ਮਹਾਰਾਸ਼ਟਰ ਤੋਂ ਪੰਜਾਬ 'ਚ ਭਾਰੀ ਗਿਣਤੀ ਵਿੱਚ ਹਥਿਆਰ ਆਉਣੇ ਸ਼ੁਰੂ (Etv Bharat (ਪੱਤਰਕਾਰ, ਅੰਮ੍ਰਿਤਸਰ)) ਅੰਮ੍ਰਿਤਸਰ:ਪੰਜਾਬ ਵਿੱਚ ਲਗਾਤਾਰ ਹੀ ਗੈਂਗਸਟਰ ਵਾਦ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਵਿੱਚ ਜਿਆਦਾਤਰ ਮਹਾਰਾਸ਼ਟਰ ਅਤੇ ਹੋਰ ਸਟੇਟਾਂ ਤੋਂ ਲਿਆ ਕੇ ਪੰਜਾਬ ਵਿੱਚ ਨਜਾਇਜ਼ ਅਸਲਾ ਸਭ ਤੋਂ ਵੱਡਾ ਕਾਰਨ ਹੈ। ਦੂਸਰੇ ਪਾਸੇ ਪੰਜਾਬ ਪੁਲਿਸ ਵੱਲੋਂ ਵੀ ਮਹਾਰਾਸ਼ਟਰ ਅਤੇ ਹੋਰ ਸਟੇਟਾਂ ਤੋਂ ਲਿਆ ਕੇ ਅਸਲਾ ਵੇਚਦੇ ਹਨ। ਉਨ੍ਹਾਂ ਉੱਤੇ ਪੈਨੀ ਨਜ਼ਰ ਰੱਖੀ ਹੋਈ ਹੈ। ਜਿਸ ਦੌਰਾਨ ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਹੈ। ਜਦੋਂ ਉਨ੍ਹਾਂ ਨੇ ਤਰਨਤਾਰਨ ਦੇ ਰਹਿਣ ਵਾਲੇ ਇੱਕ ਨੌਜਵਾਨ ਗ੍ਰਿਫਤਾਰ ਕੀਤਾ ਅਤੇ ਉਸ ਕੋਲੋਂ ਪੰਜ ਦੇ ਕਰੀਬ ਪਸਤੌਲਾਂ ਬਰਾਮਦ ਕੀਤੀਆਂ ਗਈਆਂ। ਪੁਲਿਸ ਵੱਲੋਂ ਉਸਨੂੰ ਅੱਜ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ।
ਅੰਮ੍ਰਿਤਸਰ ਦੀ ਨੂੰ ਉਸ ਵੇਲੇ ਵੱਡੀ ਸਫਲਤਾ
ਪੰਜਾਬ ਵਿੱਚ ਲਗਾਤਾਰ ਹੀ ਗੈਂਗਵਾਰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਵਿੱਚ ਹਥਿਆਰ ਮੰਨੇ ਜਾ ਰਹੇ ਹਨ। ਉੱਥੇ ਹੀ ਸਭ ਤੋਂ ਜਿਆਦਾ ਹਥਿਆਰ ਮਹਾਰਾਸ਼ਟਰ ਵਿੱਚ ਲਿਆ ਕੇ ਪੰਜਾਬ ਵਿੱਚ ਦੋ ਨੰਬਰ ਵਿੱਚ ਵੇਚੇ ਜਾ ਰਹੇ ਹਨ। ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਦੀ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ। ਜਦੋਂ ਉਨ੍ਹਾਂ ਵੱਲੋਂ ਤਰਨਤਾਰਨ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।
ਪੰਜ ਨਜਾਇਜ਼ ਹਥਿਆਰ ਬਰਾਮਦ ਕੀਤੇ
ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਵੱਲੋਂ ਮਹਾਰਾਸ਼ਟਰਾ ਤੋਂ ਲਿਆ ਕੇ ਪੰਜਾਬ ਵਿੱਚ ਪਿਸਤੋਲਾਂ ਵੇਚੀਆਂ ਜਾ ਰਹੀਆਂ ਸਨ। ਜਿਸ ਦੇ ਤਹਿਤ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਦੇ ਮੁਤਾਬਿਕ ਇਸ ਕੋਲੋਂ ਪੰਜ ਨਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ। ਇਸ ਦਾ ਮਾਨਯੋਗ ਕੋਰਟ ਵਿੱਚੋਂ ਅਸੀਂ ਰਿਮਾਂਡ ਹਾਸਿਲ ਕੀਤਾ ਹੈ ਤਾਂ ਜੋ ਕਿ ਇਸ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਸਕੇ ਅਤੇ ਇਸ ਨੇ ਕਿਸ ਨੂੰ ਇਹ ਹਥਿਆਰ ਦੇਣੇ ਸਨ। ਇਸ ਬਾਰੇ ਵੀ ਜਾਂਚ ਕੀਤੀ ਜਾ ਸਕੇ ਅਤੇ ਪੁਲਿਸ ਨੇ ਕਿਹਾ ਕਿ ਸਾਨੂੰ ਤੋਂ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ।
ਸਭ ਤੋਂ ਵੱਡਾ ਕਾਰਨ ਨਜਾਇਜ਼ ਅਸਲਾ
ਇੱਥੇ ਦੱਸਣ ਯੋਗ ਹੈ ਕਿ ਕਿ ਪੰਜਾਬ ਵਿੱਚ ਅੱਜ ਕੱਲ ਗੈਂਗਵਾਰ ਲਗਾਤਾਰ ਹੀ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਨਜਾਇਜ਼ ਅਸਲਾ ਦੱਸਿਆ ਜਾ ਰਿਹਾ ਹੈ। ਉਹ ਹੀ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਵੀ ਲਗਾਤਾਰ ਨਜਾਇਜ਼ ਅਸਲੇ ਨੂੰ ਬਰਾਮਦ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਗਲਤ ਅਨਸਰਾਂ ਦੇ ਉੱਤੇ ਨੱਠ ਭਾਈ ਜਾ ਸਕੇ ਅਤੇ ਪੁਲਿਸ ਨੂੰ ਇਸ ਕੋਲ ਪੰਜ ਨਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ।
ਭਾਰੀ ਗਿਣਤੀ ਵਿੱਚ ਹਥਿਆਰ ਆਉਣੇ ਸ਼ੁਰੂ
ਉਨ੍ਹਾਂ ਦਾ ਕਹਿਣਾ ਹੈ ਕੀ ਸਾਨੂੰ ਇਹ ਤੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ। ਹੁਣ ਵੇਖਣਾ ਹੋਵੇਗਾ ਕਿ ਇਸ ਨੌਜਵਾਨ ਵੱਲੋਂ ਇਹ ਹਥਿਆਰ ਲੈ ਕੇ ਕਿੱਥੇ ਦਿੱਤੇ ਜਾਣੇ ਸਨ। ਇਸ ਦੀ ਜਾਣਕਾਰੀ ਪੁਲਿਸ ਨੂੰ ਪ੍ਰਾਪਤ ਹੁੰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਲਗਾਤਾਰ ਹੀ ਮਹਾਰਾਸ਼ਟਰ ਤੋਂ ਪੰਜਾਬ ਵਿੱਚ ਭਾਰੀ ਗਿਣਤੀ ਵਿੱਚ ਹਥਿਆਰ ਆਉਣੇ ਸ਼ੁਰੂ ਹੋ ਚੁੱਕੇ ਹਨ।