ਮੋਗਾ: ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਸੀ। ਜਿੱਥੇ ਉਮੀਦਵਾਰਾਂ ਵੱਲੋਂ ਆਪਣੇ ਫਾਰਮ ਭਰੇ ਗਏ, ਉੱਥੇ ਹੀ ਕਈ ਥਾਵਾਂ 'ਤੇ ਮਾਹੌਲ਼ ਤਣਾਅ ਪੂਰਨ ਵੀ ਵੇਖਣ ਨੂੰ ਮਿਲਿਆ। ਅਜਿਹਾ ਹੀ ਮੋਗਾ ਦੇ ਧਰਮਕੋਟ 'ਚ ਵੇਖਣ ਨੂੰ ਮਿਲਿਆ ਜਦੋਂ ਸਾਬਕਾ ਵਿਧਾਇਕ ਨੂੰ ਹੀ ਫਾਰਮ ਨਹੀਂ ਭਰਨ ਦਿੱਤੇ ਗਏ ਅਤੇ ਧੱਕੇ ਮਾਰਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇੰਨ੍ਹਾਂ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਸਾਬਕਾ ਵਿਧਾਇਕ ਨੂੰ ਕਿਸ ਤਰ੍ਹਾਂ ਧੱਕੇ-ਮਾਰੇ ਗਏ।
ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੂੰ ਮਾਰੇ ਧੱਕੇ (ETV Bharat (ਮੋਗਾ, ਪੱਤਰਕਾਰ)) ਪੰਜਾਬ ਸਰਕਾਰ 'ਤੇ ਇਲਜ਼ਾਮ
ਦੱਸ ਦੇਈਏ ਕਿ ਧਰਮਕੋਟ 'ਚ ਉਸ ਵੇਲੇ ਸਥਿਤੀ ਤਨਾਅ ਪੂਰਨ ਬਣ ਗਈ ਜਦੋਂ ਨਗਰ ਕੌਂਸਲ ਦੀਆਂ ਵੋਟਾਂ ਦੇ ਫਾਰਮ ਭਰਨ ਨੂੰ ਲੈ ਕੇ ਕਾਂਗਰਸ ਦੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਉੱਪਰ ਇਲਜ਼ਾਮ ਲਗਾਏ ਗਏ। ਉਮੀਦਵਾਰਾਂ ਅਤੇ ਵਰਕਰਾਂ ਨੇ ਆਖਿਆ ਕਿ ਉਹਨਾਂ ਨੂੰ ਫਾਰਮ ਭਰਨ ਲਈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਜਿਸ ਦੇ ਚਲਦੇ ਉਹਨਾਂ ਵੱਲੋਂ ਜਬਰਦਸਤੀ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਗਿਆ। ਇਸ ਮੌਕੇ ਕਾਫੀ ਗਰਮਾ-ਗਰਮੀ ਵਾਲਾ ਮਾਹੌਲ ਬਣ ਗਿਆ।
ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੂੰ ਮਾਰੇ ਧੱਕੇ (ETV Bharat (ਮੋਗਾ, ਪੱਤਰਕਾਰ)) 'ਮੈਂ ਇੱਥੇ ਹੀ ਅੱਗ ਲਗਾ ਲੈਣੀ'
ਇਸ ਮੌਕੇ ਕਾਕਾ ਲੋਹਗੜ੍ਹ ਨੇ ਆਖਿਆ ਕਿ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਮੇਰੇ ਨਾਲ ਧੱਕਾ ਹੋ ਰਿਹਾ, ਗੁੱਸੇ 'ਚ ਉਨ੍ਹਾਂ ਆਖਿਆ ਕਿ ਤੇਲ ਲੈ ਕੇ ਆਉ ਮੈਂ ਇੱਥੇ ਹੀ ਅੱਗ ਲਗਾ ਲੈਣੀ ਹੈ। ਇਸ ਮੌਕੇ ਪੁਲਿਸ ਵੱਲੋਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਆਖਿਆ ਕਿ ਅਜਿਹਾ ਧੱਕਾ ਕਦੇ ਵੀ ਨਹੀਂ ਦੇਖਿਆ ਗਿਆ।
ਕਾਂਗਰਸ 'ਤੇ ਇਲਜ਼ਾਮ
ਇਸ ਦੌਰਾਨ ਵਿਧਾਇਕ ਦੇ ਸਲਾਹਕਾਰ ਸਤਬੀਰ ਸਿੰਘ ਨੇ ਕਿਹਾ ਕਿ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਫਾਰਮ ਭਰੇ ਜਾ ਰਹੇ ਸੀ ਪਰ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਗੜ ਆਏ ਅਤੇ ਉਹਨਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ । ਜਿਸ ਦੇ ਚਲਦੇ ਸਥਿਤੀ ਤਨਾਪੂਰਨ ਹੋਈ। ਇੰਨ੍ਹਾਂ ਹੀ ਨਹੀਂ ਉਨ੍ਹਾਂ ਨੇ ਆਪਣੇ ਕੁੱਝ ਬੰਦਿਆਂ ਦੇ ਫਾਰਮ ਪਿੱਛਲੇ ਦਰਵਾਜ਼ੇ ਵੀ ਭਰਵਾਏ।
ਪੁਲਿਸ ਦਾ ਪੱਖ
ਉੱਥੇ ਹੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਕਿਹਾ ਕਿ ਅੱਜ ਫਾਰਮ ਭਰਨ ਦੀ ਆਖਰੀ ਤਰੀਕ ਸੀ ਅਤੇ ਸਹੀ ਤਰੀਕੇ ਨਾਲ ਸਾਰੇ ਫਾਰਮ ਭਰੇ ਗਏ ਪਰ ਕੁੱਝ ਸ਼ਰਾਰਤੀ ਕੋਸ਼ਿਸ਼ ਲੋਕਾਂ ਵੱਲੋਂ ਹੁੱਲੜਬਾਜੀ ਵੀ ਕੀਤੀ ਗਈ। ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਪਰ ਸਥਿਤੀ ਬਿਲਕੁਲ ਠੀਕ ਅਤੇ ਸਹੀ ਤਰੀਕੇ ਨਾਲ ਫਾਰਮ ਭਰਨ ਦੀ ਪ੍ਰਤਿਕਿਰਿਆ ਪੂਰੀ ਹੋ ਗਈ।