ਚੰਡੀਗੜ੍ਹ :ਅੱਜ ਪੰਜਾਬ ਦੇ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਮਾਪਿਆਂ ਅਤੇ ਅਧਿਆਪਕਾਂ ਦੀ ਮੀਟਿੰਗ (PTM) ਕਰਵਾਈ ਜਾ ਰਹੀ ਹੈ। ਇਸ ਮੀਟਿੰਗ ਦਾ ਸਮਾਂ ਅੱਜ ਸਵੇਰੇ 9 ਵਜੇ ਤੋਂ ਸ਼ੁਰੂ ਹੋ ਗਿਆ ਹੈ ਜੋ ਕਿ ਦੁਪਹਿਰ 2 ਵਜੇ ਤੱਕ ਚੱਲੇਗਾ। ਇਸ ਸਬੰਧੀ ਸਾਰੇ ਸਕੂਲਾਂ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੌਰਾਨ ਵਿਦਿਆਰਥੀਆਂ ਦੇ ਨਤੀਜਿਆਂ ਤੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਜਾਣੂ ਕਰਵਾਇਆ ਜਾਵੇਗਾ। ਉਮੀਦ ਹੈ ਕਿ ਮੀਟਿੰਗ ਵਿੱਚ 18 ਲੱਖ ਤੋਂ ਵੱਧ ਪਰਿਵਾਰਕ ਮੈਂਬਰ ਸ਼ਾਮਲ ਹੋਣਗੇ। ਇਸ ਦੌਰਾਨ ਬੱਚਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਈ ਰਣਨੀਤੀ ਬਣਾਈ ਜਾਵੇਗੀ।
ਪ੍ਰਾਈਵੇਟ ਸਕੂਲਾਂ ਦੀ ਤਰਜ 'ਤੇ ਅੱਜ ਪੰਜਾਬ ਦੇ 19 ਹਜ਼ਾਰ ਸਕੂਲਾਂ 'ਚ ਹੋਵੇਗੀ ਅਧਿਆਪਕ ਮਾਪੇ ਮਿਲਣੀ - Mega PTM - MEGA PTM
Mega PTM In Punjab: ਪੰਜਾਬ ਦੇ ਸਕੂਲਾਂ ਵਿੱਚ ਪ੍ਰੀਖਿਆਵਾਂ ਖਤਮ ਹੋ ਚੁੱਕੀਆਂ ਹਨ। ਪੰਜਾਬ ਦੇ 19109 ਸਰਕਾਰੀ ਸਕੂਲਾਂ ਵਿੱਚ ਅੱਜ ਮੈਗਾ ਪੇਰੈਂਟਸ-ਟੀਚਰਜ਼ ਮੀਟਿੰਗ (PTM) ਕਰਵਾਈ ਜਾ ਰਹੀ ਹੈ।
Published : Mar 28, 2024, 11:05 AM IST
ਕਿਸੇ ਕਿਸਮ ਦਾ ਡਰ ਨਾ ਦਿਖਾਇਆ ਜਾਵੇ:ਦੱਸਣਯੋਗ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 26 ਫਰਵਰੀ ਤੋਂ 15 ਮਾਰਚ ਤੱਕ ਗੈਰ-ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਫਰਵਰੀ ਮਹੀਨੇ ਵਿੱਚ ਲਈਆਂ ਗਈਆਂ ਸਨ। ਸਕੂਲਾਂ ਵਿੱਚ 20 ਮਾਰਚ ਤੱਕ ਨਤੀਜੇ ਤਿਆਰ ਕਰ ਲਏ ਗਏ ਸਨ। ਇਸ ਦੇ ਨਾਲ ਹੀ ਪ੍ਰਾਈਵੇਟ ਸਕੂਲਾਂ ਦੀ ਤਰਜ਼ 'ਤੇ ਅੱਜ ਪੀ.ਟੀ.ਐਮ.ਰੱਖੀ ਗਈ ਹੈ ਅਤੇ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਪੀਟੀਐਮ ਦੌਰਾਨ ਮਾਪਿਆਂ ਨੂੰ ਕਿਸੇ ਕਿਸਮ ਦਾ ਡਰ ਨਾ ਦਿਖਾਇਆ ਜਾਵੇ। ਸਗੋਂ ਉਨ੍ਹਾਂ ਨੂੰ ਅਤੇ ਉਹਨਾਂ ਦੇ ਬੱਚਿਆਂ ਨੂੰ ਹਰ ਗੱਲ ਵਿਸਥਾਰ ਨਾਲ ਦੱਸੀ ਜਾਵੇ। ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਸਭ ਕੁਝ ਉਨ੍ਹਾਂ ਦੀ ਭਾਸ਼ਾ ਵਿੱਚ ਦੱਸਣਾ ਚਾਹੀਦਾ ਹੈ।
- ਭਾਜਪਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ 'ਆਪ' ਪਾਰਟੀ ਦੀ ਕੀਤੀ ਸ਼ਿਕਾਇਤ, ਸਖ਼ਤ ਕਾਰਵਾਈ ਦੀ ਮੰਗ - BJP complained about AAP
- ਪੰਜਾਬ ਦੇ ਪਾਣੀ ਅਤੇ ਖੇਤੀ ਸੰਕਟ ਨੂੰ ਲੈ ਕੇ ਅੱਗੇ ਆਏ ਐਡਵੋਕੇਟ ਫ਼ੂਲਕਾ, ਆਪਣੇ ਖੇਤ 'ਚ ਕਰ ਰਹੇ ਹਨ ਵੱਖਰੀ ਵਿਧੀ ਨਾਲ ਖੇਤੀ - water and agriculture crisis Punjab
- ਹੁਣ ਪੰਜਾਬ 'ਚ ਸ਼ਰਾਬ ਨੀਤੀ 'ਤੇ ਸਿਆਸਤ; ਵਿਰੋਧੀਆਂ ਦਾ ਸਵਾਲ - ਸੰਗਰੂਰ ਸ਼ਰਾਬ ਕਾਂਡ ਦਾ ਜ਼ਿੰਮੇਵਾਰ ਕੌਣ, ਦੁੱਚਿਤੀ 'ਚ ਕਾਂਗਰਸ - Punjab Excise Policy
ਅਪ੍ਰੈਲ ਤੋਂ ਸ਼ੁਰੂ ਹੋਣਗੇ ਸਕੂਲ :ਜ਼ਿਕਯੋਗ ਹੈ ਕਿ ਆਉਣ ਵਾਲੀ 1 ਅਪ੍ਰੈਲ ਤੋਂ ਸਕੂਲਾਂ ਦਾ ਸਮਾਂ ਵੀ ਬਦਲ ਜਾਵੇਗਾ। ਸਿੱਖਿਆ ਵਿਭਾਗ ਦੇ ਅਕਾਦਮਿਕ ਕੈਲੰਡਰ ਅਨੁਸਾਰ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਜਦੋਂ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਵੀ 8 ਤੋਂ 2 ਵਜੇ ਤੱਕ ਹੋਵੇਗਾ। ਸਤੰਬਰ ਮਹੀਨੇ ਤੱਕ ਇਹ ਸਥਿਤੀ ਬਣੀ ਰਹੇਗੀ। ਇਸ ਤੋਂ ਪਹਿਲਾਂ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2.30 ਵਜੇ ਤੱਕ ਸੀ ਜਦਕਿ ਗਰੁੱਪ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਦਾ ਸਮਾਂ ਸਵੇਰੇ 8.30 ਤੋਂ ਦੁਪਹਿਰ 2.50 ਵਜੇ ਤੱਕ ਸੀ।