ਪੰਜਾਬ

punjab

ETV Bharat / state

ਇੱਕ ਪਾਸੇ ਕਿਸਾਨਾਂ ਦੀ ਮਹਾਂਪੰਚਾਇਤ, ਦੂਜੇ ਪਸੇ ਖੇਤੀਬਾੜੀ ਮੰਤਰੀਆਂ ਦੀ ਹੋਈ ਮੀਟਿੰਗ, ਸੁਣੋ ਜਗਜੀਤ ਸਿੰਘ ਡੱਲੇਵਾਲ ਬਾਰੇ ਕੀ ਆਖਿਆ? - KISAN ANDOLAN

ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੀਟਿੰਗ ਦੇ ਵਿੱਚ ਜਗਜੀਤ ਸਿੰਘ ਡਲੇਵਾਲ ਦੀ ਸਿਹਤ ਦਾ ਮਾਮਲਾ ਚੁੱਕਿਆ।

KISAN ANDOLAN
ਖੇਤੀਬਾੜੀ ਮੰਤਰੀਆਂ ਦੀ ਹੋਈ ਮੀਟਿੰਗ (ਗ੍ਰਾਫਿਕਸ ਟੀਮ)

By ETV Bharat Punjabi Team

Published : Jan 4, 2025, 4:14 PM IST

ਹੈਦਰਾਬਾਦ ਡੈਸਕ: ਸਰਕਾਰ ਤੱਕ ਆਪਣੀਆਂ ਮੰਗਾਂ ਨੂੰ ਪਹੁੰਚਾਉਣ ਲਈ ਕਿਸਾਨਾਂ ਵੱਲੋਂ ਮਹਾਂਪੰਚਾਇਤ ਕੀਤੀ ਜਾ ਰਹੀ ਹੈ।ਇਸੇ ਦੌਰਾਨ ਪੰਜਾਬ ਦੇ ਖੇਤੀਬਾੜੀ ਮੰਤਰੀ ਅਤੇ ਕੇਂਦਰੀ ਖੇਤੀਬਾੜੀ ਦੀ ਮੀਟਿੰਗ ਹੋਈ। ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੂਰੇ ਦੇਸ਼ ਦੇ ਖੇਤੀਬਾੜੀ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ ਹੈ। ਜਿਸ ਵਿਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਰਹੇ। ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੀਟਿੰਗ ਦੇ ਵਿੱਚ ਜਗਜੀਤ ਸਿੰਘ ਡਲੇਵਾਲ ਦੀ ਸਿਹਤ ਦਾ ਮਾਮਲਾ ਚੁੱਕਿਆ। ਉਹਨਾਂ ਕਿਹਾ ਕਿ ਸ਼ਿਵਰਾਜ ਸਿੰਘ ਚੌਹਾਨ ਇਸ ਮਾਮਲੇ ਦੇ ਵਿੱਚ ਨਿੱਜੀ ਤੌਰ ਤੇ ਦਖਲ ਦੇਣ ਕਿਉਂਕਿ ਜਗਜੀਤ ਸਿੰਘ ਡਲੇਵਾਲ ਦਾ ਮਰਨ ਵਰਤ 40ਵੇਂ ਦਿਨ ਦੇ ਵਿੱਚ ਪਹੁੰਚ ਗਿਆ ਹੈ। ਉਹਨਾਂ ਡੱਲੇਵਾਲ ਦੀ ਮੌਜੂਦਾ ਹਾਲਤ ਤੋਂ ਜਾਣੂ ਕਰਵਾਉਂਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰੇ।

ਵਰਚੁਅਲ ਮੀਟਿੰਗ

ਦਰਅਸਲ ਅੱਜ ਵੱਖ-ਵੱਖ ਸੂਬਿਆਂ ਦੀ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਸੀ ਜਿਸ ਦੇ ਵਿੱਚ ਸ਼ਿਵਰਾਜ ਸਿੰਘ ਚੌਹਾਨ ਦੇ ਵੱਲੋਂ ਵਰਚੁਅਲ ਮੀਟਿੰਗ ਲਈ ਗਈ। ਇਸ ਦੌਰਾਨ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬੋਲਦਿਆਂ ਕਿਹਾ ਕਿ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਜੋ ਮਰਨ ਵਰਤ ’ਤੇ ਬੈਠੇ ਆ ਤੇ ਉਹਨਾਂ ਦਾ ਅੱਜ 40ਵਾਂ ਦਿਨ ਹੈ। ਤੁਸੀਂ ਆਪ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਨਿੱਜੀ ਦਿਲਚਸਪੀ ਲੈ ਕੇ ਇਸ ਮਸਲੇ ਦੇ ਹੱਲ ਦੇ ਵਿੱਚ ਆਪ ਯੋਗਦਾਨ ਪਾ ਸਕਦੇ ਹੋ।

ਜਾਇਜ਼ ਮੰਗਾਂ

ਖੁੱਡੀਆ ਨੇ ਕਿਹਾ ਕਿ ਗੱਲਬਾਤ ਲਈ ਤੁਸੀਂ ਕਿਸਾਨਾਂ ਨੂੰ ਵੀ ਤਿਆਰ ਕਰ ਸਕਦੇ ਹੋ ਤੇ ਆਪਣੇ ਵੱਲੋਂ ਵੀ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਨਿਬੇੜ ਸਕਦੇ ਹੋ। ਅਸੀਂ ਸਾਰੇ ਜਾਣਦੇਹਾਂ ਕਿ ਤੁਸੀਂ ਤਿੰਨ ਵਾਰ ਤੋਂ ਵੱਧ ਸਟੇਟ ਦੇ ਮੁੱਖ ਮੰਤਰੀ ਵੀ ਰਹੇ ਹੋ ਅਤੇ ਤੁਹਾਨੂੰ ਪਤਾ ਹੈ ਕਿ ਸੂਬਿਆਂ ਨੂੰ ਕੇਂਦਰ ਤੇ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਤੇ ਸਾਨੂੰ ਵੀ ਉਮੀਦ ਹੈ ਕਿ ਤੁਸੀਂ ਕਿਸ ਦੇ ਵਿੱਚ ਨਿੱਜੀ ਦਖਲ ਦੇਖ ਕੇ ਅੱਜ ਦੀ ਜੋ ਪੰਜਾਬ ਦੀ ਸਥਿਤੀ ਨੂੰ ਸੰਭਾਲਣ ਲੋੜ ਹੈ ਉਸ ਦੇ ਵਿੱਚ ਯੋਗਦਾਨ ਪਾਓ. ਮੈਂ ਤੁਹਾਡੇ ਤੇ ਵੱਡੀ ਉਮੀਦ ਰੱਖਦਾ ਹੋਇਆ ਬੇਨਤੀ ਕਰਦਾ ਹਾਂ।

ABOUT THE AUTHOR

...view details