿਲਾਫ ਦੂਜੇ ਪਾਸੇ ਵੋਟ ਭੁਗਤੇ ਸਨ, ਜਿਸ ਕਾਰਨ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਅਤੇ ਤਿੰਨ ਵੱਖ-ਵੱਖ ਤਰ੍ਹਾਂ ਦੇ ਨੋਟਿਸ ਭੇਜੇ ਗਏ ਹਨ ਅਤੇ ਇਨ੍ਹਾਂ ਦਾ ਜਵਾਬ ਮੰਗਿਆ ਗਿਆ ਹੈ।

'ਅਨੁਸ਼ਾਸਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕੀਤੀ ਜਾਵੇਗੀ ਸਖ਼ਤ ਕਾਰਵਾਈ'

ਜਵਾਬ ਆਉਣ ਤੋਂ ਬਾਅਦ ਪੰਜਾਬ ਕਾਂਗਰਸ ਵੱਲੋਂ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਜੋ ਕਾਂਗਰਸ ਐਮਸੀ ਮੁਹੱਲੇ ਦੇ ਲੋਕਾਂ ਨੇ ਜਿਤਾਏ ਸਨ ਉਹਨਾਂ ਕੋਲ ਹੁਣ ਕਿਸ ਮੂੰਹ ਨਾਲ ਜਾਣਗੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਅਨੁਸ਼ਾਸਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਾਰਟੀ ਹਾਈ ਕਮਾਂਡ ਵੱਲੋਂ ਇਸ ਸਬੰਧੀ ਬਕਾਇਦਾ ਕਾਰਨ ਦੱਸੋ ਨੋਟਿਸ ਦਿੱਤੇ ਗਏ ਹਨ। ਜਿਨਾਂ ਵੱਲੋਂ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੱਤਾ ਜਾਵੇਗਾ ਤੇ ਜਿਨਾਂ ਵੱਲੋਂ ਨਹੀਂ ਵੀ ਜਵਾਬ ਦਿੱਤਾ ਜਾਵੇਗਾ ਉਹਨਾਂ ਖਿਲਾਫ ਪਾਰਟੀ ਹਾਈ ਕਮਾਂਡ ਵੱਲੋਂ ਹੁਣ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details