ਮੋਗਾ :ਐੱਸਕੇਐੱਮ ਦੇ ਸੱਦੇ 'ਤੇ ਅੱਜ ਮੋਗਾ ਵਿੱਚ ਕਿਸਾਨਾਂ ਵੱਲੋਂ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਹਜ਼ਾਰਾਂ ਕਿਸਾਨ ਭਾਗ ਲੈ ਰਹੇ ਹਨ। ਇਸ ਮੌਕੇ ਮਹਾਂ ਪੰਚਾਇਤ ਵਿੱਚ ਵੱਡੇ ਕਿਸਾਨ ਆਗੂ ਪਹੁੰਚ ਚੁੱਕੇ ਹਨ। ਜਿਨਾਂ ਵਿੱਚ ਬਲਬੀਰ ਸਿੰਘ ਰਾਜੇਵਾਲ ਅਤੇ ਹਰਮੀਤ ਸਿੰਘ ਕਾਦੀਆਂ ਅਤੇ ਕਈ ਹੋਰ ਸੀਨੀਅਰ ਕਿਸਾਨ ਆਗੂ ਮੌਜੂਦ ਹਨ। ਜਿਨਾਂ ਵਿੱਚ ਕਿਸਾਨ ਰੁਲਦੂ ਸਿੰਘ ਮਾਨਸਾ, ਹਰਿੰਦਰ ਸਿੰਘ ਲੱਖੋਵਾਲ ਸੂਰਜੀਤ ਸਿੰਘ ਫੂਲ ਅਤੇ ਡਾ.ਦਰਸ਼ਨਪਾਲ ਸਿੰਘ ਵੀ ਪਹੁੰਚ ਚੁਕੇ ਹਨ।
ਮੋਗਾ 'ਚ ਮਹਾਂ ਪੰਚਾਇਤ ਜਾਰੀ (Etv Bharat) ਡੱਲੇਵਾਲ ਦੀ ਲੰਬੀ ਉਮਰ ਦੀ ਕਾਮਨਾ
ਮੌਕੇ 'ਤੇ ਰਾਕੇਸ਼ ਟਿਕੈਤ ਵੀ ਮਹਾਂ ਪੰਚਾਇਤ 'ਚ ਸ਼ਾਮਿਲ ਹੋਣ ਲਈ ਪਹੂੰਚੇ ਹਨ। ਇਸ ਮੌਕੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਮਹਾ ਪੰਚਾਇਤ ਬੋਲਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੋਇਆ ਤਾਂ ਇਹਨਾਂ ਦਾ ਨਤੀਜਾ ਸਰਕਾਰਾਂ ਨੂੰ ਭੁਗਤਨਾ ਪਵੇਗਾ । ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਹਮੇਸ਼ਾ ਸੰਘਰਸ਼ ਕਰਦੇ ਆਏ ਹਾਂ ਅਤੇ ਭਵਿੱਖ ਵਿੱਚ ਵੀ ਕਰਦੇ ਰਹਾਂਗੇ। ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਥਾਵਾਂ 'ਤੇ ਮਹਾਂ ਪੰਚਾਇਤਾਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਹਾਂ ਪੰਚਾਇਤਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਵਿੱਚ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚ ਰਹੇ ਹਨ।
ਕਿਸਾਨ ਬੀਬੀਆਂ ਨੇ ਵੀ ਲਾਲਕਾਰੀ ਕੇਂਦਰ ਸਰਕਾਰ (Etv Bharat) ਹੱਕਾਂ 'ਤੇ ਡਾਕਾ ਮਾਰਨ ਦੀ ਤਿਆਰੀ 'ਚ ਕੇਂਦਰ ਸਰਕਾਰ
ਖਨੌਰੀ ਅਤੇ ਸ਼ੰਭੂ ਬਾਰਡਰ ਮੋਰਚੇ 'ਤੇ ਟਿੱਪਣੀਆ ਕਰਨ ਵਾਲਿਆਂ ਨੂੰ ਬੋਲਦੇ ਹੋਏ ਉਹਨਾਂ ਕਿਹਾ ਕਿ ਕਿਸਾਨ ਇੱਕ ਹੀ ਹਨ ਉਹਨਾਂ ਵਿੱਚ ਵਿਚਾਰਕ ਮਤਭੇਦ ਹੋ ਸਕਦੇ ਹਨ ਪਰ ਕਿਸਾਨੀ ਨੂੰ ਲੈਕੇ ਉਹ ਹਮੇਸ਼ਾ ਇੱਕ ਮਤ ਰਹੇ ਹਨ। ਉਹਨਾਂ ਕਿਹਾ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਚਲ ਰਹੇ ਧਰਨਿਆਂ ਉੱਤੇ ਉਂਗਲਾਂ ਚੁੱਕਣ ਵਾਲਿਆਂ ਨੂੰ ਨਹੀਂ ਪਤਾ ਕਿ ਕੇਂਦਰ ਤਿੰਨ ਕਾਲੇ ਕਾਨੂੰਨ ਰੱਦ ਕਰਨ ਤੋਂ ਬਾਅਦ ਅੱਜ ਇੱਕ ਵਾਰ ਫਿਰ ਕਿਸਾਨਾਂ ਅਤੇ ਕਾਰੋਬਾਰੀਆਂ ਦੇ ਹੱਕਾਂ ਉੱਤੇ ਡਾਕਾ ਮਾਰਨ ਵਾਲੀ ਹੈ। ਨਾਲ ਹੀ ਉਹਨਾਂ ਐਸ ਕੇ ਐਮ ਦੇ ਆਗੂਆਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਚਲ ਰਹੇ ਧਰਨਿਆਂ ਉੱਤੇ ਕੋਈ ਵੀ ਬਿਆਨਬਾਜ਼ੀ ਨਾ ਕੀਤੀ ਜਾਵੇ।
50 ਹਜ਼ਾਰ ਦੇ ਕਰੀਬ ਕਿਸਾਨਾਂ ਦੀ ਹੋਵੇਗੀ ਇੱਕਤਰਤਾ (Etv Bharat) ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਭਾਵੇਂ ਹੀ ਵੱਖ-ਵੱਖ ਸਟੇਜਾਂ 'ਤੇ ਖੜ੍ਹੇ ਹਾਂ ਪਰ ਕਿਸਾਨ ਇੱਕ ਹੀ ਹਨ ਇਸ ਲਈ ਅੱਜ ਦੀ ਇਹ ਮਹਾਂ ਪੰਚਾਇਤ ਸੱਦੀ ਗਈ ਹੈ ਤਾਂ ਜੋ ਸਰਕਾਰਾਂ ਨੂੰ ਜਵਾਬ ਦਿੱਤਾ ਜਾ ਸਕੇ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਅੱਜ ਜੋ ਹਾਲਤ ਹੈ ਉਸ ਨੂੰ ਦੇਖਦੇ ਹੋਏ ਮੋਦੀ ਸਰਕਾਰ ਨੂੰ ਹੁਣ ਵੀ ਸੁਧ ਨਾ ਆਈ ਤਾਂ ਆਉਣ ਵਾਲੇ ਸਮੇਂ 'ਚ ਅੰਜਾਮ ਭਾਰੀ ਪੈਣਗੇ।
ਮਹਿਲਾ ਕਿਸਾਨ ਆਗੂਆਂ ਨੇ ਵੀ ਲਾਲਕਾਰੀ ਸਰਕਾਰ
ਮੋਗਾ ਵਿਖੇ ਮਹਾਂ ਪੰਚਾਇਤ ਦੌਰਾਨ ਜਿਥੇ ਵੱਡੇ ਕਿਸਾਨ ਆਗੂ ਪਹੁੰਚ ਰਹੇ ਹਨ ਉਥੇ ਹੀ ਮਹਿਲਾ ਕਿਸਾਨ ਆਗੂ ਵੀ ਮੌਕੇ 'ਤੇ ਪਹੁੰਚ ਕੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਦੀ ਪਹਿਲ ਕੀਤੀ ਹੈ। ਕਿਸਾਨ ਬੀਬੀਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ ਪਰ ਬਾਵਜੂਦ ਇਸ ਦੇ ਸਰਕਾਰਾਂ ਦੇ ਕੰਨ 'ਤੇ ਜੂੰ ਤੱਕ ਨਹੀਂ ਸੜਕ ਰਹੀ। ਉਹਨਾਂ ਕਿਹਾ ਕਿ ਖੇਤੀ ਖਰੜਾ ਅਤੇ ਜਗਜੀਤ ਸਿੰਘ ਵੱਲੋਂ ਰੱਖੀਆਂ ਮੰਗਾਂ ਨੂੰ ਲੈਕੇ ਸਮੂਹ ਕਿਸਾਨ ਜਥੇਬੰਦੀਆਂ ਕੇਂਦਰ ਤੋਂ ਮੰਗ ਕਰ ਰਹੀਆਂ ਹਨ। ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹਿਣਗੇ।
ਮੋਗਾ 'ਚ ਮਹਾਂ ਪੰਚਾਇਤ ਦਾ ਅਗਾਜ਼ (Etv Bharat) ਨਾਜ਼ੁਕ ਬਣੀ ਡੱਲੇਵਾਲ ਦੀ ਸਿਹਤ
ਜ਼ਿਕਰਯੋਗ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 45ਵਾਂ ਦਿਨ ਹੈ। ਉਹਨਾਂ ਦੀ ਸਿਹਤ ਲਗਾਤਾਰ ਨਾਸਾਜ਼ ਬਣੀ ਹੋਈ ਹੈ। ਬੀਤੇ ਕੱਲ ਤੋਂ ਡੱਲੇਵਾਲ ਨੇ ਕਿਸੇ ਨਾਲ ਮੁਲਾਕਾਤ ਤੱਕ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਹਾਲਤ ਪਹਿਲਾਂ ਨਾਲੋਂ ਵੀ ਨਾਜ਼ੁਕ ਹੈ ਇਸ ਲਈ ਬੋਲਣ ਲੱਗੇ ਵੀ ਦਿੱਕਤ ਹੁੰਦੀ ਹੈ ਅਤੇ ਹੱਥ ਤੱਕ ਹਿਲਾ ਕੇ ਗੱਲ ਕਰਨਾ ਵੀ ਔਖਾ ਹੋ ਗਿਆ ਹੈ। ਇਸ ਨੂੰ ਲੈਕੇ ਕਿਸਾਨ ਜਥੇਬੰਦੀਆਂ ਵੀ ਕਾਫੀ ਗੰਭੀਰ ਨਜ਼ਰ ਆ ਰਹੀਆਂ ਹਨ ਅਤੇ ਡੱਲੇਵਾਲ ਨੂੰ ਮਿਲਣ ਤੋਂ ਰੋਕਿਆ ਜਾ ਰਿਹਾ ਹੈ।
ਨਵੇਂ ਖੇਤੀ ਕਾਨੂੰਨਾਂ ਦਾ ਖਰੜਾ ਨਾ-ਮਨਜ਼ੂਰ
ਇਸ ਬਾਬਤ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਦਿੱਲੀ ਅੰਦੋਲਨ ਮਗਰੋਂ ਰੱਦ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਲਈ ਨਵਾਂ ਖਰੜਾ ਬਣਾ ਕੇ ਵੱਖ-ਵੱਖ ਸਰਕਾਰਾਂ ਨੂੰ ਭੇਜਿਆ ਹੈ ਜਿਸ ਨੂੰ ਸੰਯੁਕਤ ਕਿਸਾਨ ਮੋਰਚਾ ਬਿਲਕੁਲ ਮਨਜ਼ੂਰ ਨਹੀਂ ਕਰਦਾ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਮੋਗਾ ਦੇ ਵਿੱਚ ਕਿਸਾਨਾ ਵੱਲੋਂ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਜਿਸ ਵਿੱਚ 40 ਤੋਂ 50 ਹਜ਼ਾਰ ਕਿਸਾਨ ਪਹੁੰਚ ਰਹੇ ਹਨ। ਹਰ ਸਮੇਂ ਸਾਡੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਅਤੇ ਅੱਗੇ ਵੀ ਜਾਰੀ ਰਹੇਗਾ। ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਥਾਵਾਂ ਉੱਤੇ ਮਹਾ ਪੰਚਾਇਤਾਂ ਕੀਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਦੀ ਸਰਕਾਰ ਕਿਸਾਨੀ ਮੰਗਾਂ ਨੂੰ ਲੈ ਕੇ ਲਿਖਤੀ ਤੌਰ ਉੱਤੇ ਸਮਝੌਤਾ ਕਰਕੇ ਮੁੱਕਰ ਗਈ ਹੈ ਉਸ ਦੇ ਖਿਲਾਫ ਮੋਗਾ ਵਿੱਚ ਕਿਸਾਨ ਮਹਾਂ ਪੰਚਾਇਤ ਬੁਲਾਈ ਗਈ ਹੈ ਕਿਉਂਕਿ ਕੇਂਦਰ ਸਰਕਾਰ ਹਰੇਕ ਲਿਖਤੀ ਵਾਅਦੇ ਤੋਂ ਮੁੱਕਰ ਰਹੀ ਹੈ। ਇਸ ਲਈ ਕਿਸਾਨਾਂ ਵੱਲੋਂ ਇਹ ਸੰਘਰਸ਼ ਵਿੱਢਿਆ ਗਿਆ ਹੈ।