ਪੰਜਾਬ

punjab

ETV Bharat / state

ਘਰ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਕੁਝ ਦਿਨ ਬਾਅਦ ਹੋਣੀ ਸੀ ਰਿਟਾਇਰਮੈਂਟ - Murder in mansa - MURDER IN MANSA

MANSA MURDER NEWS : ਮਾਨਸਾ ਵਿਖੇ ਇੱਕ ਸਰਕਾਰੀ ਨੌਕਰੀ ਕਰ ਰਹੇ ਮੁਲਾਜ਼ਮ ਦੀ ਭੇਦਭਰੇ ਹਲਾਤਾਂ 'ਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਪਰਿਵਾਰ ਮੁਤਾਬਿਕ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

Murder of a person sleeping in the house at Mansa with sharp weapons
ਮਾਨਸਾ ਵਿਖੇ ਘਰ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ (MANSA REPORTER)

By ETV Bharat Punjabi Team

Published : Jul 22, 2024, 2:13 PM IST

ਮਾਨਸਾ ਵਿਖੇ ਘਰ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ (MANSA REPORTER)

ਮਾਨਸਾ:ਬੁਢਲਾਡਾ ਦੇ ਪਿੰਡ ਫੁੱਲੂਵਾਲਾ ਡੋਗਰਾ ਵਿਖੇ ਦੇਰ ਰਾਤ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਬੁਢਲਾਡਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਕਤ ਵਿਅਕਤੀ ਐਲਆਈਸੀ ਵਿਭਾਗ ਦੇ ਵਿੱਚ ਮੁਲਾਜ਼ਮ ਤੈਨਾਤ ਸੀ ਜਿਸ ਦੀ 31 ਜੁਲਾਈ ਨੂੰ ਰਿਟਾਇਰਮੈਂਟ ਹੋਣੀ ਸੀ।

ਪਰਿਵਾਰ ਸਵੇਰੇ ਦੇਖੀ ਲਾਸ਼:ਮਾਮਲੇ ਸਬੰਧੀ ਗੱਲ ਕਰਦਿਆਂ ਮ੍ਰਿਤਕ ਵਿਅਕਤੀ ਦੇ ਭਰਾ ਲਖਵੀਰ ਸਿੰਘ ਕਾਲਾ ਨੇ ਦੱਸਿਆ ਕਿ ਉਸ ਦਾ ਭਰਾ ਲਾਭ ਸਿੰਘ ਜਗਰਾਉਂ ਵਿਖੇ ਐਲਆਈਸੀ ਵਿਭਾਗ ਦੇ ਵਿੱਚ ਕੈਸ਼ੀਅਰ ਦੇ ਤੌਰ 'ਤੇ ਨੌਕਰੀ ਕਰਦਾ ਸੀ। ਦੇਰ ਰਾਤ ਜਦੋਂ ਉਹ ਆਪਣੇ ਘਰ ਦੇ ਬਾਹਰ ਸੁੱਤਾ ਪਿਆ ਸੀ ਤਾਂ ਉਸ ਦੀ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਮ੍ਰਿਤਕ ਦੀ ਪਤਨੀ ਉਸ ਨੂੰ ਉਠਾਉਣ ਲਈ ਗਈ। ਤਾਂ ਉਸ ਨੇ ਦੇਖਿਆ ਕਿ ਖੁਨ ਨਾਲ ਲੱਥਪਥ ਲਾਸ਼ ਮੰਜੇ ਉਤੇ ਪਈ ਹੈ। ਕਤਲ ਦੀ ਸੁਚਨਾ ਮਿਲੇ ਦੀ ਇਲਾਕੇ 'ਚ ਸਨਸਨੀ ਫੈਲ ਗਈ। ਭਰਾ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਫਿਰ ਲੜਾਈ ਝਗੜਾ ਨਹੀਂ ਸੀ।

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ : ਉਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦਾ ਨਾਮ ਲਾਭ ਸਿੰਘ ਹੈ ਜੋ ਕਿ ਐਲਆਈਸੀ ਵਿਭਾਗ ਦੇ ਵਿੱਚ ਜਗਰਾਉਂ ਵਿਖੇ ਨੌਕਰੀ ਕਰਦਾ ਸੀ ਅਤੇ ਇਸ ਵਿਅਕਤੀ ਦੀ 31 ਜੁਲਾਈ ਨੂੰ ਰਿਟਾਇਰਮੈਂਟ ਹੋਣੀ ਸੀ ਉਹਨਾਂ ਦੱਸਿਆ ਕਿ ਦੇਰ ਰਾਤ ਜਦੋਂ ਇਹ ਆਪਣੇ ਘਰ ਦੇ ਬਾਹਰ ਪਿਆ ਸੀ ਤਾਂ ਇਸ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਹੈ ਜਿਸ ਦੀ ਜਾਂਚ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਲੋਕਾਂ ਮੁਤਾਬਿਕ ਸਾਰਾ ਹੀ ਪਰਿਵਾਰ ਬੇਹੱਦ ਸ਼ਰੀਫ ਹੈ ਅਤੇ ਕਿਸੇ ਨਾਲ ਕੋਈ ਝਗੜਾ ਵੀ ਨਹੀਂ ਸੀ ਇਸ ਲਈ ਜਾਂਚ ਲਈ ਵੱਖ-ਵੱਖ ਤੱਥ ਲਏ ਜਾਣਗੇ।

ABOUT THE AUTHOR

...view details