ਪੰਜਾਬ

punjab

ਪਠਾਨਕੋਟ ਦੀ ਲੀਚੀ ਪਹੁੰਚੇਗੀ ਲੰਡਨ, ਜਾਣੋਂ ਪਹਿਲੀ ਵਾਰ ਵਿਦੇਸ਼ ਨਿਰਯਾਤ ਹੋਈ ਲੀਚੀ 'ਚ ਕੀ ਹੈ ਖਾਸ - pathankot litchi exported

By ETV Bharat Punjabi Team

Published : Jun 29, 2024, 9:11 PM IST

ਪਠਾਨਕੋਟ ਦੀ ਲੀਚੀ ਹੁਣ ਲੰਡਨ 'ਚ ਖੁਸ਼ਬੂ ਫੈਲਾਵੇਗੀ। ਪਹਿਲੀ ਵਾਰ ਲੀਚੀ ਵਿਦੇਸ਼ ਭੇਜੀ ਗਈ ਹੈ ਇਸ ਸਬੰਧੀ ਬਾਗਬਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੇ ਪੰਜਾਬ 'ਚ ਪਠਾਨਕੋਟ ਲਈ ਇਹ ਵੱਡਾ ਕਦਮ ਹੈ। ਪਹਿਲੀ ਵਾਰ ਅੰਮ੍ਰਿਤਸਰ ਏਅਰਪੋਰਟ ਤੋਂ ਲੀਚੀ ਲੰਡਨ ਭੇਜੀ ਗਈ ਹੈ।

ਵਿਦੇਸ਼ ਪਹੁੰਚੀ ਪੰਜਾਬੀ ਲੀਚੀ
ਵਿਦੇਸ਼ ਪਹੁੰਚੀ ਪੰਜਾਬੀ ਲੀਚੀ (ETV BHARAT)

ਵਿਦੇਸ਼ ਪਹੁੰਚੀ ਪੰਜਾਬੀ ਲੀਚੀ (ETV BHARAT)

ਪਠਾਨਕੋਟ: ਪੰਜਾਬ ਸਰਕਾਰ ਦੇ ਯਤਨਾਂ ਨਾਲ ਪਹਿਲੀ ਵਾਰ ਪੰਜਾਬ ਵਿੱਚ ਪੈਦਾ ਹੁੰਦੀ ਲੀਚੀ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਵਿਦੇਸ਼ ਭੇਜਿਆ ਗਿਆ। ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਜਿਨਾਂ ਨੇ ਪਿਛਲੇ ਹਫਤੇ ਹੀ ਸੁਜਾਨਪੁਰ ਲੀਚੀ ਅਸਟੇਟ ਵਿੱਚ ਬਾਗਬਾਨਾਂ ਨੂੰ ਪੰਜਾਬ ਦੇ ਇਸ ਸਵਾਦਿਸ਼ਟ ਫਲ ਲੀਚੀ ਨੂੰ ਦੇਸ਼ ਤੋਂ ਬਾਹਰ ਭੇਜਣ ਲਈ ਉਤਸ਼ਾਹਿਤ ਕੀਤਾ ਸੀ। ਇਸ ਬਾਬਤ ਐਗਰੀਕਲਚਰ ਐਂਡ ਪ੍ਰੋਸੈਸਡ ਫੂਡ ਪ੍ਰੋਡਕਟ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਦੇ ਸਹਿਯੋਗ ਨਾਲ ਪਠਾਨਕੋਟ ਦੀ ਲੀਚੀ ਨੂੰ ਹਵਾਈ ਜਹਾਜ਼ ਰਸਤੇ ਲੰਦਨ ਲਈ ਭੇਜਿਆ ਗਿਆ। ਇਸ ਮੌਕੇ ਬਾਗਬਾਨੀ ਵਿਭਾਗ ਦੇ ਡਾਇਰੈਕਟਰ ਸ਼ੈਲਿੰਦਰ ਕੌਰ ਉਚੇਚੇ ਤੌਰ 'ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਬਾਗਬਾਨਾਂ ਦੀ ਆਮਦਨ ਵਧਾਉਣ ਲਈ ਯਤਨਸ਼ੀਲ ਹੈ ਅਤੇ ਬਾਗਬਾਨੀ ਮੰਤਰੀ ਜੌੜਾ ਮਾਜਰਾ ਦੀ ਪਹਿਲ ਕਦਮੀ ਸਦਕਾ ਅੱਜ ਇਹ ਸੰਭਵ ਹੋਇਆ ਹੈ ਕਿ ਪਠਾਨਕੋਟ ਜਿਲੇ ਦੇ ਪਿੰਡ ਮੁਰਾਦਪੁਰ ਵਾਸੀ ਅਗਾਂਹਵਧੂ ਬਾਗਬਾਨ ਰਕੇਸ਼ ਡਡਵਾਲ ਦੇ ਫਾਰਮ ਵਿੱਚੋਂ ਪੈਦਾ ਹੋਈ ਲੀਚੀ ਲੰਦਨ ਭੇਜੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਲੀਚੀ ਦੀ ਪੈਕਿੰਗ ਬਹੁਤ ਛੋਟੀ ਰੱਖੀ ਗਈ ਹੈ ਤਾਂ ਜੋ ਇਸ ਦੀ ਸੈਲਫ ਲਾਈਫ ਠੀਕ ਰਹੇ। ਉਹਨਾਂ ਦੱਸਿਆ ਕਿ ਅੱਜ ਪਹਿਲੀ ਖੇਪ ਵਿੱਚ ਡੇਢ ਕਿਲੋ ਦੀ ਪੈਕਿੰਗ ਲੰਦਨ ਭੇਜੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਲੀਚੀ ਦਾ ਮੰਡੀਕਰਨ ਵਿਦੇਸ਼ਾਂ ਦੀਆਂ ਮੰਡੀਆਂ ਵਿੱਚ ਕੀਤਾ ਜਾਵੇਗਾ ਤਾਂ ਜੋ ਕਿਸਾਨ ਆਪਣੀ ਫਸਲ ਦਾ ਵਾਧੂ ਮੁੱਲ ਵੱਟ ਸਕੇ। ਉਨ੍ਹਾਂ ਦੱਸਿਆ ਕਿ ਪਠਾਨਕੋਟ ਵਿੱਚ ਲੀਚੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਲੀਚੀ ਸਟੇਟ ਕਾਇਮ ਕੀਤੀ ਗਈ ਹੈ, ਜਿਸ ਦੇ ਨੋਡਲ ਅਫਸਰ ਕੰਮ ਬਾਗਬਾਨੀ ਵਿਕਾਸ ਅਫਸਰ ਜਤਿੰਦਰ ਕੁਮਾਰ ਲਗਾਤਾਰ ਕਿਸਾਨਾਂ ਨਾਲ ਰਾਬਤਾ ਰੱਖ ਰਹੇ ਹਨ। ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ ਸਰਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਅਪੇਡਾ ਕਿਸਾਨਾਂ ਨੂੰ ਉਤਪਾਦਾਂ ਦਾ ਵੱਧ ਮੁੱਲ ਦਿਵਾਉਣ ਲਈ ਵਿਦੇਸ਼ੀ ਮੰਡੀਆਂ ਵਿੱਚ ਮੰਡੀਕਰਨ ਕਰਨ ਲਈ ਸਹਿਯੋਗ ਕਰ ਰਿਹਾ ਹੈ ਅਤੇ ਆਸ ਹੈ ਕਿ ਇਸ ਦੇ ਭਵਿੱਖ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਜੇਕਰ ਲੀਚੀ ਦਾ ਤਜਰਬਾ ਸਫਲ ਰਿਹਾ ਤਾਂ ਵਿਭਾਗ ਪੰਜਾਬ ਵਿੱਚ ਪੈਦਾ ਹੁੰਦੇ ਹੋਰ ਵੀ ਫਲਾਂ ਦੀ ਵਿਦੇਸ਼ਾਂ ਵਿੱਚ ਮੰਡੀਕਰਨ ਕਰੇਗਾ।

ਇਸ ਸਬੰਧੀ ਬਾਗਬਾਨੀ ਵਿਭਾਗ ਦੇ ਨੋਡਲ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਹਿਲੀ ਵਾਰ ਪਠਾਨਕੋਟ ਤੋਂ ਲੀਚੀ ਵਿਦੇਸ਼ ਭੇਜੀ ਗਈ ਹੈ। ਜਿਸ ਵਿੱਚ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਰਾਮਦਕਾਰਾਂ ਨਾਲ ਮੀਟਿੰਗ ਕੀਤੀ ਗਈ ਸੀ। ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਪਠਾਨਕੋਟ ਦੀ ਲੀਚੀ ਨੂੰ ਵਿਦੇਸ਼ਾਂ ਵਿੱਚ ਨਿਰਯਾਤ ਕੀਤਾ ਜਾਵੇਗਾ। ਇਸ ਤੋਂ ਬਾਅਦ ਪੰਜਾਬ ਦੀ ਲੀਚੀ ਨੂੰ ਪੰਜਾਬ ਸਰਕਾਰ ਵੱਲੋਂ ਹੋਰ ਦੇਸ਼ਾਂ ਵਿੱਚ ਵੀ ਨਿਰਯਾਤ ਕੀਤਾ ਜਾਵੇਗਾ।

ਦੱਸ ਦੇਈਏ ਕਿ ਹੁਣ ਪਠਾਨਕੋਟ ਦੀ ਲੀਚੀ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਖੁਸ਼ਬੂ ਫੈਲਾਵੇਗੀ। ਜਿਸ ਤਹਿਤ ਪਹਿਲੀ ਵਾਰ ਪੰਜਾਬ ਵਿੱਚ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਜਿਸ ਵਿੱਚ ਪਠਾਨਕੋਟ ਦੀ ਲੀਚੀ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਲੰਡਨ ਭੇਜਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਨੂੰ ਲੀਚੀ ਜ਼ੋਨ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਇੱਥੋਂ ਦੀ ਲੀਚੀ ਹੁਣ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ੀਆਂ ਦੀ ਵੀ ਪਹਿਲੀ ਇੱਛਾ ਬਣ ਜਾਵੇਗੀ। ਜਿਸ ਨੂੰ ਸੁਆਦ ਨਾਲ ਖਾਧਾ ਜਾਵੇਗਾ, ਜਿਸ ਦੀ ਪਹਿਲੀ ਖੇਪ ਪਠਾਨਕੋਟ ਤੋਂ ਲੰਡਨ ਭੇਜੀ ਗਈ ਹੈ।

ABOUT THE AUTHOR

...view details