ਪੰਜਾਬ

punjab

ETV Bharat / state

ਕੱਲ ਅਧਿਆਪਕ ਦਿਵਸ ਨੂੰ ਪੀਏਯੂ ਦੇ ਅਧਿਆਪਕ ਮਨਾਉਣਗੇ ਕਾਲੇ ਦਿਵਸ ਵਜੋਂ, ਕਿਸਾਨ ਮੇਲੇ ਦੇ ਵਿੱਚ ਵੀ ਚੁੱਕਣਗੇ ਆਪਣੀਆਂ ਮੰਗਾਂ - teachers day black day - TEACHERS DAY BLACK DAY

ਪੀਏਯੂ ਵਿੱਚ ਪੜ੍ਹਾਉਂਦੇ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ’ਚ ਦਿੱਤਾ ਜਾ ਰਿਹਾ ਰੋਸ ਧਰਨਾ ਤਿੱਖਾ ਹੁੰਦਾ ਜਾ ਰਿਹਾ ਹੈ। ਆਖਰ ਅਧਿਆਪਕਾਂ 'ਚ ਇੰਨਾ ਰੋਸ ਕਿਉਂ ਹੈ ਪੜ੍ਹੋ ਪੂਰੀ ਖ਼ਬਰ

etv bharat
etv bharat (etv bharat)

By ETV Bharat Punjabi Team

Published : Sep 4, 2024, 8:06 PM IST

etv bharat (etv bharat)


ਲੁਧਿਆਣਾ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਆਪਕ ਬੀਤੇ 12 ਦਿਨਾਂ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਅਧਿਆਪਕਾ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਕੱਲ ਯਾਨੀ ਅਧਿਆਪਕ ਦਿਵਸ ਵਾਲੇ ਤਿੰਨ ਅਧਿਆਪਕ ਦਿਵਸ ਨੂੰ ਕਾਲੇ ਦਿਨ ਦੇ ਰੂਪ ਦੇ ਵਿੱਚ ਮਨਾਉਣਗੇ। ਇਸ ਸਬੰਧੀ ਧਰਨਾ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੇ ਦੱਸਿਆ ਕਿ ਸਾਰੇ ਹੀ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਯੂਜੀਸੀ ਦੇ ਨਿਯਮਾਂ ਦੇ ਤਹਿਤ ਅਕੂਬਰ 2022 ਤੋਂ ਸੋਧੀ ਹੋਈ ਪੇ ਸਕੇਲ ਦਿੱਤੀ ਗਈ ਹੈ, ਜਦੋਂ ਕਿ ਪੰਜਾਬ ਸਰਕਾਰ ਇੱਕ ਅਪ੍ਰੈਲ ਤੋਂ ਇਸ ਨੂੰ ਲਾਗੂ ਕਰ ਰਹੀ ਹੈ।

ਪ੍ਰਦਰਸ਼ਨ ਦਾ 13ਵਾਂ ਦਿਨ:ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਲਿਆਉਣ ਦੇ ਵਿੱਚ ਅਹਿਮ ਯੋਗਦਾਨ ਯੂਨੀਵਰਸਿਟੀ ਦੇ ਅਧਿਆਪਕਾਂ ਦਾਸੀ, ਅੱਜ ਅਧਿਆਪਕਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਖਾਸ ਕਰਕੇ ਉਹਨਾਂ ਦੀ ਪੈਨਸ਼ਨਾਂ ਦੇ ਵਿੱਚ ਵੀ ਸੋਧ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇੱਥੋਂ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਦੀ ਪੈਨਸ਼ਨ ਦੇ ਵਿੱਚ ਵੀ ਸੋਧ ਨਹੀਂ ਹੋਈ ਹੈ । ਉਹਨਾਂ ਕਿਹਾ ਕਿ ਇਸ ਦੇ ਰੋਸ ਵਜੋਂ ਅਧਿਆਪਕ ਪ੍ਰਦਰਸ਼ਨ ਕਰ ਰਹੇ ਹਨ । ਅੱਜ ਇਸ ਦਾ 13ਵਾਂ ਦਿਨ ਹੈ।


ਅਧਿਆਪਕ ਦਿਵਸ:ਹਾਲੇ ਤੱਕ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ । ਜਿਸ ਕਰਕੇ ਅਧਿਆਪਕ ਦਿਵਸ ਨੂੰ ਕੱਲ ਉਹ ਕਾਲੇ ਦਿਨ ਦੇ ਰੂਪ ਦੇ ਵਿੱਚ ਮਨਾਉਣਗੇ । ਇਹਨਾਂ ਹੀ ਨਹੀਂ ਅਗਲੇ ਹਫਤੇ ਹੋਣ ਜਾ ਰਹੇ ਕਿਸਾਨ ਮੇਲੇ ਦੇ ਵਿੱਚ ਵੀ ਉਹ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦਾ ਵਿਰੋਧ ਕਰਨਗੇ ਅਤੇ ਉਨਾਂ ਤੋਂ ਸਵਾਲ ਕਰਨਗੇ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਸਮੇਂ ਸਮੇਂ 'ਤੇ ਕਿਸਾਨ ਮੇਲਿਆਂ ਨੂੰ ਆਪਣੇ ਵੋਟ ਬੈਂਕ ਵਜੋਂ ਵਰਤਦੀ ਰਹੀ ਹੈ।


ABOUT THE AUTHOR

...view details