ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਢਿੱਲੋ ਵੱਲੋਂ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ। ਉਹਨਾਂ ਦੇ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਅਕਾਲੀ ਦਲ ਲੁਧਿਆਣਾ ਦੀ ਲੀਡਰਸ਼ਿਪ ਵੀ ਮੌਜੂਦ ਰਹੀ। ਇਸ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ ਦੋ ਤੋਂ ਇੱਕ ਪੈਦਲ ਮਾਰਚ ਵੀ ਕੱਢਿਆ। ਜਿਸ ਵਿੱਚ ਅਕਾਲੀ ਦਲ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਰਣਜੀਤ ਢਿੱਲੋ ਨੇ ਕਿਹਾ ਕਿ ਇਹ ਸਿਰਫ ਸੋਸ਼ਲ ਮੀਡੀਆ ਉੱਤੇ ਪਾਇਆ ਇੱਕ ਸੁਨੇਹਾ ਸੀ, ਜਿਸ ਤੋਂ ਬਾਅਦ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਅਤੇ ਵਰਕਰ ਉੱਥੇ ਇਕੱਠੇ ਹੋ ਗਏ। ਉਹਨਾਂ ਕਿਹਾ ਕਿ ਅਕਾਲੀ ਦਲ ਉੱਤੇ ਲੋਕਾਂ ਨੇ ਮੁੜ ਵਿਸ਼ਵਾਸ ਜਤਾਉਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਲੋਕ ਵਿਰੋਧੀਆਂ ਦੇ ਰੰਗਾਂ ਨੂੰ ਵੇਖ ਚੁੱਕੇ ਹਨ
ਬੈਂਸ ਭਰਾਵਾਂ ਉੱਤੇ ਵਾਰ: ਇਸ ਦੌਰਾਨ ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਉਹਨਾਂ ਕਿਹਾ ਕਿ ਉਹਨਾਂ ਦੀ ਆਪਣੀ ਕੋਈ ਵਿਚਾਰਧਾਰਾ ਨਹੀਂ ਹੈ। ਉਹ ਗੱਲਾਂ ਪੰਜਾਬ ਦੇ ਪਾਣੀਆਂ ਦੀਆਂ, ਪੰਜਾਬ ਦੇ ਹੱਕਾਂ ਦੀਆਂ ਕਰਦੇ ਸਨ ਅਤੇ ਅੱਜ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਕਾਂਗਰਸ ਲਈ ਹੀ ਕੰਮ ਕਰ ਰਹੇ ਸਨ। ਉਹ ਪਹਿਲਾਂ ਚੋਣ ਮੈਦਾਨ ਵਿੱਚ ਖੜ੍ਹੇ ਹੋਕੇ ਬਿੱਟੂ ਦੀ ਮਦਦ ਕਰਦੇ ਸਨ ਅਤੇ ਹੁਣ ਬਿੱਲੀ ਥੈਲੇ ਵਿੱਚੋਂ ਬਾਹਰ ਆ ਗਈ ਹੈ ਅਤੇ ਹੁਣ ਖੁੱਲ੍ਹ ਕੇ ਉਹ ਕਾਂਗਰਸ ਦੇ ਹੱਕ ਵਿੱਚ ਨਿੱਤਰ ਰਹੇ ਹਨ।
- ਸਿੱਧੂ ਮੂਸੇਵਾਲੇ ਦੇ ਪਿਤਾ ਨਾਲ ਨਾਮਜ਼ਦਗੀ ਭਰਨ ਪਹੁੰਚੇ ਰਾਜਾ ਵੜਿੰਗ, ਕਿਹਾ- ਅੱਜ ਸੰਵਿਧਾਨ ਨੂੰ ਬਚਾਉਣ ਦੀ ਲੋੜ - Nominations Day
- ਲੁਧਿਆਣਾ 'ਚ 1984 ਦੰਗਾ ਪੀੜਤਾਂ ਵੱਲੋਂ ਫਿਰ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦਾ ਵਿਰੋਧ, ਰਾਜਾ ਵੜਿੰਗ 'ਤੇ ਇੰਦਰਾ ਗਾਂਧੀ ਦੀ ਤਸਵੀਰ ਵਾਲੀ ਟੀਸ਼ਰਟ ਪਾਉਣ ਦਾ ਇਲਜ਼ਾਮ - 1984 victims on Raja Waring
- ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਵੱਲੋਂ ਮਨਾਇਆ ਗਿਆ ਮਦਰਸ ਡੇ - Mothers Day