ਪਠਾਨਕੋਟ : ਸਹੁਰੇ ਪਰਿਵਾਰ ਵੱਲੋਂ ਦਾਜ ਲਈ ਅਕਸਰ ਹੀ ਕੁੜੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਅਜਿਹੇ ਵਿੱਚ ਜਿੱਥੇ ਪਰਿਵਾਰ ਉਜੜਦੇ ਹਨ ਉੱਥੇ ਹੀ ਔਰਤਾਂ ਨੂੰ ਆਪਣੀਆਂ ਜਾਨਾਂ ਤੱਕ ਗੁਆਣੀਆਂ ਪੈਂਦੀਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਪਠਾਨਕੋਟ ਦੇ ਪਿੰਡ ਮੱਟੀ ਤੋਂ ਜਿੱਥੇ ਇੱਕ ਹੋਰ ਧੀ ਦਾਜ ਦੀ ਬਲੀ ਚੜ੍ਹੀ ਹੈ। ਦਰਅਸਲ ਦਾਜ ਲਈ ਸਹੁਰਿਆਂ ਵੱਲੋਂ ਤੰਗ ਪ੍ਰੇਸ਼ਾਨ ਕੀਤੀ ਜਾਣ ਵਾਲੀ ਔਰਤ ਦੀ ਪਤੀ ਨਾਲ ਆਪਸੀ ਲੜਾਈ ਕਾਰਨ ਮੌਤ ਹੋ ਗਈ। ਮ੍ਰਿਤਕ ਔਰਤ ਦੇ ਪਿਤਾ ਤਰਸੇਮ ਲਾਲ ਦੀ ਸ਼ਿਕਾਇਤ 'ਤੇ ਥਾਣਾ ਸ਼ਾਹਪੁਰਕੰਡੀ ਦੀ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ । ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਕੁੜੀ ਨੂੰ ਉਸ ਦੇ ਪਤੀ ਵੱਲੋਂ ਵਿਆਹ ਦੇ ਕੁਝ ਹੀ ਸਮੇਂ ਬਾਅਦ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ ਸੀ। ਦੋਵਾਂ ਦਾ ਵਿਆਹ ਤਕਰੀਬਨ 3 ਸਾਲ ਪਹਿਲਾਂ ਹੋਇਆ ਸੀ ਅਤੇ ਬੀਤੀ ਰਾਤ ਵੀ ਇਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿੱਚ ਝਗੜਾ ਹੋਇਆ ਸੀ। ਕੁੜੀ ਦੇ ਪਤੀ ਨੇ ਉਸ ਦੀ ਕਾਫੀ ਕੁੱਟਮਾਰ ਕੀਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪਠਾਨਕੋਟ ਵਿੱਚ ਵਿਆਹੁਤਾ ਔਰਤ ਦੀ ਮੌਤ, ਪਰਿਵਾਰ ਨੇ ਸਹੁਰਿਆਂ 'ਤੇ ਦਾਜ ਲਈ ਕਤਲ ਕਰਨ ਦੇ ਲਾਏ ਇਲਜ਼ਾਮ - women killed for dowry
ਪੰਜਾਬ ਦੀ ਇੱਕ ਹੋਰ ਧੀ ਦਾਜ ਦੀ ਬਲੀ ਚੜ੍ਹ ਗਈ ਹੈ। ਪਠਾਨਕੋਟ ਦੇ ਪਿੰਡ ਮੱਟੀ ਦੀ ਰਹਿਣ ਵਾਲੀ ਕੁੜੀ ਨੂੰ ਉਸ ਦੇ ਸਹੁਰਿਆਂ ਵੱਲੋਂ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਉਂਦੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਉੱਥੇ ਹੀ ਪਰਿਵਾਰ ਨੇ ਸਹੁਰਿਆਂ ਖਿਲਾਫ ਕਾਰਵਾਈ ਕਰਨ ਅਤੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।
Published : Jun 11, 2024, 7:47 AM IST
ਪਿਤਾ ਦੀ ਸ਼ਿਕਾਇਤ 'ਤੇ ਸਹੁਰਿਆਂ ਖਿਲਾਫ ਹੋਵੇਗੀ ਕਾਰਵਾਈ : ਪਰਿਵਾਰ ਦੀ ਸ਼ਿਕਾਇਤ ਦੇ ਅਧਾਰ 'ਤੇ ਥਾਣਾ ਸ਼ਾਹਪੁਰਕੰਡੀ ਦੇ ਐਸ.ਐਚ.ਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਮਾਧੋ ਵਾਲਾ ਜੋ ਕਿ ਪਿੰਡ ਮੱਟੀ ਦੀ ਵਸਨੀਕ ਹੈ ਅਤੇ ਉਸ ਦੇ ਪਿਤਾ ਤਰਸੇਮ ਲਾਲ ਨੇ ਆਪਣੀ ਸ਼ਿਕਾਇਤ ਵਿੱਚ ਦਰਜ ਕਰਵਾਇਆ ਹੈ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਪਿੰਡ ਮੱਧੂ ਵਾਲਾ ਦੇ ਆਸ-ਪਾਸ ਚੱਲ ਰਿਹਾ ਸੀ। 2.5-3 ਸਾਲ ਪਹਿਲਾਂ ਉਸ ਦਾ ਵਿਆਹ ਪਿੰਡ ਮੱਟੀ ਦੇ ਰਹਿਣ ਵਾਲੇ ਧਰਮ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਕਰੀਬ ਛੇ ਮਹੀਨੇ ਤੱਕ ਸਭ ਕੁਝ ਠੀਕ ਚੱਲਿਆ। ਸ਼ਿਕਾਇਤਕਰਤਾ ਤਰਸੇਮ ਲਾਲ ਨੇ ਦੱਸਿਆ ਕਿ ਉਸ ਤੋਂ ਬਾਅਦ ਉਸ ਦੀ ਲੜਕੀ ਦੇ ਸਹੁਰੇ ਵਾਲਿਆਂ ਨੇ ਉਸ ਦੀ ਲੜਕੀ ਨੂੰ ਦਾਜ ਅਤੇ ਹੋਰ ਕਈ ਕਾਰਨਾਂ ਕਰਕੇ ਲਗਾਤਾਰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਹਰ ਰੋਜ਼ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਉਸ ਦੀ ਲੜਕੀ ਦੀ ਮੌਤ ਹੋ ਗਈ, ਜਿਸ ਕਾਰਨ ਪੀੜਤ ਪਰਿਵਾਰ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
- ਭਾਜਪਾ ਆਗੂ ਵਿਜੇ ਸਾਂਪਲਾ ਦਾ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਉੱਤੇ ਤਿੱਖਾ ਵਾਰ, ਕਿਹਾ-ਚੀਮਾ ਪੋਸਟ ਮੈਟ੍ਰਿਕ ਸਕੀਮ 'ਤੇ ਬੋਲ ਰਹੇ ਝੂਠ, ਕੇਂਦਰ ਨੇ ਨਹੀਂ ਰੋਕਿਆ ਪੈਸਾ
- ਪੀਐੱਮੋ ਮੋਦੀ ਦੀ ਸਿਆਸਤ 'ਚ ਹੈਟ੍ਰਿਕ ਮਗਰੋਂ ਪੰਜਾਬ ਭਾਜਪਾ ਪ੍ਰਧਾਨ ਦਾ ਬਿਆਨ, ਕਿਹਾ- ਮੋਦੀ ਨੇ ਕਿਸਾਨਾਂ ਦੇ ਮੁੱਦਿਆਂ ਨੂੰ ਸਭ ਤੋਂ ਉੱਪਰ ਰੱਖਿਆ -
- ਸਤਲੁਜ ਦਰਿਆ 'ਚ ਨਹਾਉਣ ਸਮੇਂ ਡੁੱਬੇ 5 ਨੌਜਵਾਨਾਂ ਵਿੱਚੋਂ 3 ਦੀਆਂ ਲਾਸ਼ਾਂ ਹੋਈਆਂ ਬਰਾਮਦ, 2 ਦੀ ਭਾਲ ਜਾਰੀ - 4 Friends Drowned In Satlej
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਥੇ ਕੁੜੀਆਂ ਨੂੰ ਸਹੁਰਿਆਂ ਵੱਲੋਂ ਦਾਜ ਲਈ ਕੁੱਟਿਆ ਮਾਰੀਆ ਜਾਂਦਾ ਰਿਹਾ ਹੈ। ਲੋੜ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਤਾਂ ਜੋ ਲੋਕਾਂ ਦੀਆਂ ਚਾਵਾਂ ਨਾਲ ਵਿਆਹੀਆਂ ਧੀਆਂ ਦੀ ਜ਼ਿੰਦਗੀ ਨਰਕ ਨਾ ਹੋਵੇ ਅਤੇ ਕਿਸੇ ਦੇ ਵੀ ਮਾਂ ਬਾਪ ਦਾ ਘਰ ਉਜੜੇ।