ਮਾਨਸਾ:ਜ਼ਿਲ੍ਹੇ ਦੇ ਪਿੰਡ ਦਰੀਆਪੁਰ ਦੇ ਲੋਕਾਂ ਵੱਲੋਂ ਇੱਕ ਨਵੇਕਲੀ ਪਹਿਲ ਕਦਮੀ ਕੀਤੀ ਗਈ ਹੈ। ਜਿਥੇ ਪੰਚਾਇਤ ਚੋਣਾਂ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਨੇ ਪਿੰਡ ਦੀ ਸਰਬ ਸੰਮਤੀ ਦੇ ਨਾਲ ਪੰਚਾਇਤ ਚੁਣ ਲਈ ਹੈ। ਜਦੋਂ ਕਿ ਛੇ ਨੰਬਰ ਵਾਰਡ ਦੇ ਵਿੱਚ ਪੰਚ ਦੀ ਚੋਣ ਦੇ ਲਈ ਸਹਿਮਤੀ ਨਾ ਹੋਣ ਕਾਰਨ ਪਿੰਡ ਵਾਸੀਆਂ ਵੱਲੋਂ ਖੁਦ ਹੀ ਅਬਜਰਵਰ ਪੋਲਿੰਗ ਏਜੰਟ ਬਣ ਕੇ ਵੋਟਿੰਗ ਕਰਵਾ ਦਿੱਤੀ ਗਈ। ਜਿਸ ਦੇ ਦੌਰਾਨ ਇੱਕ ਕੈਂਡੀਡੇਟ ਨੂੰ 57 ਅਤੇ ਦੂਸਰੇ ਨੂੰ 94 ਵੋਟਾਂ ਪੈਣ 'ਤੇ ਪੰਚ ਦੀ ਚੋਣ ਵੋਟਿੰਗ ਰਾਹੀਂ ਖੁਦ ਹੀ ਕਰ ਲਈ ਗਈ ਹੈ।
ਮਾਨਸਾ ਜ਼ਿਲ੍ਹੇ ਦੇ ਪਿੰਡ ਦਰੀਆਪੁਰ ਦਾ ਨਵਕੇਲਾ ਕਦਮ,ਲੋਕਾਂ ਨੇ ਇੰਝ ਚੁਣਿਆ ਪੰਚ (ਮਾਨਸਾ ਪੱਤਰਕਾਰ (ਈਟੀਵੀ ਭਾਰਤ)) ਚੋਣਾਂ ਤੋਂ ਪਹਿਲਾਂ ਹੀ ਸਰਬ ਸੰਮਤੀ
ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਤੋਂ ਪਹਿਲਾਂ ਪੰਜਾਬ ਦੇ ਕਈ ਪਿੰਡਾਂ ਵਿੱਚ ਸਰਬ ਸੰਮਤੀ ਦੇ ਨਾਲ ਪੰਚਾਇਤਾਂ ਦੀ ਚੋਣ ਕਰ ਲਈ ਗਈ ਹੈ। ਇਸ ਤਹਿਤ ਮਾਨਸਾ ਜਿਲ੍ਹੇ ਦੇ ਬੁਢਲਾਡਾ ਨਜ਼ਦੀਕ ਪਿੰਡ ਦਰੀਆਪੁਰ ਵਿੱਚ ਪਿੰਡ ਵਾਸੀਆਂ ਵੱਲੋਂ ਚੋਣਾਂ ਤੋਂ ਪਹਿਲਾਂ ਹੀ ਸਰਬ ਸੰਮਤੀ ਦੇ ਨਾਲ ਪੰਚਾਇਤ ਚੁਣ ਲਈ ਗਈ ਹੈ। ਜਦਕਿ ਵਾਰਡ ਨੰਬਰ ਛੇ ਦੇ ਵਿੱਚ ਪੰਚ ਦੀ ਚੋਣ ਸਰਬ ਸੰਮਤੀ ਨਾ ਹੋਣ ਕਾਰਨ ਪਿੰਡ ਵਾਸੀਆਂ ਨੇ ਖੁਦ ਹੀ ਪੀਪੇ ਰੱਖ ਕੇ ਵੋਟਾਂ ਪਾ ਲਈਆਂ। ਜਿਸ ਦੌਰਾਨ ਪਿੰਡ ਵਾਸੀਆਂ ਨੇ ਖੁਦ ਹੀ ਅਬਜਰਵਰ ਅਤੇ ਖੁਦ ਹੀ ਪੋਲਿੰਗ ਏਜੰਟ ਬਣ ਕੇ ਆਪਣੇ ਛੇ ਨੰਬਰ ਵਾਰਡ ਦੀ ਵੋਟਿੰਗ ਕਰਵਾ ਦਿੱਤੀ ਗਈ।
ਲੋਕਾਂ ਨੂੰ ਧੜੇਬਾਜ਼ੀ ਤੋਂ ਉਪਰ ਉਠ ਕੇ ਚੱਲਣ ਦੀ ਅਪੀਲ
ਇਸ ਦੌਰਾਨ ਲਛੱਮਣ ਸਿੰਘ ਨੂੰ 57 ਵੋਟਾਂ ਅਤੇ ਰਘਵੀਰ ਸਿੰਘ ਨੂੰ 94 ਵੋਟਾਂ ਪੈਣ ਤੇ ਰਘਵੀਰ ਸਿੰਘ ਨੂੰ ਪੰਚ ਚੁਣ ਲਿਆ ਗਿਆ ਹੈ ਅਤੇ ਪਿੰਡ ਦੀ ਸਰਬ ਸੰਮਤੀ ਦੇ ਨਾਲ ਚੁਣੀ ਗਈ ਪੰਚਾਇਤ ਦੀ ਇਲਾਕੇ ਦੇ ਵਿੱਚ ਚਰਚਾ ਹੋ ਰਹੀ ਹੈ । ਉਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੇ ਲਈ ਅਜਿਹਾ ਨਿਵੇਕਲਾ ਕਦਮ ਚੁੱਕਿਆ ਹੈ ਅਤੇ ਉਹਨਾਂ ਹੋਰ ਵੀ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿੰਡਾਂ ਦੇ ਵਿੱਚ ਧੜੇਬੰਦੀ ਤੋਂ ਉੱਪਰ ਉੱਠ ਕੇ ਆਪਣੇ ਭਾਈਚਾਰਕ ਸਾਂਝ ਨੂੰ ਕਾਇਮ ਕਰਨ।