ਅੰਮ੍ਰਿਤਸਰ:ਵਾਰਿਸ ਪੰਜਾਬ ਦੇ ਦੀ ਚੌਥੀ ਵਰੇਗੰਡ ਮੌਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਕੀਤੀ ਗਈ। ਇਸ ਮੌਕੇ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਸਮੇਤ ਹੋਰਨਾਂ ਸਾਥੀਆਂ ਵੱਲੋਂ ਗੁਰੂ ਘਰ ਵਿਖੇ ਹਾਜ਼ਰੀ ਲਾਈ ਗਈ। ਇਸ ਮੌਕੇ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਮੀਡੀਆ ਨਾਲ ਗੱਲ ਕਰਦਿਆਂ ਪੰਥ ਦੀ ਭਲਾਈ ਖਾਤਿਰ ਨਵੀਂ ਪਾਰਟੀ ਬਣਾਉਣ ਦੀ ਗੱਲ ਆਖੀ। ਹਾਲਾਂਕਿ ਇਸ ਪਾਰਟੀ ਦਾ ਨਾਮ ਕੀ ਹੋਵੇਗਾ ਇਸ ਸਬੰਧੀ ਉਹਨਾਂ ਖੁਲ੍ਹ ਕੇ ਕੁਝ ਵੀ ਨਹੀਂ ਕਿਹਾ। ਉਹਨਾਂ ਕਿਹਾ ਕਿ ਅਜੇ ਅਰਜ਼ੀ ਲਾਈ ਗਈ ਹੈ ਇਸ ਉਪੱਰ ਕੋਈ ਅਧਿਕਾਰਕ ਤੌਰ 'ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਫਿਲਹਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।
ਪੰਜਾਬੀ ਹੀ ਸੰਭਾਲੇ ਪੰਜਾਬ ਦੀ ਕਮਾਂਡ
ਊਥੇ ਹੀ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਪੰਜਾਬ ਦੇ ਹਲਾਤਾਂ 'ਤੇ ਚਿੰਤਾ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਬਣੇ ਹੋਏ ਹਨ। ਸਿਆਸੀ ਤੌਰ 'ਤੇ ਅਤੇ ਸਮਾਜਿਕ ਤੌਰ 'ਤੇ ਵੀ ਪੰਜਾਬ ਦੇ ਹਾਲਾਤ ਬਹੁਤੇ ਚੰਗੇ ਨਹੀਂ ਹਨ। ਜਿਸ ਦੇ ਚਲਦੇ ਅਰਦਾਸ ਕੀਤੀ ਹੈ ਕਿ ਇੱਕ ਰਾਜਨੀਤਿਕ ਪਾਰਟੀ ਦੀ ਯੋਗ ਅਗਵਾਈ ਕੀਤੀ ਜਾਵੇਗੀ, ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਸੂਝਵਾਨਾਂ ਸਿਆਸੀ ਸੂਝਵਾਨ ਲੋਕਾਂ ਦੀਆਂ ਰਾਏ ਲੈ ਕੇ ਹੀ ਇਸ ਪਾਰਟੀ ਦਾ ਢਾਂਚਾ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਪਾਰਟੀ ਬਣਾਉਣ ਦਾ ਮਕਸਦ ਇਹ ਹੈ ਕਿ ਸਾਰੀਆਂ ਹੀ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ ਅਤੇ ਦਿੱਲੀ ਤੋਂ ਹੀ ਹੁਕਮ ਹੁੰਦੇ ਹਨ ਅਤੇ ਪੰਜਾਬ ਦੀ ਗੱਲ ਕਰਨ ਵਾਲੀ ਕੋਈ ਵੀ ਖੇਤਰੀ ਪਾਰਟੀ ਨਹੀਂ ਰਹੀ। ਜਿਸ ਦੇ ਚਲਦੇ ਹੀ ਇਹ ਪਾਰਟੀ ਦਾ ਐਲਾਨ ਕੀਤਾ ਗਿਆ,ਉਹਨਾਂ ਕਿਹਾ ਪੰਜਾਬ ਦੀ ਚੜ੍ਹਦੀ ਕਲਾ ਲਈ ਅਸੀਂ ਇਹ ਕਾਰਜ ਕਰਨ ਜਾ ਰਹੇ ਹਾਂ, ਜੋ ਪਾਰਟੀ ਬਣਾਉਣ ਜਾ ਰਹੇ ਹਾਂ ਅਤੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਹੀ ਇਹ ਕੰਮ ਕਰੇਗੀ।