ਪੰਜਾਬ

punjab

ETV Bharat / state

ਮਿਸਿਜ਼ ਚੰਡੀਗੜ੍ਹ ਮੁੜ ਤੋਂ ਸੁਰਖੀਆਂ 'ਚ, ਕਰੋੜਾਂ ਦੀ ਧੋਖਾਧੜੀ ਮਾਮਲੇ 'ਚ ਮੋਹਾਲੀ ਪੁਲਿਸ ਨੇ ਦਰਜ ਕੀਤੀ FIR - MRS CHANDIGARH ARREST

ਮਿਸਿਜ਼ ਚੰਡੀਗੜ੍ਹ ਦਾ ਖਿਤਾਬ ਜਿੱਤਣ ਵਾਲੀ ਅਰਪਨਾ ਸਗੋਤਰਾ ਨੂੰ ਮੋਹਾਲੀ ਪੁਲਿਸ ਨੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।

Mohali Police registers FIR against Mrs. Chandigarh Arpna sagotra in case of fraud worth crores
ਅਰਪਨਾ ਸਰਗੋਤਾ ਨੂੰ ਮੁਹਾਲੀ ਪੁਲਿਸ ਨੇ ਠੱਗੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ (Etv Bharat)

By ETV Bharat Punjabi Team

Published : Jan 31, 2025, 4:44 PM IST

Updated : Jan 31, 2025, 8:28 PM IST

ਚੰਡੀਗੜ੍ਹ:ਵਿਦੇਸ਼ ਭੇਜਣ ਦੇ ਨਾਮ 'ਤੇ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ 'ਚ ਮੋਹਾਲੀ ਦੇ ਸੋਹਾਣਾ ਥਾਣੇ ਦੀ ਪੁਲਿਸ ਨੇ ਮਿਸਿਜ਼ ਚੰਡੀਗੜ੍ਹ ਅਰਪਨਾ ਸਗੋਤਰਾ ਅਤੇ ਉਸ ਦੇ ਪਤੀ ਸੰਜੇ ਸਿੰਘ ਨੂੰ ਨਾਭਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਅਰਪਨਾ ਅਤੇ ਉਸ ਦੇ ਪਤੀ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਦੇ ਕਰੀਬ 25 ਕੇਸ ਦਰਜ ਹਨ। ਇਲਜ਼ਾਮ ਹੈ ਕਿ ਉਸ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ ਝਾਂਸਾ ਦੇਕੇ ਹੁਣ ਤੱਕ ਕਰੀਬ 5 ਕਰੋੜ ਰੁਪਏ ਦੀ ਠੱਗੀ ਮਾਰੀ ਹੈ।

ਮਿਸਿਜ਼ ਚੰਡੀਗੜ੍ਹ ਅਰਪਨਾ ਸਰਗੋਤਾ (Etv Bharat)

ਸੋਸ਼ਲ ਮੀਡੀਆਂ ਤੋਂ ਮਾਰਦੇ ਸਨ ਠੱਗੀਆਂ

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਮੋਹਾਲੀ, ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮ ਪਤੀ-ਪਤਨੀ ਨੂੰ ਅਦਾਲਤ ਦੀ ਇਜਾਜ਼ਤ ਨਾਲ ਪ੍ਰੋਡਕਸ਼ਨ ਵਾਰੰਟ ’ਤੇ ਨਾਭਾ ਜੇਲ੍ਹ ਚੋਂ ਮੁਹਾਲੀ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ, ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਦੇ ਸੁਪਨੇ ਦਿਖਾ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਦੇ ਸਨ। ਦੱਸਣਯੋਗ ਹੈ ਕਿ ਪਿਛਲੇ ਸਾਲ ਹੀ ਅਰਪਨਾ ਸਗੋਤਰਾ ਦੇ ਨਾਲ-ਨਾਲ ਉਸ ਦੇ ਪੁੱਤਰ ਕੁਨਾਲ ਜੋ ਕਿ ਪੇਸ਼ੇ ਤੋਂ ਵਕੀਲ ਹੈ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦਾ ਪਤੀ ਪਹਿਲਾਂ ਤੋਂ ਹੀ ਠੱਗੀ ਦੇ ਮਾਮਲਿਆਂ 'ਚ ਜੇਲ੍ਹ 'ਚ ਬੰਦ ਸੀ।

ਮਿਸਿਜ਼ ਚੰਡੀਗੜ੍ਹ ਮੁੜ ਤੋਂ ਸੁਰਖੀਆਂ 'ਚ, ਕਰੋੜਾਂ ਦੀ ਧੋਖਾਧੜੀ ਮਾਮਲੇ 'ਚ ਮੋਹਾਲੀ ਪੁਲਿਸ ਨੇ ਦਰਜ ਕੀਤੀ FIR (Etv Bharat)

ਇਮੀਗ੍ਰੇਸ਼ਨ ਦਫਤਰ ਖੋਲ੍ਹ ਕੇ ਦਿੱਤਾ ਧੋਖਾ

ਮੋਹਾਲੀ ਪੁਲਿਸ ਅਨੁਸਾਰ, 'ਮਿਸਿਜ਼ ਚੰਡੀਗੜ੍ਹ ਨੇ ਆਪਣੇ ਪਤੀ ਸੰਜੇ ਨਾਲ ਮਿਲ ਕੇ ਸੈਕਟਰ 106 ਵਿੱਚ ਇਮੀਗ੍ਰੇਸ਼ਨ ਦਫ਼ਤਰ ਖੋਲ੍ਹਿਆ ਹੋਇਆ ਸੀ। ਜਿੱਥੇ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਉੱਤੇ ਠੱਗੀ ਕਰਦੇ ਸਨ। ਇਹ ਲੋਕਾਂ ਤੋਂ ਪੈਸੇ ਲੈ ਲੈਂਦੇ ਸਨ ਪਰ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਜਾਂਦਾ ਸੀ। ਕਈ ਲੋਕਾਂ ਨੇ ਇਹਨਾਂ ਖਿਲਾਫ ਮਾਮਲੇ ਦਰਜ ਕਰਵਾਏ ਹਨ। ਕੁੱਲ੍ਹ ਮਿਲਾ ਕੇ ਪੁਲਿਸ ਕੋਲ ਮੁਲਜ਼ਮ ਪਤੀ-ਪਤਨੀ ਖਿਲਾਫ 25 ਮਾਮਲੇ ਦਰਜ ਹਨ ਅਤੇ 5 ਕਰੋੜ ਤੋਂ ਵੱਧ ਰੁਪਏ ਗਬਨ ਕਰਨ ਦਾ ਮੁਲਜ਼ਮਾਂ ਉੱਤੇ ਇਲਜ਼ਾਮ ਹੈ, ਜਿਸ ਸਬੰਧੀ ਹੁਣ ਮੋਹਾਲੀ ਪੁਲਿਸ ਪੜਤਾਲ ਕਰੇਗੀ,'।

ਸੋਨੇ ਦੇ ਬਿਸਕੁਟ, ਨਕਦੀ-ਕਾਰ ਬਰਾਮਦ

ਜ਼ਿਕਰਯੋਗ ਹੈ ਕਿ ਸਾਲ 2024 ਵਿੱਚ ਉਕਤ ਮੁਲਜ਼ਮਾਂ ਕੋਲੋਂ ਪੁਲਿਸ ਨੇ 500 ਗ੍ਰਾਮ ਸੋਨੇ ਦੇ ਬਿਸਕੁਟ, 7 ਲੱਖ ਰੁਪਏ ਨਕਦੀ ਅਤੇ ਇੱਕ ਫੋਰਡ ਕਾਰ ਵੀ ਬਰਾਮਦ ਕੀਤੀ ਸੀ। ਪੁਲਿਸ ਅਰਪਨਾ ਦੇ ਪਤੀ ਸੰਜੇ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਸੀ। ਮੋਹਾਲੀ ਦੀ ਫੇਜ਼ 11 ਦੀ ਪੁਲਿਸ ਅਨੁਸਾਰ ਉਸ ਖ਼ਿਲਾਫ਼ ਧੋਖਾਧੜੀ ਦੇ 25 ਕੇਸ ਦਰਜ ਹਨ। ਜਿਸ ਵਿੱਚ ਉਸ ਨੇ 2.5 ਤੋਂ 3 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਐਸ.ਐਚ.ਓ ਗਗਨਦੀਪ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਜਾਂਚ ਕੀਤੀ ਜਾ ਰਹੀ ਹੈ। ਧੋਖਾਧੜੀ ਦੇ ਮਾਮਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।

Last Updated : Jan 31, 2025, 8:28 PM IST

ABOUT THE AUTHOR

...view details