ਪੰਜਾਬ

punjab

ETV Bharat / state

ਰਿਤਿਕਾ ਗੁਪਤਾ ਨੇ ਜੱਜ ਬਣ ਦਾਦੇ ਦਾ ਸੁਪਨਾ ਕੀਤਾ ਪੂਰਾ, ਘਰ 'ਚ ਵਿਆਹ ਵਰਗਾ ਮਾਹੌਲ - punjab new judge

ਮੰਡੀ ਗੋਬਿੰਦਗੜ੍ਹ ਦੇ ਗੁਪਤਾ ਪਰਿਵਾਰ ਦੀ ਪਹਿਲੀ ਕੁੜੀ ਨੇ ਆਪਣੇ ਦਾਦੇ ਦਾ ਸੁਪਨਾ ਪੂਰਾ ਕਰ ਆਪਣੇ ਮਾਪਿਆਂ ਨੂੰ ਬਹੁਤ ਵੱਡੀ ਖੁਸ਼ੀ ਦਿੱਤੀ ਹੈ। ਜਿਸ ਕਾਰਨ ਘਰ 'ਚ ਵਿਆਹ ਵਰਗਾ ਮਾਹੌਲ ਹੈ। ਪੜ੍ਹੋ ਪੂਰੀ ਕਹਾਣੀ।

mandi gobindgarh Ritika Gupta judge in punjab
ਰਿਤਿਕਾ ਗੁਪਤਾ ਨੇ ਜੱਜ ਬਣ ਦਾਦੇ ਦਾ ਸੁਪਨਾ ਕੀਤਾ ਪੂਰਾ

By ETV Bharat Punjabi Team

Published : Feb 26, 2024, 8:55 PM IST

ਰਿਤਿਕਾ ਗੁਪਤਾ ਨੇ ਜੱਜ ਬਣ ਦਾਦੇ ਦਾ ਸੁਪਨਾ ਕੀਤਾ ਪੂਰਾ

ਸ੍ਰੀ ਫਤਹਿਗੜ੍ਹ ਸਾਹਿਬ: ਜੇਕਰ ਦਿਲ ਵਿੱਚ ਕੁੱਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਹਰ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ। ਅਜਿਹਾ ਹੀ ਇੱਕ ਸੁਪਨਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੀ ਰਿਤਿਕਾ ਗੁਪਤਾ ਨੇ ਲਿਆ ਸੀ। ਜਿਸ ਨੂੰ ਪੂਰਾ ਕਰਦਿਆਂ ਰਿਤਿਕਾ ਨੇ ਛੋਟੀ ਉਮਰ ਵਿੱਚ ਜੱਜ ਬਣ ਆਪਣੀ ਮੰਜ਼ਿਲ ਨੂੰ ਪਾ ਲਿਆ ਹੈ। ਰਿਤਿਕਾ ਦੀ ਇਸ ਕਾਮਯਾਬੀ ਤੋਂ ਬਾਅਦ ਪਰਿਵਾਰ ਅਤੇ ਇਲਾਕੇ 'ਚ ਖੁਸ਼ੀ ਦੀ ਲਹਿਰ ਹੈ। ਜਦੋਂ ਰਿਤਿਕਾ ਜੱਜ ਬਣ ਕੇ ਘਰ ਪਰਤੀ ਤਾਂ ਫੁੱਲਾਂ ਨਾਲ ਸਵਾਗਤ ਕੀਤਾ ਗਿਆ।

ਰਿਤਿਕਾ ਦੀ ਅਪੀਲ: ਇਸ ਮੌਕੇ ਰਿਤਿਕਾ ਗੁਪਤਾ ਨੇ ਲੜਕੀਆਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ ਪੱਕੇ ਇਰਾਦੇ ਨਾਲ ਸਖ਼ਤ ਮਿਹਨਤ ਕਰੋਗੇ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਇਹ ਅਹੁਦੇ 'ਤੇ ਰਹਿੰਦੇ ਹੋਏ ਹਮੇਸ਼ਾਂ ਸੱਚ ਦਾ ਸਾਥ ਦੇਣਗੇ ਅਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਸੱਚੇ ਮਨ ਨਾਲ ਸਹੀ ਫੈਸਲਾ ਲੈਣ ਤਾਂ ਜੋ ਕਿਸੇ ਨਾਲ ਧੱਕਾ ਨਾ ਹੋਵੇ।

ਮਾਪਿਆਂ ਦਾ ਬਿਆਨ:ਧੀ ਦੀ ਕਾਮਯਾਬੀ 'ਤੇ ਮਾਪਿਆਂ ਨੂੰ ਬੇਹੱਦ ਮਾਣ ਹੈ। ਇਸੇ ਕਾਰਨ ਮਾਪਿਆਂ ਦੀ ਖੁਸ਼ੀ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਜੱਜ ਰਿਤਿਕਾ ਦੇ ਪਿਤਾ ਸੀਏ ਰਜਨੀਸ਼ ਗੁਪਤਾ ਅਤੇ ਮਾਤਾ ਮਨੀਸ਼ਾ ਗੁਪਤਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਆਪਣੀ ਬੇਟੀ 'ਤੇ ਮਾਣ ਹੈ । ਜਿਸ ਨੇ ਆਪਣੀ ਮਿਹਨਤ ਨਾਲ ਇਹ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਰਿਤਿਕਾ ਦੇ ਦਾਦਾ ਜੀ ਦਾ ਇਹ ਸਪਨਾ ਸੀ ਜਿਸ ਨੂੰ ਉਸ ਨੇ ਪੂਰਾ ਕੀਤਾ ਹੈ । ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਹ ਮੁਕਾਮ ਹਾਸਿਲ ਕਰਨ ਵਾਲੀ ਰਿਤਿਕਾ ਸਾਡੇ ਪਰਿਵਾਰ ਦੀ ਪਹਿਲੀ ਕੁੜੀ ਹੈ।

ABOUT THE AUTHOR

...view details