ਪੰਜਾਬ

punjab

By ETV Bharat Punjabi Team

Published : May 28, 2024, 3:43 PM IST

ETV Bharat / state

ਅੱਧੀ ਰਾਤ ਨੂੰ ਰੇਲਵੇ ਫਾਟਕ ਲੱਗਿਆ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ, ਕਈ ਵਾਹਨਾਂ ਦੀ ਹੋਈ ਟੱਕਰ - Road Accident in Bathinda

ਬਠਿੰਡਾ ਦੇ ਲਹਿਰਾ ਮੁਹੱਬਤ ਦੇ ਥਰਮਲ ਪਲਾਂਟ ਨਜ਼ਦੀਕ ਭਿਆਨਕ ਹਾਦਸਾ ਵਾਪਰ ਗਿਆ। ਜਿਸ 'ਚ ਕਈ ਵਾਹਨਾਂ ਦੀ ਆਪਸ 'ਚ ਟੱਕਰ ਹੋ ਗਈ ਤੇ ਇਸ ਹਾਦਸੇ 'ਚ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਗਨੀਮਤ ਰਹੀ ਕਿ ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਬਠਿੰਡਾ 'ਚ ਭਿਆਨਕ ਸੜਕ ਹਾਦਸਾ
ਬਠਿੰਡਾ 'ਚ ਭਿਆਨਕ ਸੜਕ ਹਾਦਸਾ (ETV BHARAT)

ਬਠਿੰਡਾ 'ਚ ਭਿਆਨਕ ਸੜਕ ਹਾਦਸਾ (ETV BHARAT)

ਬਠਿੰਡਾ: ਇੱਥੋਂ ਦੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਬੀਤੀ ਰਾਤ ਪਿੰਡ ਲਹਿਰਾ ਮੁਹੱਬਤ ਵਿਖੇ ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਨੇੜੇ ਵੱਡਾ ਭਿਆਨਕ ਹਾਦਸਾ ਵਾਪਰ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੇਲਵੇ ਦਾ ਫਾਟਕ ਲੱਗਿਆ ਹੋਇਆ ਸੀ ਤੇ ਰੇਲਵੇ ਫਾਟਕ ਦੇ ਲੱਗੇ ਹੋਣ ਕਾਰਨ ਪਿਛੋਂ ਆ ਰਹੇ ਕੈਂਟਰ ਚਾਲਕ ਵੱਲੋਂ ਕਰੀਬ ਅੱਧੀ ਦਰਜਨ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਗਈ।

ਰੇਲਵੇ ਫਾਟਕ ਬੰਦ ਹੋਣ ਕਾਰਨ ਹਾਦਸਾ: ਇਸ ਟੱਕਰ ਦੌਰਾਨ ਕਾਰਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਗੱਡੀਆਂ ਪਲਟ ਗਈਆਂ। ਇਸ ਦੌਰਾਨ ਕਈ ਲੋਕ ਜ਼ਖ਼ਮੀ ਵੀ ਹੋਏ। ਉਥੇ ਹੀ ਘਟਨਾ ਦਾ ਪਤਾ ਚੱਲਦੇ ਹੀ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਮੌਕੇ ਰਾਹਗੀਰਾਂ ਦਾ ਕਹਿਣਾ ਸੀ ਕਿ ਜਦੋਂ ਇਹ ਸੜਕ 'ਤੇ ਟੋਲ ਪਲਾਜ਼ਾ ਲੱਗਿਆ ਹੈ ਤਾਂ ਇਥੇ ਫਾਟਕ ਕਿਉਂ ਲੱਗਦੇ ਹਨ। ਉੁਨ੍ਹਾਂ ਕਿਹਾ ਕਿ ਹੁਣ ਇੰਨਾਂ ਵੱਡਾ ਹਾਦਸਾ ਵਾਪਰ ਜਾਣ ਤੋਂ ਬਾਅਦ ਇਸ ਲਈ ਕੌਣ ਜਿੰਮੇਵਾਰ ਹੈ। ਜਦੋਂ ਲੋਕਾਂ ਵੱਲੋਂ ਟੋਲ ਟੈਕਸ ਦਿੱਤਾ ਜਾਂਦਾ ਹੈ ਤਾਂ ਉਹਨਾਂ ਨੂੰ ਸੜਕ ਕਲੀਅਰ ਕਿਉਂ ਨਹੀਂ ਮਿਲਦੀ।

ਹਾਦਸੇ 'ਚ ਕਈ ਵਾਹਨ ਆਪਸ 'ਚ ਟਕਰਾਏ: ਉਧਰ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਅੱਧੀ ਰਾਤ ਦੇ ਕਰੀਬ ਇਹ ਘਟਨਾ ਵਾਪਰੀ ਹੈ, ਜਿਸ ਵਿੱਚ ਅੱਧੀ ਦਰਜਨ ਦੇ ਕਰੀਬ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਇਹ ਘਟਨਾ ਫਾਟਕ ਲੱਗੇ ਹੋਣ ਕਾਰਨ ਵਾਪਰੀ ਹੈ ਅਤੇ ਇਸ ਘਟਨਾ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਕੈਂਟਰ ਚਾਲਕ ਦੀ ਗਲਤੀ ਕਾਰਨ ਇਹ ਹਾਦਸਾ ਵਾਪਰਿਆ ਹੈ।

ABOUT THE AUTHOR

...view details