ਪੰਜਾਬ

punjab

ETV Bharat / state

ਐਨਆਈਏ ਦੀ ਰੇਡ ਖਿਲਾਫ ਕਿਸਾਨ ਆਗੂਆਂ ਵੱਲੋਂ ਜਬਰਦਸਤ ਰੋਸ ਪ੍ਰਦਰਸ਼ਨ - NIA Raid - NIA RAID

NIA raid: ਐਨਆਈਏ ਦੀ ਰੇਡ ਖਿਲਾਫ ਕਿਸਾਨ ਆਗੂਆਂ ਵੱਲੋਂ ਜਬਰਦਸਤ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪਿਛਲੇ ਦਿਨੀ ਮਹਿਲਾ ਕਿਸਾਨ ਆਗੂ ਦੇ ਘਰ ਐਨਆਈਏ ਨੇ ਰੇਡ ਕੀਤੀ ਸੀ ਜਿਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਫੁੱਟਿਆ ਹੈ।

Massive protest by farmers leaders in Bathinda against NIA raid
ਐਨਆਈਏ ਦੀ ਰੇਡ ਖਿਲਾਫ ਕਿਸਾਨ ਆਗੂਆਂ ਵੱਲੋਂ ਜਬਰਦਸਤ ਰੋਸ ਪ੍ਰਦਰਸ਼ਨ (ਬਠਿੰਡਾ ਪੱਤਰਕਾਰ)

By ETV Bharat Punjabi Team

Published : Sep 13, 2024, 5:26 PM IST

ਐਨਆਈਏ ਦੀ ਰੇਡ ਖਿਲਾਫ ਕਿਸਾਨ (ਬਠਿੰਡਾ ਪੱਤਰਕਾਰ)

ਬਠਿੰਡਾ:ਕਿਸਾਨ ਅੰਦੋਲਨ ਭਾਗ ਦੋ ਵਿੱਚ ਅਹਿਮ ਰੋਲ ਅਦਾ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਕ੍ਰਾਂਤੀਕਾਰੀ ਦੀ ਆਗੂ ਸੁਖਵਿੰਦਰ ਕੌਰ ਦੇ ਘਰ ਪਿਛਲੇ ਦਿਨੀਂ ਹੋਈ ਐਨਆਈਏ ਦੀ ਰੇਡ ਤੋਂ ਬਾਅਦ ਕਿਸਾਨ ਵਿੱਚ ਲਗਾਤਾਰ ਰੋਹ ਵੱਧਦਾ ਜਾ ਰਿਹਾ ਹੈ। ਇਸੇ ਦੇ ਚਲਦਿਆਂ ਜਿਲ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਵਿਖੇ ਵੱਡੀ ਗਿਣਤੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਕ੍ਰਾਂਤੀਕਾਰੀ ਵੱਲੋਂ ਵੱਡਾ ਇਕੱਠ ਕਰਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।

ਐਨਆਈਏ ਨੂੰ ਮੋਹਰੇ ਦੇ ਤੌਰ 'ਤੇ ਵਰਤ ਰਹੀ ਸਰਕਾਰ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀ ਦੇ ਚੇਅਰਮੈਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਕੇਂਦਰੀ ਏਜੰਸੀ ਐਨਆਈਏ ਨੂੰ ਮੋਹਰੇ ਦੇ ਤੌਰ 'ਤੇ ਵਰਤ ਰਹੀ ਹੈ । ਐਨਆਈਏ ਰਾਹੀਂ ਭਾਜਪਾ ਦੇ ਵਿਰੋਧ ਵਿੱਚ ਉੱਠਣ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕਿਸਾਨ ਆਪਣੀਆਂ ਜਾਇਜ਼ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ ਅਤੇ ਕੇਂਦਰ ਸਰਕਾਰ ਖਿਲਾਫ ਵੱਡੀ ਪੱਧਰ 'ਤੇ ਲਾਮਬੰਦੀ ਕਰਕੇ ਹਰ ਹਾਲਤ ਵਿੱਚ ਦਿੱਲੀ ਜਾਣਗੇ।

ਐਨਆਈਏ ਦੀ ਰੇਡ ਖਿਲਾਫ ਕਿਸਾਨ ਆਗੂਆਂ ਵੱਲੋਂ ਜਬਰਦਸਤ ਰੋਸ ਪ੍ਰਦਰਸ਼ਨ (ਬਠਿੰਡਾ ਪੱਤਰਕਾਰ)

ਕਿਸਾਨਾਂ ਦੀ ਚੇਤਾਵਨੀ

ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀ ਕਿਸਾਨ ਆਗੂ ਸੁਖਵਿੰਦਰ ਕੌਰ ਦੇ ਘਰ ਐਨਆਈਏ ਦੀ ਰੇਡ ਕਰਵਾਈ ਗਈ ਅਤੇ ਮਹਿਲਾ ਕਿਸਾਨ ਆਗੂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਉਹਨਾਂ ਕਿਹਾ ਜੋ ਵਤੀਰਾ ਕਿਸਾਨ ਆਗੂਆਂ ਨਾਲ ਕੇਂਦਰ ਸਰਕਾਰ ਵੱਲੋਂ ਅਪਣਾਇਆ ਜਾ ਰਿਹਾ ਹੈ। ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਸੀਂ ਕੇਂਦਰ ਸਰਕਾਰ ਦੀਆਂ ਇਹਨਾਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਰਾਮਪੁਰਾ ਫੂਲ ਸ਼ਹਿਰ ਵਿੱਚ ਰੋਸ ਮਾਰਚ ਕਰਦੇ ਹੋਏ ਭਾਜਪਾ ਆਗੂ ਜਗਦੀਪ ਸਿੰਘ ਨਕਈ ਦੇ ਘਰ ਅੱਗੇ ਜਾ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਨਾਲ ਹੀ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਭਾਜਪਾ ਦੀ ਕੇਂਦਰ ਵਿਚਲੀ ਸਰਕਾਰ ਆਪਣੀਆਂ ਹਰਕਤਾਂ ਤੋਂ ਬਾਜ ਆਵੇ ਨਹੀਂ ਕਿਸਾਨ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ।

ABOUT THE AUTHOR

...view details