ਪੰਜਾਬ 'ਚ ਆਏ ਦਿਨ ਚਿੱਟੇ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਪੇਂਡੂ ਕੁੜੀ ਨੇ ਚਿੱਟੇ ਤੇ ਗਾਇਆ ਗੀਤ ਮੋਗਾ : ਮੋਗਾ ਦੇ ਪਿੰਡ ਭਗਤਾ ਭਾਈਕਾ ਦੀ ਗਾਇਕਾ ਰਮਨ ਗਿੱਲ ਚਿੱਟੇ ਉੱਤੇ ਗੀਤ ਗਾਇਆ ਹੈ। ਇਹ ਗੀਤ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਤੋਂ ਬਚਾਉਣ ਲਈ ਅਤੇ ਲੋਕਾਂ ਨੂੰ ਦੇ ਖਿਲਾਫ ਜਾਗਰੂਕ ਕਰਨ ਲਈ ਗਾਇਆ ਹੈ, ਤਾਂ ਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਸਾਡੇ ਪੰਜਾਬ ਅੰਦਰ ਅੱਜ ਜੋ ਚਿੱਟੇ ਨਸ਼ੇ ਦਾ ਦੌਰ ਗੁਜ਼ਰ ਰਿਹਾ ਹੈ। ਜਿੱਥੇ ਇਸ ਚਿੱਟੇ ਦੇ ਕਾਰਨ ਆਏ ਦਿਨ ਗੱਭਰੂ ਪੁੱਤ ਮਾਵਾਂ ਦੇ ਚਿੱਟੇ ਨਸ਼ੇ ਦੀ ਦਲਦਲ ਵਿੱਚ ਬਹਿ ਕੇ ਰੱਬ ਨੂੰ ਪਿਆਰੇ ਹੋ ਰਹੇ ਹਨ ਅਤੇ ਕਈ ਮਾਵਾਂ ਦੇ ਪੁੱਤ ਅਤੇ ਭੈਣਾਂ ਦੇ ਵੀਰ ਅਤੇ ਸੁਹਾਗਣਾਂ ਦੇ ਸੁਹਾਗ ਇਸ ਚਿੱਟੇ ਦੇ ਕਾਰਨ ਰੱਬ ਨੂੰ ਪਿਆਰੇ ਹੋ ਰਹੇ ਹਨ।
Moga Raman Gill sang a song against drugs ਅੱਜ ਦੇ ਹਾਲਾਤਾਂ ਨੂੰ ਵੇਖਦਿਆਂ ਇੱਕ ਪਿੰਡ ਭਗਤਾ ਭਾਈ ਕਾ ਦੀ ਜੰਪਲ ਨੇ ਚਿੱਟੇ ਨਸ਼ੇ ਤੇ ਗੀਤ ਗਾ ਕੇ ਇੱਕ ਵੱਖਰੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ। ਅੱਜ ETV BHARAT ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਗਾਇਕਾ ਰਮਨ ਗਿੱਲ ਨੇ ਦੱਸਿਆ ਕਿ ਜੋ ਚਿੱਟਾ ਗੀਤ ਗਾਇਆ ਹੈ। ਉਸ ਵਿੱਚ ਉਸ ਨੇ ਆਮ ਪਿੰਡਾਂ ਦੇ ਹਾਲਾਤਾਂ ਨੂੰ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਨੌਜਵਾਨ ਚਿੱਟੇ ਕਾਰਨ ਮਰ ਰਹੇ ਹਨ। ਸਾਡੀਆਂ ਸਰਕਾਰਾਂ ਵਾਅਦੇ ਜਰੂਰ ਕਰਦੀਆਂ ਹਨ, ਪਰ ਅਜਿਹੇ ਨਸ਼ਿਆਂ ਨੂੰ ਬੰਦ ਕਰਾਉਣ ਵਿੱਚ ਅਸਫਲ ਸਾਬਤ ਹੋ ਰਹੀਆਂ ਹਨ।
Moga Raman Gill sang a song against drugs 'ਮਾਰਤਾੜ ਅਤੇ ਅਸਲਿਆਂ ਨੂੰ ਪ੍ਰਮੋਟ ਕਰਨ ਦੀ ਬਜਾਏ ਇਸ ਕੁੜੀ ਵਾਂਗ ਹੋਰ ਨਾ ਗਾਇਕਾਂ ਨੂੰ ਵੀ ਅਜਿਹੀਆਂ ਬੁਰਾਈਆਂ ਖਿਲਾਫ ਗਾਉਣੇ ਚਾਹੀਦੇ ਹਨ ਗੀਤ'-ਪਿੰਡ ਵਾਸੀ
ਮਾਂ-ਬਾਪ ਦਾ ਫਰਜ਼ ਹੈ ਕਿ ਬੱਚਿਆਂ ਨੂੰ ਮਾੜੇ ਕੰਮਾਂ ਤੋਂ ਦੂਰ ਰੱਖਣ :ਇਸ ਮੌਕੇ ਤੇ ਰਮਨ ਗਿੱਲ ਨੇ ਕਿਹਾ ਕਿ ਸਰੋਤਿਆਂ ਨੂੰ ਅਪੀਲ ਕਰਦੇ ਹਾਂ ਕਿ ਚਿੱਟਾ ਗੀਤ ਹਰ ਇੱਕ ਵਿਅਕਤੀ ਜਰੂਰ ਸੁਣੇ ਤੇ ਦੇਖ ਕੇ ਇਸ ਗੀਤ ਵਿੱਚ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਹੈ, ਕਿ ਕਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਚਿੱਟੇ ਵਰਗੀ ਭਿਆਨਕ ਲੱਤ ਤੋਂ ਨੌਜਵਾਨਾਂ ਨੂੰ ਬਾਹਰ ਕੱਢ ਸਕਦੇ ਹਾਂ। ਰਮਨ ਗਿੱਲ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਾਹਰ ਰੱਖਣਾ ਹੈ ਤਾਂ ਮਾਂ ਬਾਪ ਨੂੰ ਬੱਚਿਆਂ ਨਾਲ ਬੈਠ ਕੇ ਸਮਾਂ ਬਿਤਾਉਣਾ ਪਵੇਗਾ ਅਤੇ ਮਾੜੇ ਵਿਅਕਤੀਆਂ ਤੋਂ ਆਪਣੇ ਬੱਚਿਆਂ ਨੂੰ ਦੂਰ ਰੱਖਣ ਦੀ ਲੋੜ ਹੈ।
ਰਮਨ ਗਿੱਲ ਦੇ ਗੀਤ ਗਾਉਣ ਵੇਲੇ ਦੀ ਫੋਟੋ ਪਿੰਡ ਜੈ ਸਿੰਘ ਵਾਲਾ ਦੇ ਲੋਕਾਂ ਨੇ ਇਸ ਪੇਂਡੂ ਧੀ ਰਮਨ ਗਿੱਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਦੇ ਲੋਕਾਂ ਨੇ ਇਸ ਮੌਕੇ ਤੇ ਰਮਨ ਗਿੱਲ ਨੇ ਪਿੰਡ ਦੇ ਲੋਕਾਂ ਵੱਲੋਂ ਸਨਮਾਨ ਕੀਤੇ ਜਾਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਚਿੱਟਾ ਗੀਤ ਦੇਖਣ ਅਤੇ ਇਹ ਗੀਤ ਨੌਜਵਾਨਾਂ ਨੂੰ ਚਿੱਟੇ ਤੋਂ ਬਾਹਰ ਕੱਢਣ ਲਈ ਅਹਿਮ ਰੋਲ ਅਦਾ ਕਰੇਗਾ।
ਪਿੰਡ ਵਾਸੀਆਂ ਨੇ ਕੀਤਾ ਸਨਮਾਨਿਤ :ਅੱਜ ਰਮਨ ਗਿੱਲ ਦਾ ਮੋਗਾ ਜ਼ਿਲ੍ਹੇ ਦੇ ਪਿੰਡ ਜੈ ਸਿੰਘ ਵਾਲਾ ਵਿੱਚ ਪਹੁੰਚਣ ਤੇ ਪਿੰਡ ਵਾਸੀਆਂ ਚਿੱਟੇ ਨਸ਼ੇ ਤੇ ਗੀਤ ਗਾਉਣ ਵਾਲੇ ਪਿੰਡ ਦੀ ਕੁੜੀ ਦਾ ਸਨਮਾਨ ਕੀਤਾ। ਪਿੰਡ ਵਾਸੀਆਂ ਨੇ ਕਿਹਾ ਕਿ ਸਾਨੂੰ ਇਸ ਧੀ ਤੇ ਮਾਣ ਹੈ, ਜਿਸ ਨੇ ਸਿਰ ਉੱਤੇ ਚੁੰਨੀ ਰੱਖ ਅੱਜ ਦੇ ਹਾਲਾਤਾਂ ਨੂੰ ਜਿੱਥੇ ਬਿਆਨ ਕੀਤਾ ਹੈ, ਉੱਥੇ ਮਾਰ ਤਾੜ ਅਤੇ ਅਸ਼ਲੀਲਤਾ ਤੋਂ ਕੋਹਾਂ ਦੂਰ ਰਹਿ ਕੇ ਸਾਡੇ ਪੰਜਾਬ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਗਾਇਕਾ ਰਮਨ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਗਾਇਕਾਂ ਨੂੰ ਵੱਧ ਤੋਂ ਵੱਧ ਸੁਣਨਾ ਤੇ ਦੇਖਣਾ ਚਾਹੀਦਾ ਹੈ ਤਾਂ ਜੋ ਸਾਡੇ ਸਮਾਜ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ।