ਮਾਨਸਾ:ਪੰਜਾਬ ਦੇ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਨਸਾ ਖੁਰਦ ਵਿਖੇ ਚੋਣ ਬੈਲਟਾਂ 'ਤੇ ਉਮੀਦਵਾਰਾਂ ਦੇ ਚੋਣ ਨਿਸ਼ਾਨਾਂ ਦੀ ਗਲਤ ਛਪਾਈ ਹੋਣ ਦੇ ਚੱਲਦਿਆਂ ਚੋਣ ਰੱਦ ਕਰ ਦਿੱਤੀ ਗਈ ਸੀ। ਜਿਸ ਕਾਰਨ ਅੱਜ ਇਸ ਪਿੰਡ ਦੇ ਵਿੱਚ ਦੁਬਾਰਾ ਤੋਂ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਸਵੇਰ ਤੋਂ ਹੀ ਵੋਟਰ ਆਪਣੀ ਵੋਟ ਪਾਉਣ ਦੇ ਲਈ ਲਾਈਨਾਂ ਦੇ ਵਿੱਚ ਲੱਗ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਮੱਦੇਨਜ਼ਰ ਸੁਰੱਖਿਆ ਫੋਰਸ ਤੈਨਾਤ ਕੀਤੀ ਗਈ ਹੈ।
ਮੁੜ ਪੈ ਰਹੀਆਂ ਪੰਚਾਇਤੀ ਵੋਟਾਂ (ETV BHARAT) ਚੋਣ ਨਿਸ਼ਾਨਾਂ ਦੀ ਗਲਤ ਛਪਾਈ
ਪੰਚਾਇਤੀ ਚੋਣਾਂ ਦੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਨਸਾ ਖੁਰਦ ਵਿਖੇ ਸਰਪੰਚ ਉਮੀਦਵਾਰਾਂ ਦੇ ਬੈਲਟ ਪੇਪਰਾਂ 'ਤੇ ਚੋਣ ਨਿਸ਼ਾਨਾਂ ਦੀ ਗਲਤ ਛਪਾਈ ਹੋਣ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਵਿਰੋਧ ਤੋਂ ਬਾਅਦ ਚੋਣ ਰੱਦ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਤੇ ਉਹਨਾਂ ਨੇ ਕਿਹਾ ਸੀ ਕਿ ਜਾਣ ਬੁੱਝ ਕੇ ਇਹਨਾਂ ਬੈਲਟ ਪੇਪਰਾਂ ਦੀ ਛਪਾਈ ਗਲਤ ਕਰਵਾਈ ਗਈ ਹੈ।
ਬੀਤੇ ਦਿਨ ਰੱਦ ਕੀਤੀ ਸੀ ਚੋਣ
ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਲੋਕਾਂ ਨੂੰ ਸ਼ਾਂਤ ਕਰਦੇ ਹੋਏ ਭਰੋਸਾ ਦਿੱਤਾ ਗਿਆ ਕਿ ਜੇਕਰ ਚੋਣ ਬੈਲਟ ਪੇਪਰਾਂ 'ਤੇ ਗਲਤ ਛਪਾਈ ਹੋਈ ਹੈ ਤਾਂ ਚੋਣ ਰੱਦ ਕਰ ਦਿੱਤੀ ਗਈ ਸੀ ਤਾਂ ਅੱਜ ਦੁਬਾਰਾ ਤੋਂ ਇਸ ਪਿੰਡ ਦੇ ਵਿੱਚ ਪੰਚਾਇਤੀ ਚੋਣ ਕਰਵਾਈ ਜਾ ਰਹੀ ਹੈ। ਪਿੰਡ ਵਾਸੀਆਂ ਵੱਲੋਂ ਅੱਜ ਸਵੇਰ ਤੋਂ ਹੀ ਵੋਟਾਂ ਦੇ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਲਾਈਨਾਂ ਦੇ ਵਿੱਚ ਲੱਗੇ ਹੋਏ ਹਨ।
ਪਿੰਡ ਵਾਸੀ ਕਰ ਰਹੇ ਵੋਟ ਦਾ ਅਧਿਕਾਰ
ਉਥੇ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਕੱਲ ਉਹਨਾਂ ਦੇ ਪਿੰਡ ਵਿੱਚ ਪੰਚਾਇਤੀ ਚੋਣ ਬੈਲਟ ਪੇਪਰਾਂ ਦੇ ਵਿੱਚ ਉਮੀਦਵਾਰਾਂ ਦੇ ਚੋਣ ਨਿਸ਼ਾਨਾਂ ਦੀ ਅਦਲਾ-ਬਦਲੀ ਹੋਣ ਚੋਣ ਕਾਰਨ ਰੱਦ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ ਦੁਬਾਰਾ ਤੋਂ ਪਿੰਡ ਦੇ ਵਿੱਚ ਚੋਣ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਵੋਟਰਾਂ ਦੇ ਵਿੱਚ ਆਪਣੀ ਪੰਚਾਇਤ ਚੁਣਨ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਵੋਟਰ ਵੋਟ ਪਾਉਣ ਦੇ ਲਈ ਲਾਈਨਾਂ ਦੇ ਵਿੱਚ ਸਵੇਰ ਤੋਂ ਹੀ ਲੱਗੇ ਹੋਏ ਹਨ।