ਮੋਗਾ: ਤਿਉਹਾਰਾਂ ਨੂੰ ਲੈ ਕੇ ਬਾਜ਼ਾਰਾਂ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਪੂਰੇ ਦੇਸ ਵਿੱਚ ਦਿਵਾਲੀ ਦੇ ਤਿਉਹਾਰ ਮੌਕੇ ਰੰਗ ਬਰੰਗੀਆਂ ਲਾਈਟਾਂ ਤੇ ਸਜਾਵਟਾਂ ਨਾਲ ਪੂਰਾ ਬਾਜ਼ਾਰ ਸਜਿਆ ਹੋਇਆ ਹੈ ਹਰ ਪਾਸੇ ਖੁਸ਼ੀ ਵਾਲਾ ਮਾਹੌਲ ਹੈ। ਉੱਥੇ ਹੀ ਮੋਗਾ ਟਰੈਫਿਕ ਪੁਲਿਸ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ। ਦੱਸ ਦੇਈਏ ਕਿ ਮੋਗਾ ਪੁਲਿਸ ਨੇ ਬਾਜ਼ਾਰ ਦੇ ਵਿੱਚ ਵਾਹਨ ਚਾਲਕਾਂ ਨੂੰ ਗੁਲਾਬ ਦੇ ਫੁੱਲ ਵੰਡ ਕੇ ਟਰੈਫਿਕ ਰੂਲਾਂ ਬਾਰੇ ਜਾਗਰੂਕ ਕੀਤਾ ਗਿਆ ਹੈ।
ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ
ਦੱਸ ਦਈਏ ਕਿ ਮੋਗਾ ਪੁਲਿਸ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਪੂਰੇ ਪ੍ਰਬੰਧ ਕੀਤੇ ਹੋਏ ਹਨ। ਓਵਰ ਸਪੀਡ ਗੱਡੀ ਚਲਾਉਣ ਦੇ ਨਾਲ ਐਕਸੀਡੈਂਟ ਹੁੰਦਾ ਹੈ ਤੇ ਉਸਦੇ ਨਾਲ ਦਿਮਾਗ ਉੱਤੇ ਸੱਟ ਲੱਗਦੀ ਹੈ। ਇਸ ਕਰਕੇ ਹੈਲਮਟ ਪਾਉਣਾ ਬਹੁਤ ਜਰੂਰੀ ਹੈ। ਇਸ ਲਈ ਵੀ ਮੋਗਾ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਹੈਲਮਟ ਤੋਂ ਬਿਨਾਂ ਗੱਡੀ ਨਾ ਚਲਾਓ ਨਹੀਂ ਤਾਂ ਤੁਹਾਡਾ ਚਲਾਨ ਕੱਟਿਆ ਜਾਵੇਗਾ। ਜਿਹੜੇ ਲੋਕ ਬਿਨਾਂ ਸੀਟ ਬੈਲਟ ਤੋਂ ਗੱਡੀ ਚਲਾ ਰਹੇ ਹਨ, ਉਨ੍ਹਾਂ ਦੇ ਵੀ ਬਿਨਾਂ ਚਲਾਨ ਕੱਟੇ ਜਾਗਰੂਕ ਕੀਤਾ ਜਾ ਰਿਹਾ ਹੈ।