ਫਿਰੋਜ਼ਪੁਰ:ਪੰਜਾਬ ਦੇ ਸਰਹੱਦੀ ਖੇਤਰ ਫਿਰੋਜ਼ਪੁਰ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਵਿਅਕਤੀ ਰਸ਼ਪਾਲ ਸਿੰਘ ਦੀ ਮ੍ਰਿਤਕ ਦੇਹਿ ਮਿਲੀ ਹੈ। ਦਰਅਸਲ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਲਾਂ ਵਾਲਾ ਦੇ ਪਿੰਡ ਹਾਮਦ ਚੱਕ ਤੋਂ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜ ਦਿਨਾਂ ਤੋਂ ਗਾਇਬ ਰਸ਼ਪਾਲ ਸਿੰਘ ਦੀ ਦੇਹ ਘੱਲ ਖੁਰਦ ਨਹਿਰਾਂ ਵਿੱਚੋਂ ਬਰਾਮਦ ਹੋਈ ਹੈ। ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਨਜਾਇਜ਼ ਸਬੰਧਾਂ ਕਾਰਨ ਜਾਨ ਜਾਣ ਦਾ ਖਦਸ਼ਾ
ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜ ਦਿਨ ਪਹਿਲਾਂ ਰਸ਼ਪਾਲ ਸਿੰਘ ਪੈਸੇ ਦੇ ਲੈਣ ਦੇਣ ਨੂੰ ਕਹਿ ਕੇ ਘਰੋਂ ਗਿਆ ਸੀ ਪਰ ਉਹ ਘਰ ਨਹੀਂ ਪਰਤਿਆ। ਉਸ ਤੋਂ ਬਾਅਦ ਜਦ ਉਸ ਦੀ ਤਲਾਸ਼ ਕੀਤੀ ਗਈ ਤਾਂ ਉਹ ਨਹੀਂ ਮਿਲਿਆ। ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ ਪੁਲਿਸ ਵਿੱਚ ਵੀ ਦਰਜ ਕਰਾਈ ਗਈ ਅਤੇ ਭਾਲ ਦੇ ਦੌਰਾਨ ਗੁਰਦਿੱਤੀ ਵਾਲਾ ਰੋਡ ਤੋਂ ਨਹਿਰ ਕਿਨਾਰੇ ਰਸ਼ਪਾਲ ਦਾ ਮੋਟਰਸਾਈਕਲ ਅਤੇ ਸਮਾਨ ਬਰਾਮਦ ਹੋਇਆ ਸੀ। ਜਿਸ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਹੁਣ ਉਸ ਦੀ ਲਾਸ਼ ਘੱਲ ਖੁਰਦ ਨਹਿਰਾਂ 'ਚ ਮਿਲੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਰਸ਼ਪਾਲ ਦੇ ਕਿਸੇ ਹੋਰ ਮਹਿਲਾ ਨਾਲ ਨਜਾਇਜ਼ ਸੰਬੰਧ ਸੀ ਜਿਸ ਕਰਕੇ ਉਸ ਦੀ ਮੌਤ ਹੋਈ ਹੈ। ਉਹਨਾਂ ਨੇ ਪੁਲਿਸ ਕੋਲੋਂ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ।
ਕਾਂਗਰਸੀ ਵਰਕਰ ਨੇ ਆਪ ਦੇ ਪੰਚਾਇਤ ਮੈਂਬਰ 'ਤੇ ਕੀਤਾ ਹਮਲਾ, ਦੇਖੋ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ