ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ 'ਚ ਸਾਹਮਣੇ ਆਇਆ ਜਿੱਥੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਾਣ ਵਾਲੇ ਰਸਤੇ ਉੱਤੇ ਤਿੰਨ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਹੁੰਚ ਦੁਕਾਨਾਂ ਜਬਰਨ ਬੰਦ ਕਰਵਾਈਆਂ ਗਈਆਂ। ਉੱਥੇ ਹੀ ਅੰਮ੍ਰਿਤਸਰ ਦੀ ਦੂਸਰੀ ਘਟਨਾ ਏਅਰਪੋਰਟ ਰੋਡ 'ਤੇ ਸਾਹਮਣੇ ਆਈ ਜਦੋਂ ਕੁਝ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਵੱਲੋਂ ਖੋਖਿਆਂ ਦੇ ਉੱਤੇ ਪਹੁੰਚ ਕੇ ਸਿਗਰਟ ਦੇ ਖੋਖਿਆਂ ਨੂੰ ਅੱਗ ਲਗਾ ਦਿੱਤੀ ਗਈ। ਹੁਣ ਇੱਕ ਹੋਰ ਨਵਾਂ ਕਾਰਨਾਮਾ ਨਿਹੰਗ ਸਿੰਘਾਂ ਦਾ ਸਾਹਮਣੇ ਆਇਆ ਹੈ, ਜਿਸ ਵਿੱਚ ਕੁਝ ਨਿਹੰਗਾਂ ਨੇ ਬੈਟਰੀ ਪਵਾਉਣ ਮਗਰੋਂ ਪੈਸੇ ਨਹੀਂ ਦਿੱਤੇ ਅਤੇ ਜਦੋਂ ਦੁਕਾਨਦਾਰ ਨੇ ਪੈਸੇ ਮੰਤਾਂ ਤਾਂ ਉਸ ਉੱਤੇ ਨਿਹੰਗਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਨਿਹੰਗ ਸਿੰਘਾਂ ਦਾ ਇੱਕ ਹੋਰ ਕਾਰਾ ਆਇਆ ਸਾਹਮਣੇ, ਸੀਸੀਟੀਵੀ ਕੈਮਰੇ 'ਚ ਕੈਦ ਹੋਈ ਸਾਰੀ ਘਟਨਾ, ਤੁਸੀਂ ਵੀ ਦੇਖੋ ਕੀ ਕੀਤਾ... - Amritsar News - AMRITSAR NEWS
ਅੰਮ੍ਰਿਤਸਰ ਦੇ ਆਟੋ ਠੀਕ ਕਰਨ ਵਾਲੇ ਦੋ ਦੁਕਾਨਦਾਰ ਭਰਾਵਾਂ ਉੱਤੇ ਨਿਹੰਗ ਸਿੰਘਾਂ ਦੇ ਬਾਣੇ 'ਚ ਆਏ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਮਾਮਲਾ ਆਟੋ ਦੀ ਬੈਟਰੀ ਦੇ ਪੈਸੇ ਲੈਣ ਦੇਣ ਨੂੰ ਲੈਕੇ ਹੋਈ ਝੜਪ ਦਾ ਹੈ।
Published : Jul 26, 2024, 5:46 PM IST
ਪੈਸੇ ਦੇਣ ਦੀ ਬਜਾਏ ਕੀਤਾ ਹਮਲਾ:ਦਰਅਸਲ, ਅੰਮ੍ਰਿਤਸਰ ਦੇ ਵੇਰਕਾ ਸਥਿਤ ਇੱਕ ਦੁਕਾਨਦਾਰ ਵੱਲੋਂ ਨਿਹੰਗ ਸਿੰਘ ਨੂੰ ਬੈਟਰੀ ਵੇਚਣਾ ਮਹਿੰਗਾ ਪਿਆ। ਜਦੋਂ ਉਸ ਵੱਲੋਂ ਆਪਣੇ ਪੈਸੇ ਮੰਗੇ ਗਏ ਤਾਂ ਨਿਹੰਗ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਦੁਕਾਨਦਾਰ ਦੇ ਮੁਤਾਬਿਕ ਜਦੋਂ ਨਿਹੰਗ ਸਿੰਘ ਉਸ ਕੋਲ ਪਹੁੰਚਿਆ ਸੀ ਤਾਂ ਉਸ ਵੱਲੋਂ ਨਿਹੰਗ ਨੂੰ ਬੇਨਤੀ ਕੀਤੀ ਗਈ ਕਿ ਉਸ ਕਿ ਕੁੱਝ ਪੈਸੇ ਘੱਟ ਹਨ ਅਤੇ ਬੈਟਰੀ ਲਗਾ ਕੇ ਕੁਝ ਦਿਨ ਬਾਅਦ ਉਸ ਨੂੰ ਪੈਸੇ ਦੇ ਦਿੱਤੇ ਜਾਣਗੇ ਪਰ ਜਿਸ ਤਰ੍ਹਾਂ ਹੀ ਦੁਕਾਨਦਾਰ ਨੇ ਆਪਣੇ ਪੈਸੇ ਮੰਗੇ ਤਾਂ ਉਸ ਉੱਤੇ ਦਰਜਨ ਦੇ ਕਰੀਬ ਨਿਹੰਗ ਸਿੰਘ ਵੱਲੋਂ ਹਮਲਾ ਕਰ ਦਿੱਤਾ ਗਿਆ ਅਤੇ ਇਸ ਹਮਲੇ ਵਿੱਚ ਦੁਕਾਨਦਾਰ ਅਤੇ ਉਸ ਦਾ ਭਰਾ ਨੂੰ ਬੁਰੀ ਤਰ੍ਹਾਂ ਜਖਮੀ ਹੋ ਗਏ। ਸਿਰ ਵਿੱਚ ਸਿੱਧੀਆਂ ਕਿਰਪਾਨਾਂ ਮਾਰੀਆਂ ਗਈਆਂ, ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਦਾ ਸਹਾਰਾ ਲੈਂਦੇ ਹੋਏ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਨਿਹੰਗ ਸਿੰਘਾਂ ਨੂੰ ਫੜਨ ਦੀ ਗੱਲ ਕੀਤੀ ਜਾ ਰਹੀ ਹੈ।
- "ਦੁਸ਼ਮਣ ਉੱਚੇ ਪਹਾੜਾਂ ਤੋਂ ਬੰਬ ਸੁੱਟ ਰਹੇ ਸੀ, ਸਾਡਾ ਟਾਸਕ ਸੀ ਬੰਬ ਡਿਫਿਊਜ਼ ਕਰਨਾ", ਕਾਰਗਿਲ ਜੰਗ ਦੇ ਹੀਰੋ ਤੋਂ ਸੁਣੋ ਅੱਗੇ ਕੀ ਹੋਇਆ - Kargil Vijay Diwas
- ਆਪਣੇ ਸ਼ਹੀਦ ਪਤੀ ਦੀ ਵਰਦੀ ਤੋਂ ਲੈ ਕੇ ਹਰ ਇੱਕ ਚੀਜ਼ ਸਾਂਭੀ ਬੈਠੀ ਹੈ ਇਹ ਬਹਾਦਰ ਪਤਨੀ - Kargil Vijay Diwas 25th Anniversary
- ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦ ਰਸ਼ਵਿੰਦਰ ਸਿੰਘ ਦੀ ਸ਼ਹਾਦਤ 'ਤੇ ਮਾਤਾ-ਪਿਤਾ ਨੂੰ ਮਾਨ-ਸਨਮਾਨ, ਰੱਖੀ ਇਹ ਮੰਗ - Martyrdom Shaheed Rashwinder Singh
ਉੱਥੇ ਹੀ ਦੂਸਰੇ ਪਾਸੇ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਵੇਰਕਾ ਦੇ ਨਜ਼ਦੀਕ ਜਹਾਂਗੀਰ ਪਿੰਡ ਦੇ ਵਿੱਚ ਕੁੱਝ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਵੱਲੋਂ ਦੁਕਾਨਦਾਰ ਉੱਤੇ ਹਮਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਤੁਰੰਤ ਮੌਕੇ ਉੱਤੇ ਪਹੁੰਚੇ ਅਤੇ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਾਂ। ਉਹਨਾਂ ਅੱਗੇ ਬੋਲਦੇ ਕਿਹਾ ਕਿ ਇਹਨਾਂ ਦੀ ਬੈਟਰੀ ਦੇ ਪੈਸੇ ਨੂੰ ਲੈ ਕੇ ਕੁੱਝ ਲੜਾਈ ਹੋਈ ਹੈ ਅਤੇ ਅਸੀਂ ਜਲਦ ਹੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਵਾਂਗੇ।