ਪੰਜਾਬ

punjab

ETV Bharat / state

PRTC ਬੱਸ ਮੁਲਾਜ਼ਮ ਅਤੇ ਮੋਟਰਸਾਈਕਲ ਸਵਾਰਾਂ ਵਿਚਾਲੇ ਹੋਇਆ ਜੰਮ ਕੇ ਹੰਗਾਮਾ , ਇੱਕ ਦੂਜੇ ਦੇ ਨਾਲ ਹੋਏ ਘਸੁੰਨ-ਮੁੱਕੀ - ROAD ACCIDENT

ਲੁਧਿਆਣਾ ਗਿੱਲ ਰੋਡ 'ਤੇ ਸਰਕਾਰੀ ਬੱਸ ਮੁਲਾਜ਼ਮ ਅਤੇ ਮੋਟਰਸਾਈਕਲ ਸਵਾਰਾਂ ਵਿਚਕਾਰ ਹੋਈ ਟੱਕਰ। ਦੋਵਾਂ ਧਿਰਾਂ ਨੇ ਇੱਕ ਦੂਜੇ 'ਤੇ ਲਾਏ ਇਲਜ਼ਾਮ।

PRTC BUS AND MOTORCYCLE ACCIDENT
ਬੱਸ ਮੁਲਾਜ਼ਮ ਅਤੇ ਮੋਟਰਸਾਈਕਲ ਸਵਾਰਾਂ ਵਿਚਕਾਰ ਹੋਇਆ ਜੰਮ ਕੇ ਹੰਗਾਮਾ (Etv Bharat (ਪੱਤਰਕਾਰ , ਲੁਧਿਆਣਾ))

By ETV Bharat Punjabi Team

Published : Nov 4, 2024, 7:31 PM IST

Updated : Nov 4, 2024, 8:22 PM IST

ਲੁਧਿਆਣਾ:ਜ਼ਿਲ੍ਹੇ ਦੇ ਗਿੱਲ ਰੋਡ 'ਤੇ ਸਥਿਤ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ, ਜਦੋਂ ਇੱਕ ਪੀਆਰਟੀਸੀ ਬੱਸ ਦੇ ਮੁਲਾਜ਼ਮ ਅਤੇ ਬੁਲੇਟ ਸਵਾਰ ਵਿਚਕਾਰ ਫੇਟ ਲੱਗਣ ਨੂੰ ਲੈ ਕੇ ਵੱਡਾ ਹੰਗਾਮਾ ਹੋ ਗਿਆ। ਇਸ ਦੌਰਾਨ ਦੋਵਾਂ ਧਿਰਾਂ ਦੇ ਵਿਚਕਾਰ ਹੱਥੋ-ਪਾਈ ਵੀ ਹੋਈ ਪਰ ਪੁਲਿਸ ਨੇ ਮੌਕੇ 'ਤੇ ਆ ਕੇ ਮਾਮਲਾ ਸ਼ਾਂਤ ਕਰਵਾਇਆ। ਇਸ ਦੌਰਾਨ ਪੀਆਰਟੀਸੀ ਬੱਸ ਮੁਲਾਜ਼ਮ ਦੇ ਹੱਕ ਦੇ ਵਿੱਚ ਕੁਝ ਹੋਰ ਮੁਲਾਜ਼ਮ ਵੀ ਮੌਕੇ 'ਤੇ ਪਹੁੰਚ ਗਏ ਅਤੇ ਕਾਫੀ ਵਿਵਾਦ ਹੋ ਗਿਆ ।

ਬੱਸ ਮੁਲਾਜ਼ਮ ਅਤੇ ਮੋਟਰਸਾਈਕਲ ਸਵਾਰਾਂ ਵਿਚਕਾਰ ਹੋਇਆ ਜੰਮ ਕੇ ਹੰਗਾਮਾ (Etv Bharat (ਪੱਤਰਕਾਰ , ਲੁਧਿਆਣਾ))

ਬੱਸ ਦੀ ਮੋਟਰਸਾਈਕਲ ਨਾਲ ਟੱਕਰ

ਪੀਆਰਟੀਸੀ ਬੱਸ ਦੇ ਮੁਲਾਜ਼ਮ ਨੇ ਦੱਸਿਆ ਕਿ ਉਹ ਬੱਸ ਵਿੱਚ ਟਿਕਟਾਂ ਕੱਟ ਰਿਹਾ ਸੀ । ਉਨ੍ਹਾਂ ਨੇ ਜਦੋਂ ਬੱਸ ਚੋਂ ਹੇਠਾਂ ਆ ਕੇ ਦੇਖਿਆ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਬੱਸ ਦੀ ਮੋਟਰਸਾਈਕਲ ਨਾਲ ਟੱਕਰ ਹੋਈ ਹੈ। ਉਨ੍ਹਾਂ ਨੇ ਮੋਟਰਸਾਈਕਲ ਵਾਲੇ ਨੂੰ ਕਿਹਾ ਕਿ ਉਨ੍ਹਾਂ ਨੂੰ ਜਿਆਦਾ ਸੱਟ ਲੱਗੀ ਹੈ ਤਾਂ ਹਸਪਤਾਲ ਲੈ ਕੇ ਜਾਂਦੇ ਹਨ ਪਰ ਮੋਟਰਸਾਈਕਲ ਵਾਲੇ ਕਹਿੰਦੇ ਨਹੀਂ ਉਹ ਬਿਲਕੁਲ ਠੀਕ ਹਨ। ਇੰਨੇ 'ਚ ਹੀ ਉਨ੍ਹਾਂ ਦੇ ਵੱਲੋਂ ਕੁਝ ਹੋਰ ਬੰਦੇ ਆਏ ਅਤੇ ਕੰਡਕਟਰ ਨੂੰ ਕੁੱਟਣ ਲੱਗ ਪਏ।

ਮੋਟਰਸਾਈਕਲ ਸਵਾਰ ਵਿਅਕਤੀ ਦੇ ਕਾਫੀ ਸੱਟਾਂ ਲੱਗੀਆ

ਇਸ ਦੌਰਾਨ ਦੋਵਾਂ ਹੀ ਧਿਰਾਂ ਵੱਲੋਂ ਇੱਕ ਦੂਜੇ ਦੇ ਇਲਜ਼ਾਮ ਲਗਾਏ ਗਏ। ਦੂਜੀ ਧਿਰ ਨੇ ਕਿਹਾ ਕਿ ਉਹ ਮੋਟਰਸਾਈਕਲ 'ਤੇ ਜਾ ਰਹੇ ਸਨ ਤਾਂ ਪੀਆਰਟੀਸੀ ਬੱਸ ਜੋ ਤੇਜ਼ ਰਫਤਾਰ ਆ ਰਹੀ ਸੀ, ਜਿਸ ਕਰਕੇ ਉਸ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ । ਜਿਸ ਕਰਕੇ ਉਹ ਹੇਠਾਂ ਡਿੱਗ ਗਏ। ਉਨ੍ਹਾਂ ਕਿਹਾ ਕਿ ਹਾਦਸਾ ਹੋਣ ਤੋਂ ਬਾਅਦ ਬੱਸ ਵਾਲਿਆਂ ਨੇ ਪੁੱਛਿਆ ਵੀ ਨਹੀਂ ਕਿ ਤੁਸੀਂ ਠੀਕ ਹੋ ਜਾਂ ਨਹੀਂ ਅਤੇ ਉਨ੍ਹਾਂ ਨਾਲ ਹੱਥੋ-ਪਾਈ ਕਰਨ ਲੱਗੇ। ਦੱਸਿਆ ਗਿਆ ਹੈ ਕਿ ਮੋਟਰਸਾਈਕਲ ਸਵਾਰ ਵਿਅਕਤੀ ਦੇ ਕਾਫੀ ਸੱਟਾਂ ਲੱਗੀਆ ਹਨ।

ਮੋਟਰਸਾਈਕਲ ਬੈਲੈਂਸ ਨਾ ਹੋਣ ਕਰਕੇ ਉਹ ਹੇਠਾਂ ਡਿੱਗ ਗਏ

ਪੀਆਰਟੀਸੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਸਾਈਡ ਚੱਲ ਰਹੇ ਸਨ ਇਹ ਮੋਟਰਸਾਈਕਲ ਸਵਾਰ ਖੁਦ ਹੀ ਗਿਰ ਗਏ ਅਤੇ ਇਨ੍ਹਾਂ ਦਾ ਮੋਟਰਸਾਈਕਲ ਬੈਲੈਂਸ ਨਾ ਹੋਣ ਕਰਕੇ ਉਹ ਹੇਠਾਂ ਡਿੱਗ ਗਏ। ਉਨ੍ਹਾਂ ਕਿਹਾ ਕਿ ਇਸ ਵਿੱਚ ਸਾਡੀ ਕੋਈ ਗਲਤੀ ਨਹੀਂ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਹਾ ਹੈ ਕਿ ਦੋਵਾਂ ਧਿਰਾਂ ਦੀ ਗੱਲਬਾਤ ਸੁਣੀ ਜਾ ਰਹੀ ਹੈ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ।

Last Updated : Nov 4, 2024, 8:22 PM IST

ABOUT THE AUTHOR

...view details