ਪੰਜਾਬ

punjab

ETV Bharat / state

ਰਵਨੀਤ ਬਿੱਟੂ ਸਮੇਤ ਕਾਂਗਰਸੀਆਂ ਨੇ ਦਿੱਤੀ ਗ੍ਰਿਫ਼ਤਾਰੀ, ਬਿੱਟੂ ਨੇ ਪੰਜਾਬ ਸਰਕਾਰ ਉੱਤੇ ਧੱਕੇਸ਼ਾਹੀ ਦੇ ਲਾਏ ਇਲਜ਼ਾਮ, ਕਿਹਾ- ਘਬਰਾਈ ਹੋਈ ਹੈ ਸਰਕਾਰ - MP Ravneet Bittu arrested

MP Ravneet Bittu arrested: ਲੁਧਿਆਣਾ ਵਿੱਚ ਨਗਰ ਨਿਗਮ ਨੂੰ ਤਾਲਾ ਜੜਨ ਨੂੰ ਲੈਕੇ ਰਵਨੀਤ ਬਿੱਟੂ ਅਤੇ ਸਾਥੀਆਂ ਉੱਤੇ ਹੋਈ ਐੱਫਆਈਆਰ ਤੋਂ ਬਾਅਦ ਅੱਜ ਬਿੱਟੂ ਨੇ ਸੰਸਦ ਮੈਂਬਰਾਂ ਸਮੇਤ ਗ੍ਰਿਫ਼ਤਾਰੀ ਦਿੱਤੀ।

MP Ravneet Bittu along with Congressmen were arrested in Ludhiana
ਰਵਨੀਤ ਬਿੱਟੂ ਸਮੇਤ ਕਾਂਗਰਸੀਆਂ ਨੇ ਦਿੱਤੀ ਗ੍ਰਿਫ਼ਤਾਰੀ

By ETV Bharat Punjabi Team

Published : Mar 5, 2024, 2:18 PM IST

Updated : Mar 5, 2024, 2:37 PM IST

ਰਵਨੀਤ ਬਿੱਟੂ , ਸੰਸਦ ਮੈਂਬਰ

ਲੁਧਿਆਣਾ: ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਅੱਜ ਆਪਣੇ ਸਾਥੀਆਂ ਸਮੇਤ ਲੁਧਿਆਣਾ ਵਿੱਚ ਗ੍ਰਿਫ਼ਤਾਰੀ ਦਿੱਤੀ। ਐੱਮਪੀ ਰਵਨੀਤ ਬਿੱਟੂ ਨੇ ਐਲਾਨ ਕੀਤਾ ਸੀ ਕਿ 5 ਮਾਰਚ ਯਾਨੀ ਅੱਜ ਨਗਰ ਨਿਗਮ ਦਫਤਰ ਨੂੰ ਲਾਏ ਤਾਲੇ ਉੱਤੇ ਦਰਜ ਹੋਏ ਮਾਮਲੇ ਵਿੱਚ ਗ੍ਰਿਫਤਾਰੀਆਂ ਹੋਈਆਂ ਹਨ। ਗ੍ਰਿਫ਼ਤਾਰੀ ਦੇਣ ਲਈ ਜਦੋਂ ਬਿੱਟੂ ਆਪਣੇ ਸਾਥੀਆਂ ਸਮੇਤ ਥਾਣੇ ਦੇ ਬਾਹਰ ਪਹੁੰਚੇ ਤਾਂ ਕਾਂਗਰਸੀ ਵਰਕਰਾਂ ਅਤੇ ਪੁਲਿਸ ਵਿਚਾਲੇ ਧੱਕਾਮੁੱਕੀ ਵੀ ਹੋਈ।

ਏਡੀਸੀਪੀ

ਥਾਣੇ ਦੇ ਬਾਹਰ ਹੋਇਆ ਹੰਗਾਮਾ: ਇਸ ਦੌਰਾਨ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਹੱਥ ਵਿੱਚ ਫੜ੍ਹਿਆ ਜਿੰਦਰਾ ਵਿਖਾ ਕੇ ਆਖਿਆ ਕਿ ਅੱਜ ਪੰਜਾਬ ਵਿਧਾਨ ਸਭਾ ਵਿੱਚ ਤਾਲਾ ਲਗਾਉਣ ਦੀ ਗੱਲ ਕਰਨ ਵਾਲੀ ਪੰਜਾਬ ਸਰਕਾਰ ਨਗਰ-ਨਿਗਮ ਨੂੰ ਤਾਲਾ ਲਗਾਉਣ ਤੋਂ ਡਰ ਗਈ ਹੈ ਅਤੇ ਮਾਮਲੇ ਦਰਜ ਕਰਕੇ ਗ੍ਰਿਫ਼ਤਾਰੀਆਂ ਕਰਵਾ ਰਹੀ ਹੈ। ਲਗਾਤਾਰ ਰਵਨੀਤ ਬਿੱਟੂ ਨੇ ਰਾਘਵ ਚੱਡਾ ਨੂੰ ਲੈ ਕੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਉਹ ਅੱਜ ਵੀ ਆਪਣੇ ਨਾਲ ਜਿੰਦਰਾ ਅਤੇ ਸੰਗਲ ਲੈ ਕੇ ਆਏ ਹਨ। ਇਸ ਸੰਗਲ ਦਾ ਮੁੱਦਾ ਵਿਧਾਨ ਸਭਾ ਦੇ ਵਿੱਚ ਵੀ ਗੂੰਜਿਆ । ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਸੀਐੱਮ ਭਗਵੰਤ ਮਾਨ ਕਰ ਰਹੇ ਸਨ ਉਸ ਤੋਂ ਜਾਹਿਰ ਹੈ ਕਿ ਸਰਕਾਰ ਡਰੀ ਹੋਈ ਹੈ ਅਤੇ ਹੁਣ ਘਬਰਾ ਕੇ ਅਜਿਹੀਆਂ ਹਰਕਤਾਂ ਕਰ ਰਹੀ ਹੈ।

ਕਾਂਗਰਸੀਆਂ ਨੂੰ ਕੀਤਾ ਗਿਆ ਨਜ਼ਰਬੰਦ:ਇਸ ਸਬੰਧੀ ਲੁਧਿਆਣਾ ਦੇ ਏਡੀਸੀਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਵੀਜ਼ਨ ਨੰਬਰ ਇੱਕ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਇਸ ਸੰਬੰਧ ਦੇ ਵਿੱਚ ਹੀ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਵੇਗਾ, ਉਸ ਤੋਂ ਬਾਅਦ ਜੋ ਹੁਕਮ ਹੋਣਗੇ ਉਸੇ ਤਰ੍ਹਾਂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਜਿਨ੍ਹਾਂ ਆਗੂਆਂ ਦੇ ਨਾਮ ਉੱਤੇ ਪਰਚਾ ਦਰਜ ਕੀਤਾ ਗਿਆ ਸੀ ਸਵੇਰੇ ਹੀ ਉਹਨਾਂ ਸਾਰੇ ਆਗੂਆਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ। ਰਵਨੀਤ ਬਿੱਟੂ ਦੇ ਘਰ ਵੀ ਪੁਲਿਸ ਫੋਰਸ ਪਹੁੰਚ ਗਈ। ਭਾਰਤ ਭੂਸ਼ਣ ਆਸ਼ੂ ਵੀ ਆਪਣੇ ਘਰ ਹੀ ਸਨ ਜਦੋਂ ਪੁਲਿਸ ਮੌਕੇ ਉੱਤੇ ਪਹੁੰਚ ਗਈ ਹਾਲਾਂਕਿ ਇਸ ਤੋਂ ਬਾਅਦ ਕਾਫੀ ਦੇਰ ਤੱਕ ਪੁਲਿਸ ਨਾਲ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਦਫਤਰ ਆ ਕੇ ਉਹਨਾਂ ਨੇ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਆਪਣੀ ਗ੍ਰਿਫਤਾਰੀਆਂ ਦਿੱਤੀਆਂ।

Last Updated : Mar 5, 2024, 2:37 PM IST

ABOUT THE AUTHOR

...view details