ਖੰਨਾ/ਲੁਧਿਆਣਾ: ਖੰਨਾ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਪੁਤਲਾ ਹਿੰਦੂ ਸੰਗਠਨਾਂ ਵੱਲੋਂ ਲਲਹੇੜੀ ਰੋਡ ਚੌਕ 'ਚ ਸਾੜਿਆ ਗਿਆ। ਪੱਛਮੀ ਬੰਗਾਲ 'ਚ ਹਿੰਦੂ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਖਿਲਾਫ ਗੁੱਸਾ ਪ੍ਰਗਟ ਕੀਤਾ ਗਿਆ। ਟੀਐਮਸੀ ਸਰਕਾਰ ਅਤੇ ਮਮਤਾ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਰੋਸ ਮੁਜ਼ਾਹਰੇ 'ਚ ਔਰਤਾਂ ਨੇ ਵੀ ਵਧ ਚੜ੍ਹ ਕੇ ਭਾਗ ਲਿਆ ਤੇ ਮਮਤਾ ਬੈਨਰਜੀ ਖਿਲਾਫ ਆਪਣਾ ਗੁੱਸਾ ਜਾਹਿਰ ਕੀਤਾ।
ਪੰਜਾਬ ਅੰਦਰ ਮਮਤਾ ਬੈਨਰਜੀ ਖਿਲਾਫ ਰੋਸ, ਹਿੰਦੂ ਸੰਗਠਨਾਂ ਨੇ ਸਾੜਿਆ ਪੁਤਲਾ - ਮਮਤਾ ਬੈਨਰਜੀ ਖਿਲਾਫ ਰੋਸ
ਪੰਜਾਬ ਦੇ ਖੰਨਾ 'ਚ ਮਮਤਾ ਬੈਨਰਜੀ ਖਿਲਾਫ਼ ਹਿੰਦੂ ਭਾਈਚਾਰੇ ਵਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਉਨ੍ਹਾਂ ਦਾ ਪੁਤਲਾ ਵੀ ਸਾੜਿਆ ਗਿਆ। ਇਸ 'ਚ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਮਮਤਾ ਬੈਨਰਜੀ ਦੀ ਸਰਕਾਰ 'ਚ ਹਿੰਦੂ ਔਰਤਾਂ 'ਤੇ ਤਸ਼ੱਦਦ ਹੋ ਰਿਹਾ ਤੇ ਸਰਕਾਰ ਕੁਝ ਨਹੀਂ ਕਰ ਰਹੀ।
Published : Feb 22, 2024, 6:47 PM IST
ਮਮਤਾ ਬੈਨਰਜੀ ਦਾ ਫੂਕਿਆ ਪੁਤਲਾ: ਸ਼ਿਵ ਸੈਨਾ ਆਗੂ ਅਵਤਾਰ ਮੌਰਿਆ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਸ਼ਾਸਨ 'ਚ ਔਰਤਾਂ ਸੁਰੱਖਿਅਤ ਨਹੀਂ ਹਨ। ਹਿੰਦੂ ਔਰਤਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਟੀਐਮਸੀ ਦਫ਼ਤਰ ਵਿੱਚ ਔਰਤਾਂ ਨਾਲ ਬਲਾਤਕਾਰ ਅਤੇ ਸਰੀਰਕ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਏ ਹਨ। ਜਦੋਂ ਕੇਂਦਰ ਸਰਕਾਰ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਤਾਂ ਮਮਤਾ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਹ ਇੱਕ ਤਰ੍ਹਾਂ ਦੀ ਬੇਇਨਸਾਫ਼ੀ ਹੈ। ਇਸ ਨੂੰ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ ਕੀਤਾ ਜਾਵੇਗਾ। ਅਵਤਾਰ ਮੌਰਿਆ ਨੇ ਕਿਹਾ ਕਿ ਮਮਤ ਬੈਨਰਜੀ ਦੀ ਪਾਰਟੀ ਦੇ ਮੁਸਲਿਮ ਆਗੂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਭਾਰਤ ਅੰਦਰ ਹਿੰਦੂ ਸੁਰੱਖਿਅਤ ਨਹੀਂ ਹਨ। ਹਿੰਦੂਆਂ ਨੂੰ ਇੱਕਜੁਟ ਹੋਣ ਦੀ ਲੋੜ ਹੈ। ਜੇਕਰ ਹੁਣ ਵੀ ਹਿੰਦੂ ਇਕੱਠੇ ਨਾ ਹੋਏ ਤਾਂ ਹਾਲਾਤ ਹੋਰ ਵੀ ਮਾੜੇ ਹੋ ਜਾਣਗੇ।
ਪੱਛਮੀ ਬੰਗਾਲ 'ਚ ਔਰਤਾਂ 'ਤੇ ਤਸ਼ੱਦਦ: ਪ੍ਰਦਰਸ਼ਨ ਦੌਰਾਨ ਔਰਤਾਂ ਨੇ ਮਮਤਾ ਬੈਨਰਜੀ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ। ਚੰਚਲ ਮਿਸ਼ਰਾ ਨੇ ਕਿਹਾ ਕਿ ਮਮਤਾ ਦੇ ਰਾਜ 'ਚ ਔਰਤਾਂ 'ਤੇ ਅੱਤਿਆਚਾਰ ਹੋ ਰਹੇ ਹਨ। ਉਥੇ ਗੁੰਡਾ ਰਾਜ ਹੈ। ਪੀੜਤ ਔਰਤਾਂ ਡਰ ਦੇ ਮਾਰੇ ਆਪਣੀ ਆਵਾਜ਼ ਨਹੀਂ ਉਠਾ ਰਹੀਆਂ ਹਨ। ਉਹਨਾਂ ਨੇ ਨਾਰੀ ਸ਼ਕਤੀ ਨੂੰ ਆਪਣੀ ਤਾਕਤ ਨੂੰ ਪਛਾਣਨ ਅਤੇ ਜ਼ੁਲਮ ਦਾ ਵਿਰੋਧ ਕਰਨ ਦੀ ਅਪੀਲ ਕੀਤੀ। ਚੰਚਲ ਮਿਸ਼ਰਾ ਨੇ ਕਿਹਾ ਕਿ ਜੇਕਰ ਅੱਜ ਪੱਛਮੀ ਬੰਗਾਲ ਅੰਦਰ ਅਜਿਹਾ ਹੋ ਰਿਹਾ ਹੈ ਤਾਂ ਕੱਲ੍ਹ ਨੂੰ ਕਿਸੇ ਹੋਰ ਸੂਬੇ ਅੰਦਰ ਵੀ ਇਹੋ ਜਿਹੇ ਹਾਲਾਤ ਸਾਮਣੇ ਆ ਸਕਦੇ ਹਨ। ਇਸ ਕਰਕੇ ਲੋੜ ਹੈ ਕਿ ਔਰਤਾਂ ਆਪਣੀ ਆਵਾਜ਼ ਬੁਲੰਦ ਕਰਨ। ਸਮਾਂ ਬਦਲ ਗਿਆ ਹੈ। ਹੁਣ ਜੁਲਮ ਸਹਿਣ ਦਾ ਨਹੀਂ ਬਲਕਿ ਜੁਲਮ ਦਾ ਟਾਕਰਾ ਕਰਨ ਦੀ ਲੋੜ ਹੈ।
- ਖਨੌਰੀ ਸਰਹੱਦ 'ਤੇ ਸ਼ੁਭਕਰਨ ਦੀ ਮੌਤ ਮਾਮਲੇ 'ਚ ਨਿਆਂਇਕ ਜਾਂਚ ਦੀ ਮੰਗ, ਹਾਈਕੋਰਟ 'ਚ ਪਟੀਸ਼ਨ ਦਾਇਰ
- ਪੰਜਾਬ ਵਜ਼ਾਰਤ ਦੀ ਮੀਟਿੰਗ ਦੌਰਾਨ ਬਜਟ ਸੈਸ਼ਨ ਦਾ ਐਲਾਨ, 5 ਮਾਰਚ ਨੂੰ ਬਜਟ ਕੀਤਾ ਜਾਵੇਗਾ ਪੇਸ਼ ਤੇ ਇੰਨ੍ਹਾਂ ਮੁੱਦਿਆਂ 'ਤੇ ਵੀ ਲੱਗੀ ਮੋਹਰ
- ਚੰਡੀਗੜ੍ਹ ਕਿਸਾਨ ਭਵਨ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ; ਰਾਕੇਸ਼ ਟਿਕੈਤ ਵੀ ਸ਼ਾਮਲ, ਕਿਹਾ- ਹਰਿਆਣਾ ਸਰਕਾਰ ਜੋ ਕਰ ਰਹੀ ਉਹ ਗ਼ਲਤ ਹੈ