ETV Bharat / state

ਮੋਗਾ 'ਚ ਕੈਂਟਰ ਰਾਹੀਂ ਗਾਵਾਂ ਦੀ ਤਸਕਰੀ ਕਰ ਰਹੇ ਮੁਲਜ਼ਮ ਗ੍ਰਿਫ਼ਤਾਰ, ਪੁਲਿਸ ਨੇ ਮਾਮਲਾ ਕੀਤਾ ਦਰਜ

ਮੋਗਾ ਪੁਲਿਸ ਨੇ ਗਊਆਂ ਦੀ ਤਸਕਰੀ ਕਰਨ ਦੇ ਇਲਜ਼ਾਮ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਮੁਲਜ਼ਮ ਭੱਜਣ ਵਿੱਚ ਕਾਮਯਾਬ ਰਿਹਾ।

SMUGGLING COWS
ਮੋਗਾ 'ਚ ਕੈਂਟਰ ਰਾਹੀਂ ਗਾਵਾਂ ਦੀ ਤਸਕਰੀ ਕਰ ਰਹੇ ਮੁਲਜ਼ਮ ਗ੍ਰਿਫ਼ਤਾਰ (ETV BHARAT PUNJAB (ਰਿਪੋਟਰ,ਮੋਗਾ))
author img

By ETV Bharat Punjabi Team

Published : 2 hours ago

Updated : 59 minutes ago

ਮੋਗਾ: ਜ਼ਿਲ੍ਹਾ ਮੋਗਾ ਵਿੱਚ ਦੇਰ ਰਾਤ ਇੱਕ ਕੈਂਟਰ ਚਾਲਕ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਚਾਲਕ ਉੱਤੇ ਗਊਆਂ ਦੀ ਤਸਕਰੀ ਕਰਨ ਦਾ ਇਲਜ਼ਾਮ ਹੈ। ਕੈਂਟਰ ਰਾਹੀਂ ਗਾਵਾਂ ਦੀ ਤਸਕਰੀ ਕਰ ਰਹੇ ਮੁਲਜ਼ਮਾਂ ਬਾਰੇ ਗੁਪਤ ਸੂਚਨਾ ਤੋਂ ਪਤਾ ਲੱਗਣ ਮਗਰੋਂ ਗਊ ਸੇਵਕਾਂ ਨੇ ਪੁਲਿਸ ਦੀ ਮਦਦ ਨਾਲ ਕੈਂਟਰ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਚਾਲਕ ਨੇ ਕੈਂਟਰ ਭਜਾਉਂਦੇ ਹੋਏ ਪੁਲਿਸ ਦੀ ਗੱਡਿਆਂ ਨੂੰ ਟੱਕਰ ਮਾਰ ਦਿੱਤੀ ਅਤੇ ਭੱਜਣ ਦੀ ਨਕਾਮ ਕੋਸ਼ਿਸ਼ ਕੀਤੀ।

ਪੁਲਿਸ ਨੇ ਮਾਮਲਾ ਕੀਤਾ ਦਰਜ (ETV BHARAT PUNJAB (ਰਿਪੋਟਰ,ਮੋਗਾ))

ਦੋ ਪੁਲਿਸ ਮੁਲਾਜ਼ਮ ਜ਼ਖ਼ਮੀ

ਦੱਸ ਦਈਏ ਕੈਂਟਰ ਚਾਲਕ ਵੱਲੋਂ ਪੁਲਿਸ ਦੀ ਗੱਡੀ ਨੂੰ ਮਾਰੀ ਗਈ ਫੇਟ ਕਾਰਣ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਜ਼ਖਮੀ ਹੋਏ ਪੁਲਿਸ ਮੁਲਾਜ਼ਮ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ। ਗਊ ਸੇਵਕ ਦਾ ਕਹਿਣਾ ਹੈ ਕਿ ਕੈਂਟਰ ਵਿੱਚ ਤਸਕਰ 10 ਗਾਵਾਂ ਨੂੰ ਬੁਰੇ ਤਰੀਕੇ ਭਰ ਕੇ ਲਿਜਾ ਰਹੇ ਸਨ। ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ਉੱਤੇ ਹੀ ਫੜ ਲਿਆ।

10 ਗਾਵਾਂ ਦੀ ਤਸਕਰੀ
ਇਸ ਸਬੰਧੀ ਜਾਣਕਾਰੀ ਜਾਣਕਾਰੀ ਦਿੰਦਿਆਂ ਹੋਇਆਂ ਸੰਦੀਪ ਵਰਮਾ ਗਊ ਸੇਵਕ ਨੇ ਕਿਹਾ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਕੈਂਟਰ ਵਿੱਚ ਅੱਠ ਤੋਂ 10 ਗਊਆਂ ਭਰ ਕੇ ਉਨ੍ਹਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਫਿਰ ਮੋਗਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਤਿੰਨ ਗੱਡੀਆਂ ਪੁਲਿਸ ਨੇ ਗਊਆਂ ਵਾਲੀ ਗੱਡੀ ਨੂੰ ਰੋਕਣ ਲਈ ਭੇਜ ਦਿੱਤੀਆਂ। ਤਸਕਰਾਂ ਨੇ ਪੁਲਿਸ ਦੀ ਗੱਡੀ ਨੂੰ ਵੀ ਟੱਕਰ ਮਾਰੀ।

ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਹੋਇਆਂ ਜਾਂਚ ਅਧਿਕਾਰੀ ਸਤਨਾਮ ਸਿੰਘ ਨੇ ਕਿਹਾ ਸੂਚਨਾ ਮਿਲੀ ਸੀ ਕਿ ਇੱਕ ਕੈਂਟਰ ਵਿੱਚ 10 ਗਊਆਂ ਦੀ ਤਸਕਰੀ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਮੌਕੇ ਉੱਤੇ ਗਏ ਅਤੇ ਕੈਂਟਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ। ਚਾਲਕ ਨੇ ਕੈਂਟਰ ਭਜਾਉਣ ਦੇ ਲਈ ਗੱਡੀਆਂ ਵਿੱਚ ਵੀ ਟੱਕਰ ਮਾਰੀ, ਜਿਸ ਦੌਰਾਨ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਪੁਲਿਸ ਮੁਤਾਬਿਕ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।

Last Updated : 59 minutes ago
ETV Bharat Logo

Copyright © 2024 Ushodaya Enterprises Pvt. Ltd., All Rights Reserved.