ਚੰਡੀਗੜ੍ਹ :ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਵੱਲੋਂ ਐਲਾਨੇ ਗਏ ਹਨ। 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ ਲੁਧਿਆਣਾ ਦੀ ਅਦਿਤੀ ਨੇ ਸੂਬੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸ਼ਿਮਲਾਪੁਰੀ, ਲੁਧਿਆਣਾ ਵਿੱਚ ਪੜ੍ਹਦੀ ਅਦਿਤੀ ਨੇ ਸਾਰੇ ਵਿਸ਼ਿਆਂ ਵਿੱਚ 100 ਫੀਸਦੀ ਅੰਕ ਪ੍ਰਾਪਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਲੁਧਿਆਣਾ ਦੇ ਇਸੇ ਸਕੂਲ ਦੀ ਅਲੀਸ਼ਾ ਨੇ 650 ਵਿੱਚੋਂ 645 ਅੰਕ ਪ੍ਰਾਪਤ ਕਰਕੇ ਸੂਬੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਅੰਬਰ ਪਬਲਿਕ ਸਕੂਲ ਬਾਬਾ ਬਕਾਲਾ, ਅੰਮ੍ਰਿਤਸਰ ਦੀ ਕਰਮਨਪ੍ਰੀਤ ਕੌਰ ਨੇ 645 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ।
10ਵੀਂ ਜਮਾਤ ਦੇ ਨਤੀਜਿਆਂ 'ਚ ਇਸ ਵਾਰ ਲੁਧਿਆਣਾ ਦੀ ਅਦਿੱਤੀ ਨੇ ਟੌਪ ਕੀਤਾ ਹੈ। ਅਦਿੱਤੀ ਨੇ 100 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਦੂਜੇ ਨੰਬਰ 'ਤੇ ਲੁਧਿਆਣਾ ਦੀ ਆਲੀਸਾ ਸ਼ਰਮਾ ਰਹੀ ਹੈ ,ਜਿਸ ਨੇ 99.23 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ ਅਤੇ ਤੀਜੇ ਨੰਬਰ 'ਤੇ ਅੰਮ੍ਰਿਤਸਰ ਦੀ ਕਰਮਨਪ੍ਰੀਤ ਕੌਰ ਰਹੀ ਹੈ , ਜਿਸ ਨੇ 99.23 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਜਿਹੜੇ ਵਿਦਿਆਰਥੀ ਇਸ ਪ੍ਰੀਖਿਆ ਲਈ ਬੈਠੇ ਸਨ, ਉਹ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਨਤੀਜਾ ਜਾਰੀ ਹੋਣ ਤੋਂ ਬਾਅਦ ਤੁਸੀਂ ਇਹਨਾਂ ਸਟੈਪਾਂ ਦੀ ਪਾਲਣਾ ਕਰਕੇ ਆਪਣਾ ਨਤੀਜਾ ਦੇਖ ਸਕਦੇ ਹੋ।
ਇਹ ਪ੍ਰੀਖਿਆ ਫਰਵਰੀ ਤੋਂ ਮਾਰਚ ਦਰਮਿਆਨ ਹੋਈ ਸੀ:ਇਸ ਵਾਰ 3 ਲੱਖ ਵਿਦਿਆਰਥੀਆਂ ਨੇ PSEB ਦੀ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਇਹ ਪ੍ਰੀਖਿਆ 13 ਫਰਵਰੀ ਤੋਂ 5 ਮਾਰਚ ਦਰਮਿਆਨ ਕਰਵਾਈ ਗਈ ਸੀ। ਇਹ ਪ੍ਰੀਖਿਆ ਸੂਬੇ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਲਈ ਗਈ ਸੀ। ਪ੍ਰੀਖਿਆ ਸ਼ਾਂਤੀਪੂਰਵਕ ਨੇਪਰੇ ਚੜ੍ਹੀ। ਪੇਪਰ ਲੀਕ ਜਾਂ ਵੱਡੇ ਪੱਧਰ 'ਤੇ ਨਕਲ ਕਰਨ ਵਰਗੀ ਕੋਈ ਘਟਨਾ ਕਿਤੇ ਵੀ ਸਾਹਮਣੇ ਨਹੀਂ ਆਈ। ਬੋਰਡ ਨੇ ਸਭ ਤੋਂ ਪਹਿਲਾਂ ਨਤੀਜੇ ਐਲਾਨ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਹਾਲੇ ਤੱਕ ਗੁਆਂਢੀ ਸੂਬੇ ਦੇ ਕਿਸੇ ਵੀ ਬੋਰਡ ਨੇ ਨਤੀਜਾ ਨਹੀਂ ਐਲਾਨਿਆ ਹੈ। ਜਦਕਿ CBSE ਨੇ ਵੀ ਅਜੇ ਤੱਕ ਨਤੀਜਾ ਘੋਸ਼ਿਤ ਨਹੀਂ ਕੀਤਾ ਹੈ।