ਅੰਮ੍ਰਿਤਸਰ:ਕਾਂਗਰਸੀ ਸਾਂਸਦ ਗੁਰਜੀਤ ਔਜਲਾ ਅਕਸਰ ਹੀ ਆਪਣੇ ਹਲਕੇ ਵਿੱਚ ਅਹਿਮ ਮੁੱਦਿਆਂ ਨੂੰ ਲੈਕੇ ਸਰਗਰਮ ਨਜ਼ਰ ਆਉਂਦੇ ਹਨ।ਉਹਨਾਂ ਦੀ ਸਰਗਰਮੀ ਇੱਕ ਵਾਰ ਫਿਰ ਦੇਖਣ ਨੂੰ ਮਿਲੀ ਹੈ ਜਿਥੇ ਉਹਨਾਂ ਨੇ ਭੁੱਖ ਹੜਤਾਲ 'ਤੇ ਬੈਠਣ ਦੀ ਚਿਤਾਵਨੀ ਦਿੰਦੇ ਹੋਏ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਔਜਲਾ ਅੰਮ੍ਰਿਤਸਰ ਵਿੱਖੇ ਹੋ ਰਹੇ ਸੂੰਦਰੀਕਰਨ ਦੇ ਦਾਅਵਿਆਂ ਅਤੇ ਅਸਲੀਅਤ ਨੂੰ ਲੈਕੇ ਚਿੰਤਤ ਹਨ। ਉਹਨਾਂ ਕਿਹਾ ਕਿਪਿਛਲੇ ਤਿੰਨ ਸਾਲਾਂ ਤੋਂ ਅੰਮ੍ਰਿਤਸਰ ਦੇ ਵਿੱਚ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਲੈਕੇ ਲੋਕ ਪਰੇਸ਼ਾਨ ਹਨ। ਅੰਮ੍ਰਿਤਸਰ ਦੇ ਹਾਲਾਤ ਲਗਾਤਾਰ ਹੀ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਜਗ੍ਹਾ-ਜਗ੍ਹਾ ਗੰਦਗੀ ਅਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਜਿਸ ਕਾਰਨ ਲੋਕ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਰਹੇ ਹਨ। ਔਜਲਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਵਿਕਾਸ ਕਾਰਜ ਪੂਰੇ ਨਾ ਹੋਏ ਤਾਂ ਉਹ 15 ਦਿਨਾਂ ਬਾਅਦ ਨਗਰ ਨਿਗਮ ਦਫ਼ਤਰ ਦੇ ਬਾਹਰ ਭੁੱਖ ਹੜ੍ਹਤਾਲ ਸ਼ੁਰੂ ਕਰ ਦੇਣਗੇ।
ਲੋਕਾਂ ਨੂੰ ਸਾਫ ਸੁਥਰਾ ਮਾਹੌਲ ਦੇਣਾ ਟੀਚਾ
ਇਸ ਸਬੰਧੀ ਅੰਮ੍ਰਿਤਸਰ ਦੇ ਸਾਂਸਦ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਸੱਦੀ ਗਈ। ਇਸ ਤੋਂ ਬਾਅਦ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਸ਼ਹਿਰ ਦੇ ਹਾਲਾਤ ਇਨੇਂ ਜ਼ਿਆਦਾ ਖਰਾਬ ਹਨ ਕਿ ਬਿਮਾਰੀਆਂ ਫੈਲ ਰਹੀਆਂ ਹਨ। ਇੱਕ ਕਰੋੜ ਰੁਪਏ ਦੀ ਲਾਗਤ ਦੇ ਨਾਲ ਅੰਮ੍ਰਿਤਸਰ ਦੇ ਸੁਲਤਾਨਵਿੰਡ ਨਜ਼ਦੀਕ ਸੁੰਦਰ ਸੈਰ ਗਾਹ ਬਣਵਾਈ ਗਈ ਸੀ ਅਤੇ ਇਹ ਸੁੰਦਰ ਸੈਰ ਗਾਹ ਬਾਬਾ ਭੂਰੀਵਾਲਾ ਦੇ ਨਾਲ ਮਿਲ ਕੇ ਬਣਾਈ ਗਈ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਕਰਪਸ਼ਨ ਨਾ ਹੋ ਸਕੇ ।
ਉਹਨਾਂ ਨੇ ਕਿਹਾ ਕਿ ਅਸੀਂ ਭਵਿੱਖ ਵਿੱਚ ਨਾਵਲਟੀ ਚੌਂਕ ਵਿੱਚ ਬਾਬਾ ਭੂਰੀਵਾਲ ਦੀ ਮਦਦ ਦੇ ਨਾਲ ਇਸ ਜਗਹਾ ਨੂੰ ਸੁੰਦਰ ਬਣਾਵਾਂਗੇ। ਕਿਉਂਕਿ ਰੋਜਾਨਾ ਹਜ਼ਾਰਾਂ ਦੀ ਗਿਣਤੀ 'ਚ ਇਥੇ ਲੋਕ ਖਾਣ ਪੀਣ ਦੀਆਂ ਚੀਜ਼ਾਂ ਖਾਣ ਵਾਸਤੇ ਆਉਂਦੇ ਹਨ ਅਜਿਹੇ ਵਿੱਚ ਉਹਨਾਂ ਨੂੰ ਗੰਦਗੀ ਦੇ ਢੇਰ ਹੀ ਨਜ਼ਰ ਆਉਂਦੇ ਹਨ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਇਸ ਚੌਂਕ ਨੂੰ ਸੁੰਦਰ ਕੀਤਾ ਜਾ ਸਕੇ ਤਾਂ ਜੋ ਕਿ ਲੋਕ ਇੱਕ ਵਧੀਆ ਮੈਸੇਜ ਅੰਮ੍ਰਿਤਸਰ ਵਾਸਤੇ ਲੈ ਕੇ ਜਾ ਸਕਣ।