ਮੋਗਾ:ਜ਼ਿਲ੍ਹੇ ਦੇ ਪਿੰਡ ਗਲੋਟੀ ਦੇ ਸ਼ਹੀਦ ਭਾਈ ਜੈਮਲ ਸਿੰਘ ਸਰਕਾਰੀ ਸੀਨੀਅਰ ਸਕੂਲ ਦੇ ਪਲਵਿੰਦਰ ਸਿੰਘ ਲੈਕਚਰਾਰ ਸਰੀਰਕ ਸਿੱਖਿਆ ਵੱਲੋਂ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਖੇਡਣ ਨਾਲ ਜੋੜਨ ਲਈ ਵੱਡੇ ਪੱਧਰ 'ਤੇ ਨਿਵਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦਿਆਂ ਅੱਜ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਪਲਵਿੰਦਰ ਸਿੰਘ ਦੀ ਸਟੇਟ ਅਵਾਰਡ ਦੀ ਨਿਯੁਕਤੀ ਤੋਂ ਬਾਅਦ ਜਿੱਥੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਉੱਥੇ ਪਿੰਡ ਅਤੇ ਇਲਾਕੇ ਦੇ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਲੋਕਾਂ ਵੱਲੋਂ ਪਲਵਿੰਦਰ ਸਿੰਘ ਨੂੰ ਸਟੇਟ ਅਵਾਰਡ ਮਿਲਣ 'ਤੇ ਵਧਾਈ ਦਿੱਤੀ ਜਾ ਰਹੀ ਹੈ।
ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ 'ਤੇ ਅਧਿਆਪਕ ਨੂੰ ਦਿੱਤਾ ਸਟੇਟ ਐਵਾਰਡ - teachers day - TEACHERS DAY
Punjab Teachers Awarded On Teacher's Day: ਮੋਗਾ ਜ਼ਿਲ੍ਹੇ ਦੇ ਪਲਵਿੰਦਰ ਸਿੰਘ ਦੀ ਸਟੇਟ ਅਵਾਰਡ ਦੀ ਨਿਯੁਕਤੀ ਤੋਂ ਬਾਅਦ ਜਿੱਥੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਉੱਥੇ ਪਿੰਡ ਅਤੇ ਇਲਾਕੇ ਦੇ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਲੋਕਾਂ ਵੱਲੋਂ ਪਲਵਿੰਦਰ ਸਿੰਘ ਨੂੰ ਸਟੇਟ ਐਵਾਰਡ ਮਿਲਣ 'ਤੇ ਵਧਾਈ ਦਿੱਤੀ ਜਾ ਰਹੀ ਹੈ। ਪੜ੍ਹੋ ਪੂਰੀ ਖਬਰ...
Published : Sep 6, 2024, 1:17 PM IST
ਬੱਚਿਆਂ ਦੀਆਂ ਖੇਡਾਂ ਪ੍ਰਤੀ ਲਗਨ ਜਗਾਉਣ ਲਈ ਸਖ਼ਤ ਘਾਲਣਾ :ਦੱਸ ਦੈਈਏ ਕਿ ਪਲਵਿੰਦਰ ਸਿੰੰਘ ਵਾਸੀ ਪਿੰਡ ਘਲੋਟੀ (ਮੋਗਾ) ਨੇ ਬਤੌਰ 25-10- 2008 ਸਰਕਾਰੀ ਹਾਈ ਸਕੂਲ ਪਿੰਡ ਘਲੋਟੀ (ਮੋਗਾ) ਜੋ ਕਿ ਹੁਣ ਸੀ ਨੀਅਰ ਸੈਕੈਂਡਰੀ ਸਕੂਲ ਹੈ। ਇਸ ਸਕੂਲ ਵਿਚ ਬਤੌਰ ਸਰਕਾਰੀ ਅਧਿਆਪਕ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਦੀਆਂ ਖੇਡਾਂ ਪ੍ਰਤੀ ਲਗਨ ਜਗਾਉਣ ਲਈ ਸਖ਼ਤ ਘਾਲਣਾ ਕਰਦਿਆਂ ਲਗਾਤਾਰ ਮਿਹਨਤ ਜਾਰੀ ਰੱਖੀ ਅਤੇ ਉਨ੍ਹਾਂ ਵੱਲੋਂ ਸਿਖਾਏ ਹੋਏ ਬੱਚੇ ਰਾਸ਼ਟਰੀ ਪੱਧਰ 'ਤੇ ਨਾਂਅ ਬਣਾਉਣ ਵਿੱਚ ਸਫਲ ਹੋਏ। ਪਲਵਿੰਦਰ ਸਿੰਘ ਵੱਲੋਂ ਕੀਤੀ ਮਿਹਨਤ ਸਦਕਾ ਪਿੰਡ ਘਲੋਟੀ ਦੇ ਸਕੂਲ ਖੇਡ ਗਰਾਉਂਡ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੀਆਂ ਗਰਾਊਂਡਾਂ ਤੋਂ ਪਹਿਲੇ ਨੰਬਰ ਦੀ ਗਰਾਊਂਡ ਬਣਾਉਣ ਵਿੱਚ ਵੱਡਾ ਯੋਗਦਾਨ ਦਿੱਤਾ ਹੈ।
ਬੱਚਿਆਂ ਦੀਆਂ ਖੇਡਾਂ ਪ੍ਰਤੀ ਲਾਮਿਸਾਲ ਕਾਰਜ :ਪਲਵਿੰਦਰ ਸਿੰਘ ਨੇ ਸਰਕਾਰੀ ਸੀਨੀਅਰ ਸੈਕੈਂਡਰੀ ਆਨਲਾਈਨ ਸਕੂਲ, ਖੋਸਾ ਵਿਚ ਵੀ ਸੇਵਾਵਾਂ ਟੀ.ਵੀ. ਚੈਨਲਾਂ ਤੋਂ ਦਿੱਤੀਆਂ ਹਨ। ਵਧੀਆ ਸੇਵਾਵਾਂ ਸਦਕਾ ਪਲਵਿੰਦਰ ਸਿੰਘ ਦੀ ਤਰੱਕੀ ਹੋਈ ਅਤੇ ਇਸ ਸਮੇਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਘਲੋਟੀ (ਮੋਗਾ) ਵਿੱਚ ਬਤੌਰ ਸਰੀਰਕ ਸਿੱਖਿਆ ਲੈਕਚਰਾਰ ਉਹ ਆਪਣੀਆਂ ਸੇਵਾਵਾਂ ਨਿਭਾਉਣ ਦੇ ਨਾਲ ਬੱਚਿਆਂ ਦੀਆਂ ਖੇਡਾਂ ਪ੍ਰਤੀ ਲਾਮਿਸਾਲ ਕਾਰਜ ਕਰ ਰਹੇ ਹਨ। ਉਨ੍ਹਾਂ ਵੱਲੋਂ ਨਿਭਾਈਆਂ ਵਧੀਆ ਸੇਵਾਵਾਂ ਦੇ ਬਦਲੇ ਉਨ੍ਹਾਂ ਦੀ ਸਰਕਾਰ ਵੱਲੋਂ ਸਟੇਟ ਅਵਾਰਡ ਲਈ ਚੋਣ ਕੀਤੀ ਗਈ।