ਪੰਜਾਬ

punjab

ETV Bharat / state

ਕ੍ਰੈਡਿਟ ਕਾਰਡ ਦੇ ਖਰਚਿਆਂ ਤੋਂ ਅੱਕੇ ਨੌਜਵਾਨ ਨੇ ਦੋਸਤਾਂ ਨਾਲ ਮਿਲ ਕੇ ਬੈਂਕ ਲੁੱਟ ਦੀ ਕੀਤੀ ਕੋਸ਼ਿਸ਼, ਪੁਲਿਸ ਨੇ ਕੀਤਾ ਕਾਬੂ - BANK LOOT SOLVE

ਫਿਰੋਜ਼ਪੁਰ ਵਿਖੇ ਇੱਕ ਨੌਜਵਾਨ ਨੇ ਕ੍ਰੈਡਿਟ ਕਾਰਡ ਦੇ ਨਾਜਾਇਜ਼ ਖਰਚਿਆਂ ਤੋਂ ਅੱਕ ਕੇ ਦੋਸਤਾਂ ਨਾਲ ਮਿਲ ਕੇ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ।

Police arrest robbers who robbed a bank in Ferozepur, looted items also recovered
ਕਰੈਡਿਟ ਕਾਰਡ ਦੇ ਨਾਜਾਇਜ਼ ਖਰਚਿਆਂ ਤੋਂ ਅੱਕੇ ਨੌਜਵਾਨ ਨੇ ਦੋਸਤਾਂ ਨਾਲ ਮਿਲ ਕੇ ਲੁੱਟਿਆ ਬੈਂਕ, ਪੁਲਿਸ ਨੇ ਕੀਤਾ ਕਾਬੂ (EVT BHARAT (ਫਿਰੋਜ਼ਪੁਰ ਪੱਤਰਕਾਰ))

By ETV Bharat Punjabi Team

Published : Nov 22, 2024, 7:32 PM IST

ਫਿਰੋਜ਼ਪੁਰ: ਪੰਜਾਬ ਪੁਲਿਸ ਨੇ ਫਿਰੋਜ਼ਪੁਰ ਵਿਖੇ ਇੱਕ ਅਜਿਹੇ ਨਕਾਮ ਲੁੱਟ ਕਾਂਡ ਨੂੰ ਸੁਲਝਾਇਆ ਹੈ ਜਿਸ ਨੂੰ ਸੁਣ ਕੇ ਕੋਈ ਵੀ ਹੈਰਾਨ ਹੋ ਜਾਵੇਗਾ। ਦਰਅਸਲ 4-5 ਨਵੰਬਰ ਅਤੇ 15-16 ਨਵੰਬਰ ਦੀਆਂ ਦਰਮਿਆਨੀਆਂ ਰਾਤਾਂ ਨੂੰ ਜ਼ਿਲ੍ਹੇ ਦੇ ਕਸਬਾ ਜ਼ੀਰਾ ਵਿਖੇ ਦੋ ਬੈਂਕ ਵਿੱਚ ਡਕੈਤੀ ਦੀ ਕੋਸ਼ਿਸ਼ ਕੀਤੀ ਗਈ ਅਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਦੋਵਾਂ ਹੀ ਮਾਮਲਿਆਂ ਵਿੱਚ ਬੈਂਕਾਂ ਦੀ ਵੱਡੀ ਲਾਪਰਵਾਹੀ ਵੀ ਸਾਹਮਣੇ ਆਈ ਹੈ ਤਾਂ ਡਕੈਤੀ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਵੀ ਕਿਤੇ ਨਾ ਕਿਤੇ ਬੈਂਕਾਂ ਦੀਆਂ ਕਿਸ਼ਤਾਂ ਦੇ ਸਤਾਏ ਹੋਏ ਹੀ ਨਿਕਲੇ। ਡਕੈਤੀ ਦਾ ਮਾਸਟਰਮਾਈਂਡ ਐੱਚਡੀਐੱਫਸੀ ਬੈਂਕ ਦੇ ਕ੍ਰੈਡਿਟ ਕਾਰਡ ਦਾ ਗ੍ਰਾਹਕ ਸੀ ਅਤੇ ਕ੍ਰੈਡਿਟ ਕਾਰਡ ਦੀ ਲਿਮਟ ਦੀ ਅਦਾਇਗੀ ਤੋਂ ਅੱਕੇ ਨੇ ਹੀ ਬੈਂਕ ਡਕੈਤੀ ਪਲਾਨ ਕੀਤੀ ਸੀ।

ਸੋਮਿਆ ਮਿਸ਼ਰਾ,ਐੱਸਐੱਸਪੀ (EVT BHARAT (ਫਿਰੋਜ਼ਪੁਰ ਪੱਤਰਕਾਰ))

ਬੈਂਕ ਡਿਫਾਲਟਰ ਹੋਣ ਤੋਂ ਬਾਅਦ ਕੀਤੀ ਲੁੱਟ ਦੀ ਕੋਸ਼ਿਸ਼

ਪੁਲਿਸ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਪਹਿਲੀ ਲੁੱਟ ਦੌਰਾਨ ਮੁਲਜ਼ਮਾਂ ਨੇ ਬੈਂਕ ਵਿੱਚ ਪਏ ਲੈਪਟਾਪ ਚੁਰਾ ਲਏ ਅਤੇ ਦੂਸਰੀ ਵਾਰ ਇਹਨਾਂ ਮੁਲਜ਼ਮਾਂ ਨੇ ਬੈਂਕ ਆਫ ਬੜੋਦਾ ਨੂੰ ਨਿਸ਼ਾਨਾ ਬਣਾਇਆ ਪਰ ਉੱਥੇ ਵੀ ਨਕਾਮਯਾਬ ਰਹੇ। ਇਸ ਦੌਰਾਨ ਇਹ ਬੈਂਕ ਸਿਕਿਓਰਿਟੀ ਗਾਰਡ ਦੀ ਪਈ ਦੁਨਾਲੀ ਅਤੇ ਕਾਰਤੂਸ ਲੈ ਕੇ ਫਰਾਰ ਹੋ ਗਏ। ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਮਾਸਟਰਮਾਇੰਡ ਮੁਲਜ਼ਮ ਬੈਂਕਾਂ ਤੋਂ ਕਰਜ਼ਾ ਲੈ ਚੁੱਕਾ ਸੀ ਅਤੇ ਕਰਜ਼ੇ ਦੀ ਅਦਾਇਗੀ ਨਾ ਹੋਣ ਕਰਕੇ ਬੈਂਕ ਡਿਫਾਲਟਰ ਹੋ ਚੁੱਕਾ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਬੈਂਕ ਨੂੰ ਲੁੱਟਣ ਦੀ ਸਾਜਿਸ਼ ਰਚੀ।

ਨਵਜੋਤ ਸਿੰਘ ਸਿੱਧੂ ਦੇ ਪਤਨੀ ਨੇ ਜਿੱਤੀ ਕੈਂਸਰ ਦੀ ਜੰਗ, ਭਾਵੁਕ ਸਿੱਧੂ ਪਰਿਵਾਰ ਨੇ ਪਹਿਲੀ ਵਾਰ ਲੋਕਾਂ ਨਾਲ ਸਾਂਝੀ ਕੀਤੀ ਹੱਡਬੀਤੀ

ਬਠਿੰਡਾ ਦੇ ਦੁਨੇਵਾਲਾ 'ਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਤਕਰਾਰ, ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ

ਸੁਲਤਾਨਪੁਰ ਲੋਧੀ 'ਚ ਭਾਜਪਾ ਆਗੂ ਦਾ ਸ਼ਰੇਆਮ ਕੀਤਾ ਕਤਲ, ਮ੍ਰਿਤਕ ਦੇ ਸਾਥੀ ਵੀ ਹੋਏ ਗੰਭੀਰ ਜ਼ਖਮੀ

ਸੋਸ਼ਲ ਮੀਡੀਆ ਤੋਂ ਲਈ ਟ੍ਰੇਨਿੰਗ

ਪੁਲਿਸ ਮੁਤਾਬਿਕ ਮੁਲਜ਼ਮਾਂ ਨੇ ਪਹਿਲਾਂ ਸੋਸ਼ਲ ਮੀਡੀਆ ਉੱਤੇ ਬੈਂਕ ਨੂੰ ਲੁੱਟਣ ਦਾ ਤਰੀਕਾ ਦੇਖਿਆ ਅਤੇ ਫਿਰ ਬੈਂਕ ਲੁੱਟਣ ਗਏ। ਮੁਲਜ਼ਮਾਂ ਵੱਲੋਂ ਜੀਰਾ ਦੇ ਐਚਡੀਐਫਸੀ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਤਿੰਨ ਮੁਲਜ਼ਮ ਏਟੀਐਮ ਵਾਲਾ ਗੇਟ ਤੋੜ ਕੇ ਅੰਦਰ ਤਾਂ ਚਲੇ ਗਏ ਪਰ ਅੰਦਰ ਕੈਸ਼ ਸੇਫ ਨੂੰ ਤੋੜਨ ਵਿੱਚ ਨਾਕਾਮਯਾਬ ਰਹੇ। ਐੱਸਐੱਸਪੀ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਰਾਤਾਂ ਵਿੱਚ ਧੁੰਦ ਜ਼ਿਆਦਾ ਹੋਣ ਕਾਰਨ ਅਤੇ ਲੁਟੇਰਿਆਂ ਵੱਲੋਂ ਸੀਸੀਟੀਵੀ ਦੀ ਡੀਵੀਆਰ ਨਾਲ ਲੈ ਜਾਣ ਕਾਰਨ ਮਾਮਲੇ ਦੀ ਤਫਤੀਸ਼ ਕਾਫੀ ਚੁਣੌਤੀਪੂਰਨ ਹੋ ਗਈ ਸੀ ਪਰ ਇਸ ਦੇ ਬਾਵਜੂਦ ਪੁਲਿਸ ਨੇ ਉਕਤ ਦੋਵੇਂ ਮੁਕੱਦਮਿਆਂ ਦੇ 3 ਮੁਲਜ਼ਮਾਂ ਨੂੰ ਟਰੇਸ ਕਰਦੇ ਹੋਏ ਕਾਬੂ ਕੀਤਾ ਅਤੇ ਇਨ੍ਹਾਂ ਕੋਲੋਂ 6 ਲੈਪਟਾਪ ਅਤੇ ਗੰਨ ਸਮੇਤ 6 ਕਾਰਤੂਸ ਬਰਾਮਦ ਕੀਤੇ। ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਵੀ ਪੁਲਿਸ ਨੇ ਬਰਾਮਦ ਕੀਤਾ ਹੈ।

ABOUT THE AUTHOR

...view details