ਪੰਜਾਬ

punjab

ETV Bharat / state

ਕੱਪੜਾ ਵਪਾਰੀ 'ਤੇ ਫਾਇਰਿੰਗ, ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲੀਆਂ ਗੋਲੀਆਂ - AJNALA FIRING

ਅਜਨਾਲਾ 'ਚ ਕੱਪੜਾ ਵਪਾਰੀ ਉੱਤੇ ਫਾਇਰਿੰਗ। ਪੁਰਾਣੀ ਰੰਜਿਸ਼ ਨੂੰ ਲੈ ਕੇ ਹਮਲਾਵਰਾਂ ਨੇ ਕੱਪੜਾ ਵਪਾਰੀ ਉੱਤੇ ਚਲਾਈਆਂ ਗੋਲੀਆਂ। ਪੁਲਿਸ ਮਾਮਲੇ ਦੀ ਕਰ ਰਹੀ ਜਾਂਚ ।

Firing At Amit Cloth House
ਅਜਨਾਲਾ 'ਚ ਕੱਪੜਾ ਵਪਾਰੀ 'ਤੇ ਫਾਇਰਿੰਗ, ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲੀਆਂ ਗੋਲੀਆਂ (ETV Bharat)

By ETV Bharat Punjabi Team

Published : Jan 25, 2025, 10:36 AM IST

ਅੰਮ੍ਰਿਤਸਰ:ਮਾਮਲਾ ਅੰਮ੍ਰਿਤਸਰ ਦੇ ਅਜਨਾਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਪੁਰਾਣੇ ਰੰਜਿਸ਼ ਨੂੰ ਲੈ ਕੇ ਅਜਨਾਲਾ ਬਜ਼ਾਰ ਵਿੱਚ ਅਮਿਤ ਕਲਾਥ ਹਾਊਸ ਦੁਕਾਨ ਦੇ ਉੱਪਰ ਇੱਕ ਕੱਪੜਾ ਵਪਾਰੀ ਦੇ ਉੱਪਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਦੇ ਭਰਾ ਨੇ ਦੱਸਿਆ ਕਿ ਉਹ ਤਿੰਨੋ ਭਰਾ ਦੁਕਾਨ ਉੱਤੇ ਮਜੌੂਦ ਸਨ, ਜਦੋਂ ਹਮਲਾਵਰਾਂ ਨੇ ਆ ਕੇ ਫਾਇਰਿੰਗ ਕੀਤੀ ਅਤੇ ਗੋਲੀ ਛੋਟੇ ਭਰਾ ਨੂੰ ਲੱਗ ਗਈ। ਉਨ੍ਹਾਂ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਭਰਾ ਨੂੰ ਜਲਦ ਹਸਪਤਾਲ ਭੇਜਿਆ ਗਿਆ।

ਅਜਨਾਲਾ 'ਚ ਕੱਪੜਾ ਵਪਾਰੀ 'ਤੇ ਫਾਇਰਿੰਗ, ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲੀਆਂ ਗੋਲੀਆਂ (ETV Bharat)

ਰੰਜਿਸ਼ ਦੇ ਚੱਲਦੇ ਫਾਇਰਿੰਗ

ਇਸ ਸਬੰਧੀ ਜਾਣਕਾਰੀ ਦਿੰਦਿਆ ਰਜਿੰਦਰ ਕੁਮਾਰ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ ਅਤੇ ਅਮਿਤ ਕਲਾਤ ਹਾਊਸ ਦੁਕਾਨ ਦੇ ਉੱਪਰ ਕੱਪੜੇ ਦਾ ਵਪਾਰ ਕਰਦੇ ਹਨ। ਉਨ੍ਹਾਂ ਦਾ ਹਮਲਾਵਰਾਂ ਨਾਲ ਪੈਸਿਆਂ ਦਾ ਲੈਣ ਦੇਣ ਸੀ, ਜੋ ਕਿ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਸੀ ਅਤੇ ਪਿਛਲੇ ਦੋ ਮਹੀਨੇ ਪਹਿਲਾਂ ਹੀ ਉਸ ਸਬੰਧੀ ਬੈਠ ਕੇ ਰਾਜੀਨਾਮਾ ਵੀ ਹੋਇਆ ਹੈ ਪਰ, ਪੈਸਿਆਂ ਦੀ ਰੰਜਿਸ਼ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਦੁਕਾਨ ਉੱਤੇ ਆ ਕੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਨਾਲ ਕਿ ਉਸ ਦੇ ਭਰਾ ਵਿਜੇ ਕੁਮਾਰ ਅਤੇ ਸੁਨੀਲ ਕੁਮਾਰ ਦੇ ਗੋਲੀ ਲੱਗੀ ਹੈ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਤੋਂ ਮੀਡੀਆ ਦੇ ਜ਼ਰੀਏ ਇਨਸਾਫ ਦੀ ਗੁਹਾਰ ਲਗਾਈ ਹੈ।

ਮਾਮਲੇ ਦੀ ਜਾਂਚ ਤੋਂ ਬਾਅਦ ਹੋਵੇਗੀ ਕਾਰਵਾਈ

ਦੂਜੇ ਪਾਸੇ, ਇਸੇ ਮਾਮਲੇ ਵਿੱਚ ਮੌਕੇ ਉੱਤੇ ਪਹੁੰਚੇ ਡੀਐਸਪੀ ਗੁਰਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਅਜਨਾਲਾ ਦੇ ਮੇਨ ਬਜ਼ਾਰ ਵਿੱਚ ਕਲਾਥ ਹਾਊਸ ਦੁਕਾਨ ਦੇ ਉੱਪਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਵਿਜੇ ਕੁਮਾਰ ਨਾਮ ਵਿਅਕਤੀ ਦੇ ਲੱਤ ਉੱਤੇ ਗੋਲੀ ਲੱਗੀ ਹੈ, ਉਹ ਗੰਭੀਰ ਜ਼ਖਮੀ ਹੋਇਆ। ਇਹ ਝਗੜਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪੁਰਾਣੇ ਰੰਜਿਸ਼ ਦੇ ਤਹਿਤ ਹੋਇਆ ਹੈ।ਫਿਲਹਾਲ ਪੁਲਿਸ ਵੱਲੋਂ ਬਿਆਨ ਕਲਮਬੰਦ ਕੀਤੇ ਗਏ ਅਤੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details