ਨਿਹੰਗ ਸਿੰਘ ਆਗੂ ਨੇ ਪੁਲਿਸ ਤੋਂ ਕਾਰਵਾਈ ਦੀ ਕੀਤੀ ਮੰਗ (ETV Bharat (ਪੱਤਰਕਾਰ , ਅੰਮ੍ਰਿਤਸਰ)) ਅੰਮ੍ਰਿਤਸਰ: ਪਿਛਲੇ ਦਿਨੀ ਬਾਬਾ ਬਕਾਲਾ ਦੀ ਪਵਿੱਤਰ ਧਰਤੀ ਉੱਤੇ ਨਿਹੰਗ ਸਿੰਘਾਂ ਵੱਲੋਂ ਮੁਹੱਲਾ ਕੱਢਿਆ ਜਾ ਰਿਹਾ ਸੀ ਤਾਂ ਇਸ ਮੁਹੱਲੇ ਦੇ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਇੱਕ ਨਿਹੰਗ ਸਿੰਘ ਬਾਬਾ ਕਿੱਲੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਸੀ।
ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ:ਇਸ ਮਾਮਲੇ 'ਚ ਪੁਲਿਸ ਦੇ ਉਚ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਇਹ ਹਾਦਸਾ ਇੱਕ ਐਕਸੀਡੈਂਟਲ ਹਾਦਸਾ ਹੈ। ਜਿਸ ਤੋਂ ਬਾਅਦ ਅੱਜ ਨਿਹੰਗ ਸਿੰਘ ਬਾਬਾ ਪੰਜਾਬ ਸਿੰਘ ਮਿਸਲ ਸਹੀਦ ਬਾਬਾ ਨਿਧਾਨ ਸਿੰਘ ਪੰਜ ਹੱਥਾ ਮੌਜੂਦਾ ਮੁਖੀ ਵੱਲੋਂ ਅੰਮ੍ਰਿਤਸਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ੱਕ ਜਾਹਿਰ ਕੀਤਾ ਕਿ ਬਾਬਾ ਬਕਾਲਾ ਵਿਖੇ ਮੁਹੱਲਾ ਦੌਰਾਨ ਚੱਲੀ ਗੋਲੀ ਅਣਪਛਾਤੇ ਸਿੰਘਾਂ ਵੱਲੋਂ ਚਲਾਈ ਗਈ ਹੈ। ਜਿਸ 'ਤੇ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ।
ਨਿਹੰਗ ਸਿੰਘ ਬਾਬਾ ਮੇਜਰ ਸਿੰਘ ਵੱਲੋਂ ਵੀ ਸ਼ੱਕ ਜਾਹਿਰ ਕੀਤਾ :ਉਨ੍ਹਾਂ ਕਿਹਾ ਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਐਕਸੀਡੈਂਟਲ ਫਾਇਰ ਹੋਇਆ ਹੈ ਪਰ ਸਾਨੂੰ ਸ਼ੱਕ ਹੈ ਕਿ ਇਹ ਕਿਸੇ ਨੇ ਰੰਜਿਸ਼ ਰੱਖਦੇ ਹੋਏ ਗੋਲੀ ਚਲਾਈ ਹੈ। ਇਹ ਵੀ ਕਿਹਾ ਕਿ ਇਸ ਦੇ ਉੱਪਰ ਨਿਹੰਗ ਸਿੰਘ ਬਾਬਾ ਮੇਜਰ ਸਿੰਘ ਵੱਲੋਂ ਵੀ ਸ਼ੱਕ ਜਾਹਿਰ ਕੀਤਾ ਗਿਆ ਹੈ ਕਿ ਗੋਲੀ ਉਨ੍ਹਾਂ ਦੇ ਉੱਪਰ ਚਲਾਈ ਗਈ ਸੀ ਪਰ ਉਨ੍ਹਾਂ ਦਾ ਬਚਾਅ ਹੋ ਗਿਆ ਅਤੇ ਹੁਣ ਅਸੀਂ ਇਸ ਮਾਮਲੇ ਦੇ ਵਿੱਚ ਉਚਿਤ ਜਾਂਚ ਦੀ ਮੰਗ ਕਰਦੇ ਹਾਂ ਅਤੇ ਪੁਲਿਸ ਨੂੰ ਇਸ ਮਾਮਲੇ ਤੇ ਗੋਂਗਲੂਆਂ ਤੋਂ ਮਿੱਟੀ ਨਹੀਂ ਝਾੜਨੀ ਚਾਹੀਦੀ। ਇਸ ਮਾਮਲੇ ਉੱਤੇ ਪੁਲਿਸ ਨੂੰ ਉਚਤ ਤੋਂ ਉੱਚਤ ਕਾਰਵਾਈ ਕਰਵਾਉਣੀ ਚਾਹੀਦੀ ਹੈ।
ਕੰਗਨਾ ਰਣੌਤ ਦੀ ਫਿਲਮ ਐਮਰਜੰਸੀ ਦਾ ਵਿਰੋਧ: ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੰਗਨਾ ਰਣੌਤ ਦੀ ਐਮਰਜੰਸੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਅਸੀਂ ਵੀ ਨਿਹੰਗ ਸਿੰਘ ਹੋਣ ਦੇ ਨਾਤੇ ਕੰਗਨਾ ਰਣੌਤ ਦੀ ਫਿਲਮ ਐਂਮਰਜੈਂਸੀ ਦਾ ਵਿਰੋਧ ਕਰਦੇ ਹਾਂ ਅਤੇ ਜੇਕਰ ਕੰਗਨਾ ਰਣੌਤ ਦੀ ਫਿਲਮ ਐਂਮਰਜੈਂਸੀ ਰਿਲੀਜ਼ ਹੁੰਦੀ ਹੈ ਤਾਂ ਉਸ ਦਾ ਨਿਹੰਗ ਸਿੰਘ ਜਥੇਬੰਦੀਆਂ ਵੀ ਵਿਰੋਧ ਕਰਨਗੀਆਂ।