ਅੰਮ੍ਰਿਤਸਰ :ਅੱਜ ਕਾਂਗਰਸੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਦੀ ਅਗਵਾਈ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਔਜਲਾ ਦੀ ਅਗਵਾਈ ਵਿੱਚ ਹੋਰ ਵੀ ਪਾਰਟੀ ਵਰਕਰ ਅਤੇ ਸਮਰਥਕ ਸ਼ਾਮਿਲ ਹੋਏ। ਇਸ ਦੌਰਾਨ ਸਮੂਹ ਪਾਰਟੀ ਵਰਕਰਾਂ ਨਾਲ ਮਿਲ ਕੇ ਔਜਲਾ ਨੇ ਅੰਮ੍ਰਿਤਸਰ ਮਿਊਸੀਪਲ ਕਾਰਪੋਰੇਸ਼ਨ ਦੇ ਦਫਤਰ ਬਾਹਰ ਕੀਤਾ ਰੋਸ ਪ੍ਰਦਰਸ਼ਨ ਕੀਤਾ। ਉਥੇ ਹੀ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਆਪ ਉੱਤੇ ਇਲਜ਼ਾਮ ਲਾਏ ਅਤੇ ਕਿਹਾ ਕਿ ਪੰਜਾਬ ਸਰਕਾਰ ਨੂੰ ਬਣੇ ਦੋ ਸਾਲ ਤੋਂ ਉੱਪਰ ਹੋ ਚੱਲੇ ਹਨ ਪਰ ਅਜੇ ਤੱਕ ਕੌਂਸਲਰ ਦੀਆਂ ਚੋਣਾਂ ਨਹੀਂ ਕਰਵਾਈਆਂ ਗਈਆਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ ਨਜਰ ਆ ਰਹੀ ਹੈ। ਇਹਨੀ ਦਿਨੀਂ ਪੰਜਾਬ ਵਿੱਚ ਅੱਤ ਦੀ ਗਰਮੀ ਦੌਰਾਨ ਲੋਕ ਪਾਣੀ ਤੋਂ ਤਰਾਹੀ ਤਰਾਹੀ ਕਰ ਰਹੇ ਹਨ ਪਰ ਸਰਕਾਰ ਦਾ ਇਹਨਾਂ ਵੱਲ ਕੋਈ ਧਿਆਨ ਨਹੀਂ ਹੈ। ਲੋਕ ਸੀਵਰੇਜ ਵਾਲਾ ਗੰਦਾ ਪਾਣੀ ਪੀਣ ਨੂੰ ਮਜਬੂਰ ਹਨ।
ਕਾਂਗਰਸੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ, ਔਜਲਾ ਨੇ ਕਿਹਾ - 'ਗੰਦਾ ਪਾਣੀ ਪੀਣ ਨੂੰ ਮਜਬੂਰ ਲੋਕ, ਪਰ ਸਰਕਾਰ ਨੂੰ ਨਹੀਂ ਖਬਰ' - Congress protest against AAP
Congress Protest Against Punjab Government : ਅੱਜ ਕਾਂਗਰਸ ਵੱਲੋਂ ਸੁਬਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜਦੋਂ ਦੀਆਂ ਗਰਮੀਆਂ ਸ਼ੁਰੂ ਹੋਈਆਂ ਹਨ, ਲੋਕ ਪਾਣੀ ਲਈ ਤਰਸ ਗਏ ਹਨ। ਕਈ ਜਗ੍ਹਾ 'ਤੇ ਪਾਣੀ ਨਹੀਂ ਆ ਰਿਹਾ ਤੇ ਜੇਕਰ ਆ ਰਿਹਾ ਤੇ ਉਹ ਸੀਵਰੇਜ ਵਾਲਾ ਗੰਦਾ ਪਾਣੀ ਹੈ, ਜਿਸ ਨੂੰ ਪੀਣ ਲਈ ਲੋਕ ਮਜਬੂਰ ਹਨ।
Published : May 24, 2024, 4:36 PM IST
ਮਹਿਜ਼ ਇਸ਼ਤਿਹਾਰਬਾਜ਼ੀਆਂ ਦੀ ਸਰਕਾਰ :ਇਸ ਮੌਕੇ ਔਜਲਾ ਨੇ ਕਿਹਾ ਕਿ ਆਪ ਨੂੰ ਮਹਿਜ਼ ਇਸ਼ਤਿਹਾਰਬਾਜ਼ੀਆਂ ਦੀ ਪਈ ਹੈ ਭਗਵੰਤ ਮਾਨ ਰੈਲੀਆਂ ਕਰਦੇ ਹੋਏ ਲੋਕਾਂ ਨੂੰ ਲਾਰੇ ਲੈ ਰਹੇ ਨੇ ਪਰ ਅਸਲ ਵਿਚ ਸ਼ਹਿਰਾਂ ਵਿਚ ਜੋ ਜਗ੍ਹਾ ਜਗ੍ਹਾ 'ਤੇ ਕੂੜੇ ਦੇ ਢੇਰ ਲੱਗੇ ਹਨ ਉਹ ਕੀ ਸ਼ਹਿਰਾਂ ਚਾਰ ਚੰਦ ਲਾ ਰਹੇ ਹਨ ? ਅਸੀਂ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਅੱਜ ਸਮੁੱਚੀ ਕਾਂਗਰਸ ਲੀਡਰਸ਼ਿਪ ਵੱਲੋਂ ਪ੍ਰਦਰਸ਼ਨ ਕਰ ਰਹੇ ਹਾਂ।
ਲਗਾਤਾਰ ਬਿਜਲੀ ਦੇ ਕੱਟ ਲੱਗਣੇ ਸ਼ੁਰੂ: ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜਦੋਂ ਦੀ ਗਰਮੀ ਸ਼ੁਰੂ ਹੋਈ ਹੈ, ਲਗਾਤਾਰ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ, ਸ਼ਹਿਰ ਵਿਚ ਕਾਰਪੋਰੇਸ਼ਨ ਨਾਂ ਦੀ ਕੋਈ ਚੀਜ਼ ਨਹੀਂ ਹੈ, ਇਲੈਕਸ਼ਨ ਹੀ ਨਹੀਂ ਕਰਾਇਆ ਗਿਆ ਕਿਉਂ ਕਿ ਇਹਨਾਂ ਦੀ ਕਾਰਪੋਰੇਸ਼ਨ ਨਹੀਂ ਬਣਨੀ, ਇਸ ਕਰਕੇ ਮੈਂ ਇਹ ਸਮਝਦਾ ਹਾਂ ਕਿ ਅਧਿਕਾਰੀ ਪੂਰੇ ਜਿੰਮੇਵਾਰ ਹਨ, ਉਹ ਕੋਈ ਖਿਆਲ ਨਹੀਂ ਕਰਦੇ ਕੋਈ ਗੱਲ ਨਹੀਂ ਕਰਦੇ, ਸਫਾਈ ਕਰਮਚਾਰੀ ਦੀਆਂ ਮੰਗਾਂ ਨਹੀਂ ਮੰਨ ਰਹੇ, ਜਿਸ ਕਾਰਣ ਬਹੁਤ ਸਾਰੇ ਕੰਮ ਲੰਬਿਤ ਪਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਆਪ ਆਗੂ ਵੱਡੇ ਵੱਡੇ ਬਦਲਾਅ ਵਾਲੀ ਗੱਲਾਂ ਕੇ ਰਹੇ ਹਨ ਉਹ ਆਉਣ ਅੰਮ੍ਰਿਤਸਰ ਵਿੱਚ ਦਿਖਾਈਏ ਕਿ ਹਨ ਸ਼ਹਿਰ ਦੀਆਂ ਸਮੱਸਿਆਵਾਂ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਦੇ ਲੋਕਾਂ ਨੂੰ ਪਹਿਲੀ ਗੱਲ ਤਾਂ ਪਾਣੀ ਪੀਣ ਨੂੰ ਮਿਲ ਹੀ ਨਹੀਂ ਰਿਹਾ ਅਤੇ ਜੇਕਰ ਮਿਲ ਰਿਹਾ ਹੈ ਤਾਂ ਉਹ ਗੰਦਾ ਪਾਣੀ ਹੈ ਉਹਨਾਂ ਕਿਹਾ ਕਿ ਸਮਾਰਟ ਸਿਟੀ ਅਖਵਾਉਣ ਵਾਲੇ ਅੰਮ੍ਰਿਤਸਰ ਸ਼ਹਿਰ ਦੇ ਅਜਿਹੇ ਹਾਲਾਤ ਦੇਖ ਕੇ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ।