ਮਾਨਸਾ:ਭਾਰਤੀ ਫੌਜ ਦੇ ਵਿੱਚ ਜੰਮੂ ਵਿਖੇ ਤੈਨਾਤ ਮਾਨਸਾ ਜਿਲੇ ਦੇ ਹੌਲਦਾਰ ਅੰਗਰੇਜ਼ ਸਿੰਘ ਦੀ ਫਿਰੋਜ਼ਪੁਰ ਵਿਖੇ ਸੂਬੇਦਾਰ ਦੀ ਟਰੇਨਿੰਗ ਲੈਣ ਦੇ ਲਈ ਆਏ ਅੰਗਰੇਜ ਸਿੰਘ ਦੀ ਡਿਊਟੀ ਦੌਰਾਨ ਅਚਾਨਕ ਸ਼ਹੀਦ ਹੋਣ ਤੋਂ ਬਾਅਦ ਅੱਜ ਭਾਰਤੀ ਫੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ। ਚਿਖਾ ਨੂੰ ਅਗਨੀ ਦਿਖਾਉਣ ਦੀ ਰਸਮ ਹੌਲਦਾਰ ਦੀ ਇਕਲੌਤੀ ਬੇਟੀ ਵੱਲੋਂ ਕੀਤੀ ਗਈ।
ਸ਼ਹੀਦ ਅੰਗਰੇਜ਼ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ
ਫਿਰੋਜ਼ਪੁਰ ਵਿਖੇ ਸੂਬੇਦਾਰ ਦੀ ਟਰੇਨਿੰਗ ਲੈਣ ਲਈ ਆਏ ਅੰਗਰੇਜ ਸਿੰਘ ਡਿਊਟੀ ਦੌਰਾਨ ਅਚਾਨਕ ਸ਼ਹੀਦ ਹੋਣ ਤੋਂ ਬਾਅਦ ਭਾਰਤੀ ਫੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ ।
Published : Jan 23, 2024, 10:30 PM IST
ਡਿਊਟੀ ਦੌਰਾਨ ਅਚਾਨਕ ਸ਼ਹੀਦ ਹੋਏ ਅੰਗਰੇਜ਼ ਸਿੰਘ: ਸ਼ਹੀਦ ਅੰਗਰੇਜ਼ ਸਿੰਘ ਦਾ ਅੰਤਿਮ ਸਸਕਾਰ ਉਹਨਾਂ ਦੇ ਜੱਦੀ ਪਿੰਡ ਪੇਰੋ ਵਿਖੇ ਭਾਰਤੀ ਫੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ । ਇਸ ਮੌਕੇ ਪਿੰਡ ਵਾਸੀਆਂ ਵੱਲੋਂ ਵੀ ਸ਼ਹੀਦ ਅੰਗਰੇਜ਼ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਪੂਰਾ ਪਿੰਡ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਸ਼ਾਮਿਲ ਹੋਇਆ । ਭਾਰਤੀ ਫੌਜ ਦੇ ਜਵਾਨਾਂ ਵੱਲੋਂ ਸ਼ਹੀਦ ਅੰਗਰੇਜ਼ ਸਿੰਘ ਨੂੰ ਸਲਾਮੀ ਦਿੱਤੀ ਗਈ । ਇਸ ਮੌਕੇ ਹੌਲਦਾਰ ਅੰਗਰੇਜ਼ ਸਿੰਘ ਦੀ ਫਾਇਰ ਦੀ ਚਿਖਾ ਨੂੰ ਅਗਨੀ ਦਿਖਾਉਣ ਦੀ ਰਸਮ ਉਹਨਾਂ ਦੀ 14 ਸਾਲਾ ਇਕਲੌਤੀ ਬੇਟੀ ਵੱਲੋਂ ਨਿਭਾਈ ਗਈ। ਸ਼ਹੀਦ ਦੇ ਭਰਾ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਭਰਾ ਦੀ ਸ਼ਹਾਦਤ 'ਤੇ ਮਾਣ ਹੈ । ਉਹਨਾਂ ਦੱਸਿਆ ਕਿ ਅੰਗਰੇਜ਼ ਸਿੰਘ ਜਨਵਰੀ 2003 ਦੇ ਵਿੱਚ ਭਾਰਤੀ ਫੌਜ 'ਚ ਭਰਤੀ ਹੋਇਆ ਸੀ ਅਤੇ ਜੰਮੂ ਵਿਖੇ ਤੈਨਾਤ ਸੀ । ਹੁਣ ਸੂਬੇਦਾਰ ਦੀ ਪ੍ਰਮੋਸ਼ਨ ਦੇ ਲਈ ਫਿਰੋਜ਼ਪੁਰ ਵਿਖੇ ਟਰੇਨਿੰਗ ਦੇ ਲਈ ਆਇਆ ਹੋਇਆ ਸੀ ਅਤੇ ਇਸ ਦੌਰਾਨ ਹੀ ਉਹਨਾਂ ਦੀ ਅਚਾਨਕ ਮੌਤ ਹੋ ਗਈ। ਜਿਸ ਨਾਲ ਉਹਨਾਂ ਦੇ ਪੂਰੇ ਪਿੰਡ ਅਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਉਥੇ ਉਹਨਾਂ ਪੰਜਾਬ ਸਰਕਾਰ ਤੋਂ ਪਰਿਵਾਰ ਦੇ ਲਈ ਮੁਆਵਜਾ ਅਤੇ ਸਰਕਾਰੀ ਨੌਕਰੀ ਦੀ ਵੀ ਮੰਗ ਕੀਤੀ ਹੈ।
ਪੰਜਾਬ ਸਰਕਾਰ ਵੱਲੋਂ ਵੀ ਬਣਨ ਦਾ ਪੂਰਾ ਮਾਣ ਸਨਮਾਨ : ਸ਼ਹੀਦ ਅੰਗਰੇਜ਼ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਲਈ ਪਹੁੰਚੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਸਾਡੇ ਮਾਨਸਾ ਜ਼ਿਲ੍ਹੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕਿਉਂਕਿ ਪਿੰਡ ਪੇਰੋ ਦੇ ਅੰਗਰੇਜ਼ ਸਿੰਘ ਡਿਊਟੀ ਦੇ ਦੌਰਾਨ ਸ਼ਹੀਦ ਹੋਏ ਹਨ ।ਉਹਨਾਂ ਕਿਹਾ ਕਿ ਸ਼ਹੀਦ ਅੰਗਰੇਜ਼ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਵੀ ਬਣਨ ਦਾ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਕਿਉਂਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦਾ ਪੂਰਾ ਖਿਆਲ ਰੱਖਣ ਦੇ ਲਈ ਬਚਨਵੱਧ ਹੈ।