ਪੰਜਾਬ

punjab

ETV Bharat / state

ਲੁਧਿਆਣਾ 'ਚ ਕਾਰੋਬਾਰੀ ਦੀ ਕਾਰ 'ਚੋਂ ਹੋਈ ਲੱਖਾਂ ਦੀ ਚੋਰੀ ਤਾਂ ਪੁਲਿਸ ਦੀ ਇਸ ਬੰਦੇ 'ਤੇ ਘੁੰਮ ਗਈ ਸ਼ੱਕ ਦੀ ਸੂਈ, ਸੁਣੋਂ ਕੀ ਕਿਹਾ...

ਲੁਧਿਆਣਾ ਵਿਸ਼ਵਕਰਮਾ ਚੌਂਕ ਨੇੜੇ ਕਾਰੋਬਾਰੀ ਦੀ ਕਾਰ 'ਚੋਂ ਲੱਖਾਂ ਦਾ ਕੈਸ਼ ਅਤੇ ਲੈਪਟਾਪ ਚੋਰੀ ਹੋਇਆ। ਜਿਸ 'ਚ ਪੁਲਿਸ ਜਾਂਚ ਸ਼ੁਰੂ ਹੋ ਗਈ। ਪੜ੍ਹੋ ਖ਼ਬਰ...

ਕਾਰੋਬਾਰੀ ਦੀ ਕਾਰ ਚੋਂ ਲੱਖਾਂ ਦੀ ਚੋਰੀ
ਕਾਰੋਬਾਰੀ ਦੀ ਕਾਰ ਚੋਂ ਲੱਖਾਂ ਦੀ ਚੋਰੀ (ETV BHARAT)

By ETV Bharat Punjabi Team

Published : 7 hours ago

ਲੁਧਿਆਣਾ:ਲੁਧਿਆਣਾ ਦੇ ਵਿਸ਼ਵਕਰਮਾ ਚੌਂਕ ਨੇੜੇ ਬਣੇ ਝੰਡੂ ਕੰਪਲੈਕਸ ਦੇ ਵਿੱਚ ਅੱਜ ਲਿਫਾਫਾ ਕਾਰੋਬਾਰੀ ਬੈਂਕ 'ਚ ਕੈਸ਼ ਜਮ੍ਹਾ ਕਰਾਉਣ ਦੇ ਲਈ ਆਇਆ ਸੀ। ਇਸ ਦੌਰਾਨ ਬੈਂਕ ਦੇ ਬਾਹਰ ਖੜੀ ਸਵਿਫਟ ਕਾਰ ਦੇ ਵਿੱਚੋਂ ਲੱਖਾਂ ਰੁਪਏ ਕੈਸ਼ ਅਤੇ ਲੈਪਟਾਪ ਕੋਈ ਚੋਰੀ ਕਰਕੇ ਲੈ ਗਿਆ। ਹਾਲਾਂਕਿ ਲਿਫਾਫਾ ਕਾਰੋਬਾਰੀ ਯਸ਼ਿਤ ਨੇ ਦਾਅਵਾ ਕੀਤਾ ਹੈ ਕਿ ਉਹ ਕਾਰ ਨੂੰ ਲੋਕ ਲਗਾ ਕੇ ਬੈਂਕ ਦੇ ਅੰਦਰ ਗਿਆ ਸੀ ਅਤੇ ਜਦੋਂ ਵਾਪਿਸ ਆ ਕੇ ਵੇਖਿਆ ਤਾਂ ਪੈਸਿਆਂ ਨਾਲ ਭਰਿਆ ਬੈਗ ਅਤੇ ਲੈਪਟਾਪ ਗੱਡੀ ਦੇ ਵਿੱਚ ਮੌਜੂਦ ਨਹੀਂ ਸੀ।

ਕਾਰੋਬਾਰੀ ਦੀ ਕਾਰ ਚੋਂ ਲੱਖਾਂ ਦੀ ਚੋਰੀ (ETV BHARAT)

ਗੱਡੀ ਵਿਚੋਂ ਕੈਸ਼ ਤੇ ਲੈਪਟਾਪ ਚੋਰੀ

ਉਹਨਾਂ ਕਿਹਾ ਕਿ ਉਹ ਗੱਡੀ ਨੂੰ ਲੋਕ ਲਗਾ ਕੇ ਹੀ ਗਿਆ ਸੀ, ਉਹਨੂੰ ਯਾਦ ਹੈ। ਉਹਨਾਂ ਕਿਹਾ ਕਿ ਗੱਡੀ ਦਾ ਨਾਂ ਹੀ ਕੋਈ ਸ਼ੀਸ਼ਾ ਟੁੱਟਾ ਹੋਇਆ ਤੇ ਨਾ ਹੀ ਲੋਕ ਖੁੱਲਾ ਸੀ ਪਰ ਕੋਈ ਕੈਸ਼ ਤੇ ਲੈਪਟਾਪ ਚੋਰੀ ਕਰਕੇ ਕਿਵੇਂ ਲੈ ਗਿਆ, ਉਸ ਨੂੰ ਇਸ ਦੀ ਜਾਣਕਾਰੀ ਨਹੀਂ ਹੈ। ਕਾਰੋਬਾਰੀ ਨੇ ਦੱਸਿਆ ਕਿ ਗੱਡੀ 'ਚ ਦਸ ਲੱਖ ਤੋਂ ਵੱਧ ਦਾ ਕੈਸ਼ ਸੀ, ਜੋ ਚੋਰੀ ਹੋਇਆ ਹੈ। ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਪੁਲਿਸ ਤੋਂ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਹੈ।

ਪੁਲਿਸ ਨੂੰ ਸ਼ੱਕੀ ਲੱਗ ਰਿਹਾ ਮਾਮਲਾ

ਉਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਮਾਮਲਾ ਫਿਲਹਾਲ ਸ਼ਕਤੀ ਲੱਗ ਰਿਹਾ ਹੈ, ਅਸੀਂ ਨੇੜੇ-ਤੇੜੇ ਦੇ ਸੀਸੀਟੀਵੀ ਖੰਗਾਲ ਰਹੇ ਹਾਂ। ਸਾਨੂੰ ਚੋਰੀ ਦੀ ਕੋਈ ਫਿਲਹਾਲ ਖ਼ਬਰ ਨਹੀਂ ਲੱਗੀ ਹੈ, ਉਹਨਾਂ ਕਿਹਾ ਕਿ ਮਾਮਲਾ ਸ਼ੱਕੀ ਲੱਗ ਰਿਹਾ ਹੈ। ਪੁਲਿਸ ਅਨੁਸਾਰ ਪੀੜਤ ਨੇ ਦਾਅਵਾ ਕੀਤਾ ਹੈ ਕਿ 14 ਲੱਖ ਰੁਪਏ ਉਸ ਦੀ ਗੱਡੀ ਵਿੱਚ ਕੈਸ਼ ਸੀ ਪਰ ਉਹਨਾਂ ਕਿਹਾ ਕਿ ਜੇਕਰ ਉਹ ਦੋ ਵਿਅਕਤੀ ਸਨ ਤਾਂ ਇੱਕ ਵਿਅਕਤੀ ਗੱਡੀ ਦੇ ਕੋਲ ਕਿਉਂ ਨਹੀਂ ਰੁਕਿਆ ਅਤੇ ਬਿਨਾਂ ਸ਼ੀਸ਼ਾ ਟੁੱਟੇ ਜਾਂ ਫਿਰ ਗੱਡੀ ਦਾ ਲੋਕ ਖੁੱਲੇ ਕੋਈ ਚੋਰੀ ਕਿਵੇਂ ਕਰ ਸਕਦਾ ਹੈ।

ਦਸ ਲੱਖ ਤੋਂ ਵੱਧ ਦਾ ਕੈਸ਼ ਚੋਰੀ

ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲਾ ਸ਼ੱਕੀ ਹੈ, ਫਿਲਹਾਲ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਸ ਤੋਂ ਬਾਅਦ ਹੀ ਅੱਗੇ ਦੀ ਤਫਤੀਸ਼ ਕੀਤੀ ਜਾਵੇਗੀ, ਜਿਸ ਲਈ ਨਜ਼ਦੀਕੀ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਜਦੋਂ ਕਿ ਪੀੜਿਤ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਗੱਡੀ 'ਚੋਂ ਚੋਰੀ ਹੋਈ ਹੈ। ਉਹਨਾਂ ਕਿਹਾ ਕਿ ਕੈਸ਼ 10 ਲੱਖ ਤੋਂ ਉੱਪਰ ਸੀ, ਹਾਲਾਂਕਿ ਉਸ ਨੇ ਪੂਰੀ ਫਿਗਰ ਨਹੀਂ ਦੱਸੀ।

ABOUT THE AUTHOR

...view details