ਸਾਂਸਦ ਹਰਸਿਮਰਤ ਕੌਰ ਬਾਦਲ ਨੇ ਰਾਮ ਰਹੀਮ ਤੇ ਕੰਗਨਾ ਰਨੌਤ ਨੂੰ ਘੇਰਿਆ ਆਪਣੇ ਸਵਾਲਾਂ 'ਚ (ETV BHARAT) ਅੰਮ੍ਰਿਤਸਰ: ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ ਅਤੇ ਸਾਡੇ ਕੋਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਵੀ ਮੰਗੀ। ਹਰ ਮਹੀਨੇ ਇੱਥੇ ਹਾਜ਼ਰ ਹੋ ਕੇ ਗੁਰੂ ਸਾਹਿਬ ਦੇ ਓਟ ਆਸਰਾ ਲੈਂਦੇ ਹਾਂ ਤਾਂ ਜੋ ਪਿਛਲੇ ਸਮੇਂ ਅੰਦਰਹੋਈਆਂ ਭੁੱਲਾਂ ਬਖਸ਼ਾਈਆਂ ਜਾ ਸਕਣ। ਉੱਥੇ ਹੀ ਉਨ੍ਹਾਂ ਕੰਗਨਾ ਰਨੌਤ ਦੀ ਫਿਲਮ ਐਮਰਜੰਸੀ ਉੱਤੇ ਕਿਹਾ ਕਿ ਮੈਂ ਫਿਲਮ ਤਾਂ ਦੇਖੀ ਨਹੀਂ ਹੈ ਪਰ ਇਹ ਜਰੂਰ ਕਹਿ ਸਕਦੀ ਹਾਂ ਕਿ ਐਮਰਜੰਸੀ 'ਚ ਸਭ ਤੋਂ ਵੱਡਾ ਸੰਘਰਸ਼ ਜੇ ਕਿਸੇ ਪਾਰਟੀ ਨੇ ਕੀਤਾ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਜਿੱਥੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਮੋਰਚਾ ਲਾਕੇ ਜੱਥੇ ਦੇ ਨਾਲ ਗ੍ਰਿਫਤਾਰੀਆਂ ਦਿੱਤੀਆਂ।
ਅਖੀਰ 'ਚ ਤਾਂ ਜਿੰਨਾ ਚਿਰ ਐਮਰਜੰਸੀ ਚੱਲੀ ਅਕਾਲੀ ਦਲ ਨੇ ਗ੍ਰਿਫਤਾਰੀਆਂ ਦਿੱਤੀਆਂ। ਸਭ ਤੋਂ ਵੱਡੀ ਲੜਾਈ ਲੜੀ ਅਤੇ ਹੁਣ ਇਸ ਪਿਕਚਰ 'ਚ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਦੇ ਪ੍ਰਤੀ ਕੁਝ ਸਹੀ ਨਹੀਂ ਦਿਖਾਇਆ ਗਿਆ ਕਿਉੰਕਿ ਫਿਲਮ ਵਿੱਚ ਜੇਕਰ ਕੰਗਨਾ ਦਾ ਰੋਲ ਹੈ ਤਾਂ ਸਿੱਖਾਂ ਨੂੰ ਸਹੀ ਨਹੀਂ ਦਿਖਾਇਆ ਜਾ ਸਕਦਾ ਹੈ। ਇਤਿਹਾਸ ਗਵਾਹ ਹੈ ਕਿ ਕੰਗਨਾ ਨੇ ਕਿਸਾਨੀ ਮੋਰਚਿਆਂ ਵਿੱਚ ਸਾਡੀ ਮਾਵਾਂ ਦੀ ਗੱਲ ਕਰਦੇ ਹੋਏ ਕੋਝੀ ਸ਼ਬਦਾਵਲੀ ਵਰਤੀ ਸੀ। ਉਸ ਦੀ ਪੰਜਾਬੀਆਂ ਪ੍ਰਤੀ ਨਫਰਤ ਵੀ ਜਾਹਿਰ ਹੋ ਚੁੱਕੀ ਹੈ
ਹਰਸਿਮਰਤ ਕੌਰ ਬਾਦਲ ਨੇ ਕੰਗਨਾ ਨੇ ਬੇਨਤੀ ਕਰਦੇ ਹੋਏ ਕਿਹਾ ਕਿ ਸਿੱਖ ਉਹ ਕੌਮ ਹੈ ਜਿਨਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਅੱਜ ਦੇਸ਼ ਦਾ ਢਿੱਡ ਭਰ ਰਹੀ ਹੈ, ਇਸ ਲਈ ਤੁਸੀਂ ਸਿੱਖ ਕੌਮ ਨੂੰ ਤੁਸੀਂ ਬਦਨਾਮ ਨਾ ਕਰੋ ਕਿਉਂਕਿ ਇਹ ਕੌਮ ਢਾਲ ਬਣ ਕੇ ਬਾਰਡਰਾਂ ਉੱਤੇ ਦੁਸ਼ਮਣਾਂ ਨੂੰ ਦੂਰ ਰੱਖਦੀ ਹੈ ਅਤੇ ਜੇ ਇਹੋ ਜਿਹੀ ਕੋਈ ਗੱਲ ਹੈ ਤੁਸੀਂ ਪਹਿਲੇ SGPC ਨੂੰ ਪਿਕਚਰ ਦਿਖਾ ਦਿਓ ਜੇ ਸਿੱਖਾਂ ਦੇ ਮਨ ਨੂੰ ਠੇਸ ਲੱਗਣ ਵਾਲੀ ਕੋਈ ਗੱਲ ਹੋਈ ਤਾਂ ਉਸ ਨੂੰ ਹਟਾ ਦਿਓ। ਤੁਸੀਂ ਸਭ ਦਾ ਸਾਥ ਦੀ ਗੱਲ ਕਰਦੇ ਹੋ ਤਾਂ ਕਿਉਂ ਫਿਰ ਹਰ ਵਾਰੀ ਸਿੱਖਾਂ ਨੂੰ ਕਦੇ ਅੱਤਵਾਦੀ ਕਹਿ ਦਿੰਦੇ ਹੋ, ਨੌਜਵਾਨਾਂ ਦੇ ਉੱਤੇ ਐਨਐਸਏ ਲਾ ਦਿੰਦੇ ਹੋ ਕਿਉਂ ਤੁਸੀਂ ਇਸ ਕੌਮ ਨੂੰ ਆਪਣੇ ਦੁਸ਼ਮਣ ਬਣਾਉਣ 'ਤੇ ਤੁਲੇ ਹੋਏ ਹੋ। ਇਹ ਉਹ ਕੌਮ ਹੈ ਜਿਹੜੀ ਦੇਸ਼ ਉੱਤੇ ਆਪਣੀ ਜਾਨ ਵਾਰਦੀ ਹੈ।
ਕੰਗਨਾ ਨੇ ਰਾਮ ਰਹੀਮ ਬਾਰੇ ਬੋਲਦੇ ਹੋਏ ਕਿਹਾ ਕਿ ਜਿਹੜਾ ਮੈਂ ਤਾਂ ਰਾਮ ਰਹੀਮ ਨੂੰ ਕੋਈ ਬਾਬਾ ਵੀ ਨਹੀਂ ਸਮਝਦੀ, ਜਿਸ ਨੇ ਲੋਕਾਂ ਦੇ ਕਤਲ ਵੀ ਕੀਤੇ, ਬਲਾਤਕਾਰ ਵੀ ਕੀਤੇ। ਉਸ ਨੂੰ ਕੋਰਟ ਤੋਂ ਸਜ਼ਾ ਵੀ ਮਿਲੀ ਹੋਈ ਹੈ ਪਰ ਉਹ ਨੂੰ ਸਿਆਸਤ ਵਾਸਤੇ ਵਰਤਣ ਲਈ ਪੈਰੋਲ ਦੇ ਉੱਤੇ ਪੈਰੋਲ ਦਿੱਤੀ ਜਾਂਦੀ ਹੈ। ਜਿਨ੍ਹਾਂ ਨੇ ਕੌਮ ਦੀ ਖਾਤਿਰ ਆਪਣੀ ਸਜ਼ਾ ਇੱਕ-ਇੱਕ ਵਾਰੀ ਨਹੀਂ ਦੋ-ਦੋ ਵਾਰੀ ਪੂਰੀ ਕਰਤੀ, ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਕੇ ਕਾਨੂੰਨ ਦੇ ਖਿਲਾਫ ਜਾ ਕੇ ਅਤੇ ਵਾਅਦਾ ਖਿਲਾਫੀ ਕਰਕੇ ਉਨ੍ਹਾਂ ਨੂੰ ਰਿਹਾ ਵੀ ਨਹੀਂ ਕਰ ਰਹੇ। ਇਹ ਭਾਜਪਾ ਦੀ ਅਸਲੀਅਤ ਹੈ ਅਤੇ ਲੋਕਾਂ ਨੂੰ ਇਹ ਪਹਿਚਾਨਣੀ ਚਾਹੀਦੀ ਹੈ। ਇਹੋ ਜਿਹੀ ਪਾਰਟੀਆਂ ਨੂੰ ਨਕਾਰਨਾ ਚਾਹੀਦਾ ਹੈ ਜਿਹੜੀਆਂ ਦੋਗਲੀ ਰਾਜਨੀਤੀ ਕਰਦੀਆਂ ਹਨ।