ਲੁਧਿਆਣਾ ਪੁਲਿਸ ਵੱਲੋਂ ਇੱਕ ਮੁਲਜ਼ਮ ਕੀਤਾ ਗ੍ਰਿਫਤਾਰ (ETV Bharat (ਪੱਤਰਕਾਰ, ਲੁਧਿਆਣਾ)) ਲੁਧਿਆਣਾ:ਲੁਧਿਆਣਾ ਪੁਲਿਸ ਦੇ ਕ੍ਰਾਈਮ ਬਰਾਂਚ ਤਿੰਨ ਦੀ ਟੀਮ ਵੱਲੋਂ ਵਿਕਾਸ ਕੁਮਾਰ ਉਰਫ ਵਿੱਕੀ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਫੋਕਲ ਪੁਆਇੰਟ ਇਲਾਕੇ ਦੇ ਵਿੱਚੋਂ ਪੁਲਿਸ ਨੇ ਕਾਬੂ ਕੀਤਾ ਹੈ।
ਪੁਲਿਸ ਨੇ ਉਸ ਨੂੰ ਰੋਕਿਆ ਅਤੇ ਬੈਗ ਦੀ ਤਲਾਸ਼ੀ ਲਈ
ਮੁਲਜ਼ਮ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਮੋਢੇ 'ਤੇ ਬੈਗ ਟੰਗ ਕੇ ਆ ਰਿਹਾ ਸੀ ਅਤੇ ਜਦੋਂ ਪੁਲਿਸ ਨੇ ਉਸ ਨੂੰ ਰੋਕਿਆ ਅਤੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਦੋ ਦੇਸੀ ਪਿਸਤੋਲ 32 ਬੋਰ ਅਤੇ ਚਾਰ ਖਾਲੀ ਮੈਗਜ਼ੀਨ ਦੋ ਜਿੰਦਾ ਕਰਤੂਸ ਬਰਾਮਦ ਕੀਤੇ ਹਨ।
ਮੁਲਜ਼ਮ ਦੇ ਕਹਿਣ 'ਤੇ ਐਮਪੀ ਤੋਂ ਇਹ ਹਥਿਆਰ ਲਿਆਂਦੇ
ਮੁਲਜ਼ਮ ਦੇ ਮੋਗਾ ਅਤੇ ਫਾਜ਼ਿਲਕਾ ਦੇ ਵਿੱਚ ਮਾਮਲੇ ਦਰਜ ਹਨ। ਲੁਧਿਆਣਾ ਪੁਲਿਸ ਦੇ ਡੀਸੀਪੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਸ ਨੇ ਕਿਸ ਦੂਜੇ ਮੁਲਜ਼ਮ ਦੇ ਕਹਿਣ 'ਤੇ ਐਮਪੀ ਤੋਂ ਇਹ ਹਥਿਆਰ ਲਿਆਂਦੇ ਸਨ।
ਦੁਗਰੀ ਪੁਲਿਸ ਸਟੇਸ਼ਨ ਅਧੀਨ ਇੱਕ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ
ਇਸ ਤੋਂ ਇਲਾਵਾ ਜਸਕਿਰਨਜੀਤ ਸਿੰਘ ਡੀਸੀਪੀ ਲੁਧਿਆਣਾ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਸਾਗਰ ਨਿਊਟਨ ਦਾ ਗੈਂਗਸਟਰ ਜੋ ਕਿ ਬੀਤੇ ਦਿਨੀ ਲੁਧਿਆਣਾ ਪੁਲਿਸ ਵੱਲੋਂ ਦੁਗਰੀ ਪੁਲਿਸ ਸਟੇਸ਼ਨ ਅਧੀਨ ਇੱਕ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਪੁਲਿਸ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ ਦੇ ਤਹਿਤ ਗੈਂਗਸਟਰਾਂ ਖਿਲਾਫ਼ ਵਿੱਡੀ ਗਈ ਮੁਹਿੰਮ
ਉਸ ਮਾਮਲੇ ਦੇ ਵਿੱਚ ਉਸ ਤੋਂ ਪੁੱਛਗਿਛ ਦੇ ਦੌਰਾਨ ਉਸ ਕੋਲੋਂ ਇੱਕ ਹੋਰ ਪਿਸਤੋਲ 32 ਬੋਰ ਦੋ ਰੌਂਦ ਅਤੇ ਨਾਲ ਹੀ ਇੱਕ ਦੇਸੀ ਕੱਟਾ, ਇੱਕ 12 ਬੋਰ ਅਤੇ ਦੋ ਰੌਂਦ ਬਰਾਮਦ ਹੋਏ ਹਨ ਪੁਲਿਸ ਨੇ ਦੱਸਿਆ ਹੈ ਕਿ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ ਦੇ ਤਹਿਤ ਗੈਂਗਸਟਰਾਂ ਖਿਲਾਫ਼ ਵਿੱਡੀ ਗਈ ਮੁਹਿੰਮ ਦੇ ਤਹਿਤ ਇਹ ਬਰਾਮਦਗੀ ਕੀਤੀ ਗਈ ਹੈ।