ਮੋਗਾ :ਅਪਰਾਧੀਆਂ 'ਤੇ ਠੱਲ੍ਹ ਪਾਉਂਦੀ ਪੁਲਿਸ ਨੂੰਮੋਗਾ ਵਿਖੇ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਬੰਬੀਹਾ ਗਰੋਹ ਦੇ ਲੱਕੀ ਪਟਿਆਲ ਦੇ ਇੱਕ ਸਾਥੀ ਨੂੰ 3 ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਮਨਪ੍ਰੀਤ ਸਿੰਘ ਉਰਫ ਮਨੀ ਭਿੰਡਰ ਦੇ ਤਿੰਨ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਦੇ ਕਬਜ਼ੇ 'ਚੋਂ ਤਿੰਨ ਨਾਜਾਇਜ਼ ਹਥਿਆਰ ਵੀ ਬਰਾਮਦ ਹੋਏ ਹਨ। ਅਧਿਕਾਰੀ ਵੱਲੋਂ ਕੀਤੀ ਗਈ ਇੱਕ ਪੋਸਟ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਉਸ ਪੋਸਟ ਦੇ ਅਨੁਸਾਰ 2 ਬਦਨਾਮ ਗਿਰੋਹ ਦੇ ਕੁੱਲ 4 ਸਾਥੀਆਂ ਨੂੰ 6 ਨਜਾਇਜ਼ ਹਥਿਆਰਾਂ ਦੀ ਬਰਾਮਦਗੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਡੀਜੀਪੀ ਅਨੁਸਾਰ ਇਹ ਸਾਰੇ ਮੁਲਜ਼ਮ ਮੋਗਾ ਵਿੱਚ ਫਿਰੌਤੀ ਲਈ ਇੱਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ।
ਵੱਡੇ ਅਪਰਾਧੀ ਗੈਂਗ ਨਾਲ ਜੁੜੇ ਮੁਲਜ਼ਮ
ਮੋਗਾ ਸੀਆਈਏ ਸਟਾਫ਼ ਨੇ ਗੁਪਤਾ ਸੂਚਨਾ ਦੇ ਆਧਾਰ 'ਤੇ ਦੋ ਵੱਖ-ਵੱਖ ਥਾਵਾਂ ਤੋਂ ਚਾਰ ਵਿਅਕਤੀਆਂ ਨੂੰ 6 ਪਿਸਤੌਲਾਂ ਅਤੇ 12 ਕਾਰਤੂਸ ਸਮੇਤ ਕਾਬੂ ਕੀਤਾ ਹੈ | ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਪਟਿਆਲਾ ਗਰੋਹ ਨਾਲ ਸਬੰਧਤ ਹੈ, ਜਦਕਿ ਬਾਕੀ ਤਿੰਨ ਮੁਲਜ਼ਮ ਲਾਰੈਂਸ ਗੈਂਗ ਨਾਲ ਸਬੰਧਤ ਹਨ। ਮੁਲਜ਼ਮਾਂ ਨੇ ਮੋਗਾ ਵਿੱਚ 3-4 ਲੋਕਾਂ ਤੋਂ ਫਿਰੌਤੀ ਵੀ ਮੰਗੀ ਹੈ। ਉਹ ਕੋਈ ਵੱਡਾ ਅਪਰਾਧ ਕਰਨ ਦੀ ਤਿਆਰੀ ਕਰ ਰਹੇ ਸਨ। ਮੋਗਾ ਦੇ ਐਸਐਸਪੀ ਅਜੈ ਗਾਂਧੀ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ’ਤੇ ਮੋਗਾ ਸੀਆਈਏ ਸਟਾਫ਼ ਨੇ ਜ਼ਿਲ੍ਹੇ ਵਿੱਚ ਦੋ ਵੱਖ-ਵੱਖ ਥਾਵਾਂ ਤੋਂ 4 ਵਿਅਕਤੀਆਂ ਨੂੰ ਛੇ ਪਿਸਤੌਲਾਂ ਅਤੇ 12 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਚਾਰੋਂ ਮੁਲਜ਼ਮ ਮੋਗਾ ਦੇ ਰਹਿਣ ਵਾਲੇ ਹਨ। ਤਿੰਨ ਲਾਰੈਂਸ ਗੈਂਗ ਅਤੇ ਇੱਕ ਲੱਕੀ ਪਟਿਆਲ ਗੈਂਗ ਨਾਲ ਸਬੰਧਤ ਹਨ।
ਨਕਲੀ ਪੁਲਿਸ ਵਾਲੇ ਨੇ ਕਰ ਦਿੱਤਾ ਵੱਡਾ ਕਾਂਡ, ਕੁੜੀ ਦੇ ਲੁਹਾਏ ਸਾਰੇ ਕੱਪੜੇ, ਛਾਤੀ ਦਾ ਟੈਟੂ ਦਿਖਾਉਣ ਦੀ ਕੀਤੀ ਮੰਗ