ਪੰਜਾਬ

punjab

ETV Bharat / state

ਅਸੀਂ ਨਹੀਂ ਮੰਨਦੇ ਹੁਕਮ: ਸਰਕਾਰ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਐਲਾਨਣ ਦੇ ਬਾਵਜੂਦ ਅੰਮ੍ਰਿਤਸਰ ਵਿੱਚ ਖੁੱਲ੍ਹ ਰਿਹਾ ਨਿੱਜੀ ਸਕੂਲ - School open in Amritsar

ਇੱਕ ਪਾਸੇ ਵੱਧ ਰਹੀ ਗਰਮੀ ਦੇ ਚੱਲਦੇ ਸੂਬੇ ਦੇ ਸਰਕਾਰੀ ਸਕੂਲਾਂ 'ਚ ਸਰਕਾਰ ਨੇ ਸਮੇਂ ਤੋਂ ਪਹਿਲਾਂ ਹੀ ਛੁੱਟੀਆਂ ਕਰ ਦਿੱਤੀਆਂ ਤਾਂ ਦੂਜੇ ਪਾਸੇ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਨਿੱਜੀ ਸਕੂਲ ਹੁਣ ਵੀ ਖੁੱਲ੍ਹ ਰਹੇ ਹਨ। ਅਜਿਹਾ ਹੀ ਇੱਕ ਨਿੱਜੀ ਸਕੂਲ ਅੰਮ੍ਰਿਤਸਰ 'ਚ ਵੀ ਖੁੱਲ੍ਹਿਆ ਦੇਖਿਆ ਗਿਆ।

ਛੁੱਟੀਆਂ ਦੇ ਬਾਵਜੂਦ ਖੁੱਲ੍ਹਿਆ ਨਿੱਜੀ ਸਕੂਲ
ਛੁੱਟੀਆਂ ਦੇ ਬਾਵਜੂਦ ਖੁੱਲ੍ਹਿਆ ਨਿੱਜੀ ਸਕੂਲ (ETV BHARAT)

By ETV Bharat Punjabi Team

Published : May 29, 2024, 7:51 AM IST

ਛੁੱਟੀਆਂ ਦੇ ਬਾਵਜੂਦ ਖੁੱਲ੍ਹਿਆ ਨਿੱਜੀ ਸਕੂਲ (ETV BHARAT)

ਅੰਮ੍ਰਿਤਸਰ: ਪੰਜਾਬ ਵਿੱਚ ਵੱਧਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਵਿੱਚ ਛੁੱਟੀਆਂ ਕਰਨ ਦਾ ਐਲਾਨ ਅੱਜ ਤੋਂ ਕੁਝ ਦਿਨ ਪਹਿਲਾਂ ਕਰ ਦਿੱਤਾ ਗਿਆ ਸੀ ਅਤੇ ਇਹ ਐਲਾਨ 21 ਮਈ ਤੋਂ ਲਾਗੂ ਹੋਇਆ ਹੈ। ਜਿਸ ਤੋਂ ਬਾਅਦ ਕਈ ਪ੍ਰਾਈਵੇਟ ਸਕੂਲ ਹਾਲੇ ਵੀ ਮਨਮਰਜੀ ਦੇ ਨਾਲ ਖੋਲ੍ਹੇ ਜਾ ਰਹੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿਥੇ ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਸਥਿਤ ਇੱਕ ਪ੍ਰਾਈਵੇਟ ਸਕੂਲ ਅਜੇ ਵੀ ਖੋਲ੍ਹਿਆ ਜਾ ਰਿਹਾ ਤੇ ਉਸ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ।

1 ਜੂਨ ਤੱਕ ਹੋਣਗੀਆਂ ਛੁੱਟੀਆਂ: ਜਦੋਂ ਇਸਦੀ ਖਬਰ ਮੀਡੀਆ ਨੂੰ ਲੱਗੀ ਤਾਂ ਮੀਡੀਆ ਦੀ ਟੀਮ ਸਕੂਲ ਪਹੁੰਚੀ ਤਾਂ ਸਕੂਲ ਦੇ ਬਾਹਰ ਮੌਜੂਦ ਇੱਕ ਵਿਦਿਆਰਥੀ ਨੇ ਦੱਸਿਆ ਕਿ ਉਹ ਸਕੂਲ ਦੇ ਵਿੱਚ ਪੜ੍ਦਾ ਹੈ ਅਤੇ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਪਰਸੋਂ ਹੀ ਉਹਨਾਂ ਦੇ ਪੇਪਰ ਖਤਮ ਹੋਏ ਹਨ ਅਤੇ 1 ਜੂਨ ਤੱਕ ਸਕੂਲ ਦੇ ਵਿੱਚ ਆਉਣ ਦੇ ਉਹਨਾਂ ਨੂੰ ਸਕੂਲ ਵੱਲੋਂ ਹੁਕਮ ਕੀਤੇ ਗਏ ਹਨ। ਉਸ ਵਿਦਿਆਰਥੀ ਨੇ ਦੱਸਿਆ ਕਿ 1 ਜੂਨ ਤੋਂ ਬਾਅਦ ਹੀ ਉਹਨਾਂ ਨੂੰ ਛੁੱਟੀਆਂ ਹੋਣਗੀਆਂ ਅਤੇ ਜਦੋਂ ਸਕੂਲ ਦੇ ਵਿੱਚ ਮੀਡੀਆ ਦੀ ਟੀਮ ਨੇ ਪਹੁੰਚ ਕੇ ਸਕੂਲ ਅਧਿਆਪਕ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਰੋਜ਼ਾਨਾ ਸਕੂਲ ਲੱਗ ਰਿਹਾ ਹੈ ਅਤੇ ਅੱਜ ਵੀ 12 ਵਜੇ ਤੱਕ ਸਕੂਲ ਲੱਗੇਗਾ।

ਸਕੂਲ ਦਾ ਕੰਮ ਦੇਣ ਦਾ ਤਰਕ: ਦੂਜੇ ਪਾਸੇ ਇਸ ਮਾਮਲੇ 'ਚ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ, ਪਰ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਦਾ ਹੋਮਵਰਕ ਦਿੱਤਾ ਜਾ ਰਿਹਾ ਹੈ। ਇਸ ਕਰਕੇ ਹੀ ਵਿਦਿਆਰਥੀਆਂ ਨੂੰ ਸਕੂਲ ਵਿੱਚ ਸੱਦਿਆ ਜਾ ਰਿਹਾ ਹੈ ਅਤੇ ਵਿਦਿਆਰਥੀ ਆਪਣਾ ਸਕੂਲ ਹੋਮਵਰਕ ਹੀ ਨੋਟ ਕਰਨ ਵਾਸਤੇ ਆ ਰਹੇ ਹਨ।

ਜਦ ਸਿੱਖਿਆ ਆਨਲਾਈਨ ਤਾਂ ਹੋਮਵਰਕ ਆਫਲਾਈਨ ਕਿਉਂ: ਜ਼ਿਕਰ ਯੋਗ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਵੱਧਦੀ ਗਰਮੀ ਦੇ ਮੱਦੇਨਜ਼ਰ ਸਕੂਲ ਦੇ ਵਿੱਚ ਛੁੱਟੀਆਂ ਕਰਨ ਦੇ ਹੁਕਮ ਦਿੱਤੇ ਗਏ ਹਨ ਪਰ ਹਾਲੇ ਵੀ ਕੁਝ ਸਕੂਲ ਅਜਿਹੇ ਹਨ ਜੋ ਕਿ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਆਪਣੀ ਮਨਮਾਨੀ ਨਾਲ ਸਕੂਲ ਖੋਲ੍ਹ ਰਹੇ ਹਨ ਤੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਸਕੂਲ ਵਲੋਂ ਬੱਚਿਆਂ ਨੂੰ ਬੁਲਾ ਕੇ ਹੋਮਵਰਕ ਦੇਣ ਦਾ ਤਰਕ ਦਿੱਤਾ ਜਾ ਰਿਹਾ ਹੈ ਪਰ ਸਵਾਲ ਤਾਂ ਇਹ ਹੈ ਕਿ ਜਦੋਂ ਕੋਰੋਨਾ ਦੌਰਾਨ ਵੀ ਆਨਲਾਈਨ ਸਿੱਖਿਆ ਦਿੱਤੀ ਗਈ ਤਾਂ ਹੋਮਵਰਕ ਲਈ ਬੱਚਿਆਂ ਨੂੰ ਆਨਲਾਈਨ ਹਦਾਇਤਾਂ ਕਰਨ ਦੀ ਥਾਂ ਸਕੂਲ ਕਿਉਂ ਸੱਦਿਆ ਗਿਆ।

ABOUT THE AUTHOR

...view details