ਪੰਜਾਬ

punjab

ETV Bharat / state

ਪੰਚਾਇਤੀ ਚੋਣਾਂ ਦੌਰਾਨ ਰੰਜਿਸ਼ ਦੇ ਚੱਲਦੇ ਮਾਨਸਾ ’ਚ ਕਤਲ, 9 ਖਿਲਾਫ਼ ਮਾਮਲਾ ਦਰਜ - Murder in Mansa

Murder in Mansa: ਮਾਨਸਾ ਜ਼ਿਲ੍ਹੇ ਦੇ ਪਿੰਡ ਖੈਰਾ ਖੁਰਦ ਵਿਖੇ ਪੰਚਾਇਤੀ ਚੋਣਾਂ ਦੌਰਾਨ ਦੇਰ ਰਾਤ ਰਾਧੇ ਸ਼ਾਮ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਕਤਲ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੜ੍ਹੋ ਪੂਰੀ ਖ਼ਬਰ...

Murder in Mansa
ਮਾਨਸਾ ਦੇ ਪਿੰਡ ਖੈਰਾ ਖੁਰਦ ’ਚ ਕਤਲ (ETV Bharat (ਪੱਤਰਕਾਰ, ਮਾਨਸਾ))

By ETV Bharat Punjabi Team

Published : Oct 2, 2024, 1:29 PM IST

Updated : Oct 2, 2024, 2:16 PM IST

ਮਾਨਸਾ : ਮਾਨਸਾ ਜਿਲੇ ਦੇ ਪਿੰਡ ਖੈਰਾ ਖੁਰਦ ਵਿਖੇ ਪੰਚਾਇਤੀ ਚੋਣਾਂ ਦੌਰਾਨ ਨਿੱਜੀ ਰੰਜਿਸ਼ ਦੇ ਚਲਦਿਆਂ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਪਛਾਣ ਰਾਧੇ ਸ਼ਾਮ ਵਜੋਂ ਹੋਈ ਹੈਂ ਪਿੰਡ ਵਾਸੀ ਅਭੈ ਗੋਦਾਰਾ ਨੇ ਦੱਸਿਆ ਕਿ ਰਾਧੇ ਸ਼ਾਮ ਦਾ ਨਿੱਜੀ ਰੰਜਿਸ਼ ਦੇ ਚਲਦਿਆਂ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਪਿੰਡ ਦੇ ਹੀ ਕੁਝ ਵਿਅਕਤੀਆਂ 'ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੂੰ ਧਮਕੀਆਂ ਮਿਲਦੀਆਂ ਰਹੀਆਂ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਵੀ ਕਰਵਾਈ ਗਈ ਸੀ, ਪਰ ਦੇਰ ਰਾਤ ਰਾਧੇ ਸ਼ਾਮ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਪੁਲਿਸ ਤੋਂ ਤੁਰੰਤ ਕਤਲ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਮਾਨਸਾ ਦੇ ਪਿੰਡ ਖੈਰਾ ਖੁਰਦ ’ਚ ਕਤਲ (ETV Bharat (ਪੱਤਰਕਾਰ, ਮਾਨਸਾ))

ਮੌਕੇ ਉੱਤੇ ਪਹੁੰਚੇ ਪੁਲਿਸ ਮੁਲਾਜ਼ਮ

ਪਿੰਡ ਵਾਸੀ ਅਭੈ ਗੋਦਾਰਾ ਨੇ ਦੱਸਿਆ ਕਿ ਹੈ ਕਿ ਸਰਦੂਲਗੜ੍ਹ ਦਾ ਐਸਐਚਓ ਜੋ ਪਾਰਟੀਬਾਜੀ ਦਾ ਇੱਕ ਲੀਡਰ ਵੀ ਹੈ ਅਤੇ ਸਾਡੇ ਪਿੰਡ ਦੇ ਇੱਕ ਪਰਿਵਾਰ ਵਿੱਚ ਵਿਆਹਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਪਰਿਵਾਰ ਵਿੱਚ ਉਹ ਵਿਆਹਿਆ ਹੋਇਆ ਹੈ ਉਨ੍ਹਾਂ ਦੇ ਪਿੰਡ ਵਿੱਚ ਰਾਜਨੀਤਿਕ ਤੌਰ 'ਤੇ ਵਿਚਾਰ ਨਹੀਂ ਮਿਲਦੇ। ਉਨ੍ਹਾਂ ਨੇ ਵਿਅਕਤੀ ਰਾਧੇ ਸ਼ਾਮ ਦੇ ਜੋ ਕਿ ਸਰਕਾਰੀ ਸਕੂਲ ਮੈਨੇਂਜਮੈਂਟ ਕਮੇਟੀ ਦਾ ਚੈਅਰਮੈਨ ਹੈ ਜਿਸ ਦਾ ਕਿ ਇਸ ਪਰਿਵਾਰ ਨੇ ਕਤਲ ਕਰਵਾਇਆ ਹੈ। ਅਭੈ ਗੋਦਾਰਾ ਸਿੰਘ ਨੇ ਦੱਸਿਆ ਕਿ ਰਾਤ 12 ਵਜੇ ਤੱਕ ਰਾਧੇ ਸ਼ਾਮ ਸਾਡੇ ਨਾਲ ਹੀ ਸੀ। ਦੇਰ ਰਾਤ ਹੋਣ ਕਰਕੇ ਰਾਧਾ ਸ਼ਾਮੀ ਆਪਣੀ ਗੱਡੀ 'ਤੇ ਬੈਠ ਕੇ ਆਪਣੇ ਘਰ ਚਲਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਵੇਰੇ 4:53 ਮਿੰਟ 'ਤੇ ਸ਼ੀਸਪਾਲ ਪੁੱਤਰ ਖੰਨਾ ਰਾਮ ਦਾ ਫੋਨ ਆਇਆ ਤੇ ਉਸ ਨੇ ਦੱਸਿਆ ਕਿ ਇਸ ਤਰ੍ਹਾਂ ਕਰਕੇ ਇਹ ਹਾਦਸਾ ਵਾਪਰ ਗਿਆ ਹੈ। ਫਿਰ ਉਨ੍ਹਾਂ ਨੇ ਐਸਐਚਓ ਸਰਦੂਲਗੜ੍ਹ ਨੂੰ ਫੋਨ ਕੀਤਾ ਅਤੇ ਹੋਰ ਵੀ ਪੁਲਿਸ ਮੁਲਾਜ਼ਮ ਘਟਨਾ ਸਥਾਨ 'ਤੇ ਪਹੁੰਚ ਗਏ।

ਰਾਧੇ ਸ਼ਾਮ ਦਾ ਬੇਰਹਿਮੀ ਦੇ ਨਾਲ ਕਤਲ

ਪਿੰਡ ਵਾਸੀ ਅਭੈ ਗੋਦਾਰਾ ਨੇ ਕਿਹਾ ਕਿ ਇਹ ਸਭ ਕਿਸ ਨੇ ਕੀਤਾ ਇਹ ਤਾਂ ਉਨ੍ਹਾਂ ਨੂੰ ਪਤਾ ਨਹੀਂ ਪਰ ਜਿਸ ਨੇ ਕਰਵਾਇਆ ਉਹ ਉਨ੍ਹਾਂ ਨੂੰ ਪਤਾ ਹੈ। ਉਨ੍ਹਾਂ ਪਿੰਡ ਦੇ ਹੀ ਕੁਝ ਵਿਅਕਤੀਆਂ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੂੰ ਧਮਕੀਆਂ ਮਿਲਦੀਆਂ ਰਹੀਆਂ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਵੀ ਕਰਵਾਈ ਗਈ ਸੀ, ਪਰ ਦੇਰ ਰਾਤ ਰਾਧੇ ਸ਼ਾਮ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਪੁਲਿਸ ਤੋਂ ਤੁਰੰਤ ਕਤਲ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕੁਦਰਤ ਸਰਦੂਲਗੜ੍ਹ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Last Updated : Oct 2, 2024, 2:16 PM IST

ABOUT THE AUTHOR

...view details