ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ ਦੇ ਨੌਜਵਾਨ ਦਾ ਕਤਲ ਕਰਕੇ ਲਾਸ਼ ਨੂੰ ਰਜਬਾਹੇ ਵਿੱਚ ਸੁੱਟ ਕੇ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਫਰਾਰ ਹੋਏ ਮੁਲਜ਼ਮਾਂ ਵਿੱਚੋਂ ਜੋਗਾ ਪੁਲਿਸ ਨੇ 4 ਚਾਰ ਮੁਲਜ਼ਮ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮਾਨਸਾ ਦੇ ਐਸਪੀ ਇਨਵੈਸਟੀਗੇਸ਼ਨ ਮਨਮੋਹਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਪਿੰਡ ਉਬਾ ਦੇ ਨੌਜਵਾਨ ਕੁਲਦੀਪ ਸਿੰਘ ਜੋ ਕਿ ਪਲੰਬਰ ਦਾ ਕੰਮ ਕਰਦਾ ਸੀ ਜੋ ਕਿ ਕੰਮ ਕਾਰ ਦੇ ਲਈ ਮਾਨਸਾ ਪਹੁੰਚਿਆ ਸੀ ਪਰ ਸ਼ਾਮ ਨੂੰ ਆਪਣੇ ਘਰ ਵਾਪਸ ਨਹੀਂ ਗਿਆ ਜਿਸ ਦੀ ਭਾਲ ਕਰਨ ਤੇ 24 ਦਸੰਬਰ ਨੂੰ ਕੁਲਦੀਪ ਸਿੰਘ ਦੀ ਲਾਸ਼ ਬੁਰਜ ਰਾਠੀ ਦੇ ਰਜਵਾਹੇ ਵਿੱਚੋਂ ਸਮੇਤ ਮੋਟਰਸਾਈਕਲ ਬਰਾਮਦ ਕੀਤੀ ਗਈ ਸੀ।
ਕਤਲ ਦੇ ਮੁਕੱਦਮੇ ਨੂੰ ਟਰੇਸ ਕਰਕੇ 4 ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ, ਜਾਣੋਂ ਕਿਉਂ ਕੀਤਾ ਸੀ ਕਤਲ - MURDER CASE MANSA
ਮਾਨਸਾ ਸੀਆਈਏ ਸਟਾਫ ਅਤੇ ਯੋਗਾ ਪੁਲਿਸ ਪਿੰਡ ਉੱਭਾ ਦੇ ਨੌਜਵਾਨ ਦਾ ਕਤਲ ਕਰਕੇ ਲਾਸ਼ ਨੂੰ ਰਜਬਾਹੇ ਵਿੱਚ ਸੁੱਟ ਕੇ ਫਰਾਰ ਹੋਏ 4 ਮੁਲਜ਼ਮਾਂ ਕੀਤਾ ਕਾਬੂ।
Published : Dec 26, 2024, 6:42 PM IST
|Updated : Dec 26, 2024, 7:45 PM IST
ਪੁਲਿਸ ਵੱਲੋਂ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਦੇ ਹੋਏ ਥਾਣਾ ਜੋਗਾ ਦੇ ਵਿੱਚ ਅਵਤਾਰ ਸਿੰਘ ਉਰਫ ਮੋਟੂ ਬੰਟੀ ਸਿੰਘ ਖੁਸ਼ਦੀਪ ਸਿੰਘ ਜੰਟਾ ਸਿੰਘ ਜਗਰਾਜ ਸਿੰਘ ਹਰਜਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਮਾਨਸਾ ਦੀ ਸੀਆਈਏ ਸਟਾਫ ਪੁਲਿਸ ਅਤੇ ਯੋਗਾ ਦੀ ਪੁਲਿਸ ਵੱਲੋਂ ਟੀਮਾਂ ਗਠਿਤ ਕਰਕੇ ਜਦੋਂ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਗਈ ਤਾਂ ਪੁਲਿਸ ਵੱਲੋਂ ਬੰਟੀ ਸਿੰਘ ਜੰਟਾ ਸਿੰਘ ਜਗਰਾਜ ਸਿੰਘ ਪਿਤਾ ਅਤੇ ਹਰਜਿੰਦਰ ਸਿੰਘ ਜਿੰਦਾ ਵਾਸੀ ਸਾਰੇ ਉੱਭਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਕਿ ਤਫਤੀਸ਼ ਮੁਕਦਮੇ ਅਧੀਨ ਗੁਰਦੀਪ ਸਿੰਘ ਕੁਲਦੀਪ ਸਿੰਘ ਭੁਪਿੰਦਰ ਸਿੰਘ ਅਮਨਦੀਪ ਸਿੰਘ ਵਾਸੀ ਕੋਟਲੀ ਖੁਰਦ ਦੋਸ਼ੀ ਨਾਮਜਦ ਕੀਤੇ ਗਏ ਸਨ।
ਕਤਲ ਦਾ ਕਾਰਨ ਆਪਸੀ ਰੰਜਿਸ਼
ਐਸਪੀ ਮਨਮੋਹਨ ਸਿੰਘ ਨੇ ਦੱਸਿਆ ਕਿ ਇਸ ਕਤਲ ਦਾ ਕਾਰਨ ਆਪਸੀ ਰੰਜਿਸ਼ ਸੀ ਕਿ ਕੁਲਦੀਪ ਸਿੰਘ ਅਤੇ ਮੁਲਜ਼ਮਾਂ ਦੀ ਦਿਵਾਲੀ ਦੀ ਰਾਤ ਲੜਾਈ ਹੋਈ ਸੀ। ਜਿਸ ਦੀ ਰੰਜਿਸ਼ ਰੱਖਦੇ ਹੋਏ ਉਨ੍ਹਾਂ ਵੱਲੋਂ ਕੁਲਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਿਹਾ ਕਿ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
- "ਪੰਜਾਬ ਡੁੱਬ ਰਿਹਾ ਹੈ ਤੇ CM ਮਾਨ ਛੁੱਟੀਆਂ ਮਨਾਉਣ 'ਚ ਮਸ਼ਰੂਫ਼", ਆਸਟ੍ਰੇਲੀਆ ਦੇ 'ਨਿਜੀ' ਦੌਰੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਦੇ ਨਿਸ਼ਾਨੇ 'ਤੇ
- ਕੜਾਕੇ ਦੀ ਠੰਡ 'ਚ ਸਿੱਖਿਆ ਮੰਤਰੀ ਦੇ ਹਲਕੇ 'ਚ ਪਾਣੀ ਦੀ ਟੈਂਕੀ 'ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ, ਸਰਕਾਰ ਨੂੰ ਸੁਣਾਈਆਂ ਖਰੀਆਂ, ਜਾਣੋਂ ਕਿਉਂ
- ਔਰਤ ਨੇ ਆਪਣੇ ਦਿਓਰ ’ਤੇ ਲਗਾਏ ਗੰਭੀਰ ਇਲਜ਼ਾਮ, ਬੱਚੀ ਨੂੰ ਵੀ ਦਿਖਾਉਦਾ ਸੀ ਅਸ਼ਲੀਲ ਵੀਡੀਓ !