ਪੰਜਾਬ

punjab

ETV Bharat / state

ਬਠਿੰਡਾ 'ਚ ਸ਼ਰਾਰਤੀ ਅਨਸਰਾਂ ਨੇ ਰੇਲਵੇ ਟਰੈਕ 'ਤੇ ਵਿਛਾਏ ਸਰੀਏ, ਡਰਾਈਵਰ ਦੀ ਮੁਸਤੈਦੀ ਨਾਲ ਟਲਿਆ ਵੱਡਾ ਹਾਦਸਾ - Bathinda Railway Track News - BATHINDA RAILWAY TRACK NEWS

ਦੇਸ਼ ’ਚ ਵੱਖ-ਵੱਖ ਸੂਬਿਆਂ ’ਚ ਜਿੱਥੇ ਆਏ ਦਿਨ ਟ੍ਰੇਨ ਹਾਦਸੇ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸ਼ਰਾਰਤੀ ਅਨਸਰਾਂ ਵੱਲੋਂ ਟ੍ਰੇਨ ਪਲਟਾਉਣ ਦੀ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ। ਕਿੱਧਰੇ ਰੇਲਵੇ ਟਰੈਕ ’ਤੇ ਵੱਡੇ ਪੱਥਰ ਮਿਲ ਰਹੇ ਹਨ ਅਤੇ ਕਿੱਧਰੇ ਖੰਭੇ ਅਤੇ ਹੋਰ ਚੀਜ਼ਾਂ ਨੂੰ ਰੱਖ ਕੇ ਹਾਦਸੇ ਕਰਵਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

mischievous elements laid iron rode on the railway track, a major accident was averted by the promptness of the driver In Bathinda
ਬਠਿੰਡਾ 'ਚ ਸ਼ਰਾਰਤੀ ਅਨਸਰਾਂ ਨੇ ਰੇਲਵੇ ਟਰੈਕ 'ਤੇ ਵਿਛਾਏ ਸਰੀਏ, ਡਰਾਈਵਰ ਦੀ ਮੁਸਤੈਦੀ ਨਾਲ ਟਲਿਆ ਵੱਡਾ ਹਾਦਸਾ (ਬਠਿੰਡਾ ਪੱਤਰਕਾਰ- ਈਟੀਵੀ ਭਾਰਤ)

By ETV Bharat Punjabi Team

Published : Sep 22, 2024, 1:57 PM IST

ਬਠਿੰਡਾ : ਸ਼ਰਾਰਤੀ ਅਨਸਰਾਂ ਵੱਲੋਂ ਅੱਜ ਸ਼ਰਾਰਤ ਕਰਦਿਆਂ ਬਠਿੰਡਾ ਦਿੱਲੀ ਰੇਲਵੇ ਟਰੈਕ 'ਤੇ ਕਰੀਬ ਇੱਕ ਦਰਜਨ ਸਰੀਏ ਰੱਖ ਦਿੱਤੇ ਗਏ। ਜਿਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ। ਪਰ ਉਥੇ ਹੀ ਰੇਲਵੇ ਡਰਾਈਵਰ ਦੀ ਚੌਕਸੀ ਦੇ ਚਲਦਿਆਂ ਵੱਡਾ ਹਾਦਸਾ ਟਲ ਗਿਆ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਰੇਲਵੇ ਵਿਭਾਗ ਨੂੰ ਮਿਲੀ ਤਾਂ ਰੇਲਵੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਹਾਲਾਤ ਦਾ ਜਾਇਜ਼ਾ ਲਿਆ ਹੈ। ਇਸ ਪੂਰੇ ਘਟਨਾ ਦੇ ਸਮੇਂ ਦਿੱਲੀ ਰੇਲਵੇ ਟਰੈਕ 'ਤੇ ਬਠਿੰਡਾ ਆ ਰਹੀ ਮਾਲ ਗੱਡੀ ਨੂੰ ਤਕਰੀਬਨ 45 ਮਿੰਟ ਤੱਕ ਰੁਕਣਾ ਪਿਆ।

ਬਠਿੰਡਾ 'ਚ ਸ਼ਰਾਰਤੀ ਅਨਸਰਾਂ ਨੇ ਰੇਲਵੇ ਟਰੈਕ 'ਤੇ ਵਿਛਾਏ ਸਰੀਏ (ਬਠਿੰਡਾ ਪੱਤਰਕਾਰ- ਈਟੀਵੀ ਭਾਰਤ)

ਮਾਮਲੇ ਦੀ ਪੜਤਾਲ ਸ਼ੁਰੂ

ਉਥੇ ਹੀ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਟਰੈਕ ਉੱਤੇ ਪਏ ਸਰੀਏ ਹਟਾ ਦਿੱਤੇ ਅਤੇ ਨਾਲ ਹੀ ਪੂਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਿਕ ਮਾਮਲੇ ਦੀ ਜਾਂਚ ਕਰਦਿਆਂ ਅਣਪਛਾਤਿਆਂ ਖਿਲਾਫ ਕਾਰਵਾਈ ਕਰਨ ਦੀ ਕਵਾਇਦ ਸ਼ੁਰੂ ਕਰ ਦਿਤੀ ਗਈ ਹੈ ਅਤੇ ਨਾਲ ਹੀ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇਹ ਸਰੀਏ ਕਿਸੀ ਸ਼ਰਾਰਤ ਦੇ ਤਹਿਤ ਰੱਖੇ ਗਏ ਜਾਂ ਫਿਰ ਇਸ ਦੇ ਪਿੱਛੇ ਦੀ ਅਸਲ ਵਜ੍ਹਾ ਕੋਈ ਹੋਰ ਹੈ।

ਦੋਸ਼ੀਆਂ ਨੂੰ ਸਜ਼ਾ ਦੀ ਮੰਗ

ਉਥੇ ਹੀ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਵਾਰਡ ਇੰਚਾਰਜ ਗੌਤਮ ਮਸੀਹ ਨੇ ਕਿਹਾ ਕਿ ਸਵੇਰੇ 7 ਵਜੇ ਸਰੀਏ ਹੋਣ ਦੀ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਮੌਕੇ 'ਤੇ ਉਹਨਾਂ ਪਹੁੰਚ ਕੇ ਵੇਰਵਾ ਲਿਆ। ਉਹਨਾਂ ਕਿਹਾ ਕਿ ਜੋ ਵੀ ਇਸ ਦੇ ਪਿੱਛੇ ਕਾਰਨ ਹੈ ਉਹਨਾਂ ਕਾਰਨਾਂ ਦੀ ਜਾਂਚ ਕਰਕੇ ਪੁਲਿਸ ਮੁਲਜ਼ਮ ਨੂੰ ਸਲਾਖਾਂ ਪਿੱਛੇ ਸੁੱਟੇ ਤਾਂ ਜੋ ਅੱਗੇ ਤੋਂ ਇਹ ਗਲਤੀ ਨਾ ਹੋ ਸਕੇ।

ਉਥੇ ਹੀ ਰੇਲਵੇ ਵਿਭਾਗ ਦੇ ਮੁਲਾਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਤੜਕੇ ਹੀ ਜਦੋਂ ਰੇਲ ਲੈਕੇ ਪਹੁੰਚੇ ਤਾਂ ਇਥੇ ਸਰੀਏ ਵਿਸ਼ੇ ਹੋਏ ਸਨ। ਜਿਸ ਦਾ ਤੁਰੰਤ ਪਤਾ ਲਗਦੇ ਹੀ ਸਾਰੀ ਕਾਰਵਾਈ ਕੀਤੀ ਗਈ ਅਤੇ ਰੇਲ ਸਰਵਿਸ ਮੁੜ ਤੋਂ ਬਹਾਲ ਕੀਤੀ ਗਈ।

ABOUT THE AUTHOR

...view details