ਲੁਧਿਆਣਾ: ਲੁਧਿਆਣਾ ਦੇ ਲਾਡੋਵਾਲ ਥਾਣੇ ਦੇ ਸਾਹਮਣੇ ਪੀਆਰਟੀਸੀ ਦੀ ਬੱਸ ਅਤੇ ਕਾਰ ਚਾਲਕ ਦੇ ਵਿਚਾਲੇ ਹੋਈ ਬਹਿਸਬਾਜ਼ੀ ਤੋਂ ਬਾਅਦ ਪੀਆਰਟੀਸੀ ਦੇ ਬੱਸ ਚਾਲਕਾਂ ਨੇ ਚੌਂਕ ਨੂੰ ਜਾਮ ਕਰ ਦਿੱਤਾ ਅਤੇ ਹਾਈਵੇ ਦੇ ਦੋਨਾਂ ਪਾਸਿਓ ਬੱਸਾਂ ਲਗਾ ਦਿੱਤੀਆਂ, ਜਿਸ ਕਾਰਨ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਲੇਖਯੋਗ ਹੈ ਕਿ ਇੱਕ ਪਾਸੇ ਕਈ ਕਿਲੋਮੀਟਰ ਤੱਕ ਲੰਬਾ ਜਾਮ ਲੱਗ ਗਿਆ ਤਾਂ ਉਥੇ ਹੀ ਦੂਜੇ ਪਾਸੇ ਪੀਆਰਟੀਸੀ ਦੇ ਮੁਲਾਜ਼ਮ ਲੋਕਾਂ ਅਤੇ ਵੀਡੀਓ ਬਣਾਉਣ ਵਾਲੇ ਪੱਤਰਕਾਰਾਂ ਨਾਲ ਵੀ ਉਲਝਦੇ ਹੋਏ ਨਜ਼ਰ ਆਏ। ਹਾਲਾਂਕਿ ਇਸ ਸਭ ਨੂੰ ਦੇਖ ਕੇ ਲੋਕਾਂ ਨੇ ਉਨ੍ਹਾਂ ਨੂੰ ਰਸਤਾ ਖੋਲ੍ਹਣ ਦੀ ਅਪੀਲ ਕੀਤੀ ਅਤੇ ਇਸੇ ਵਿਚਾਲੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਦੀ ਸਥਿਤੀ ਨੂੰ ਸੰਭਾਲਦੇ ਹੋਏ ਸ਼ਾਂਤ ਕਰਵਾਇਆ। ਇਸ ਦੌਰਾਨ ਧੱਕਾ ਮੁੱਕੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਛੋਟੀ ਲੜਾਈ ਨੇ ਲਿਆ ਵੱਡਾ ਰੂਪ, ਲੱਗਿਆ 1 ਘੰਟੇ ਦਾ ਜਾਮ, ਗਰਮੀ 'ਚ ਲੋਕ ਹੋਏ ਖੱਜਲ-ਖੁਆਰ - Ludhiana Heavy traffic highway - LUDHIANA HEAVY TRAFFIC HIGHWAY
LUDHIANA HEAVY TRAFFIC HIGHWAY: ਲੁਧਿਆਣਾ ਦੇ ਲਾਡੋਵਾਲ ਥਾਣੇ ਦੇ ਸਾਹਮਣੇ ਪੀਆਰਟੀਸੀ ਦੀ ਬੱਸ ਅਤੇ ਕਾਰ ਚਾਲਕ ਦੇ ਵਿਚਾਲੇ ਹੋਈ ਬਹਿਸਬਾਜ਼ੀ ਤੋਂ ਬਾਅਦ ਪੀਆਰਟੀਸੀ ਦੇ ਬੱਸ ਚਾਲਕਾਂ ਨੇ ਚੌਂਕ ਨੂੰ ਜਾਮ ਕਰ ਦਿੱਤਾ ਅਤੇ ਹਾਈਵੇ ਦੇ ਦੋਨਾਂ ਪਾਸਿਓ ਬੱਸਾਂ ਲਗਾ ਦਿੱਤੀਆਂ, ਜਿਸ ਕਾਰਨ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
Published : Jun 29, 2024, 7:31 PM IST
ਇਸ ਮੌਕੇ ਪਰੇਸ਼ਾਨ ਹੋ ਰਹੇ ਲੋਕਾਂ ਨੇ ਕਿਹਾ ਕਿ ਬੱਸ ਚਾਲਕਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਆਪਣੇ ਕੰਮਾਂ ਦਾ ਵੀ ਹਵਾਲਾ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੇ ਜ਼ਰੂਰੀ ਕੰਮ ਦੇ ਲਈ ਜਾਣਾ ਸੀ ਪਰ ਬੱਸ ਚਾਲਕਾਂ ਨੇ ਹਾਈਵੇ ਨੂੰ ਜਾਮ ਕਰ ਦਿੱਤਾ ਅਤੇ ਆਪਣੀ ਏਕਤਾ ਦਿਖਾਉਂਦੇ ਹੋਏ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ। ਖੁਦ ਬੱਸ 'ਚ ਬੈਠੀਆਂ ਸਵਾਰੀਆਂ ਨੇ ਕਿਹਾ ਕਿ ਉਹ 1 ਘੰਟੇ ਤੋਂ ਗਰਮੀ ਅਤੇ ਜਾਮ ਵਿੱਚ ਪਰੇਸ਼ਾਨੀ ਸਹਿ ਰਹੇ ਹਨ, ਉਨ੍ਹਾਂ ਨਾਲ ਛੋਟੇ ਬੱਚੇ ਹਨ ਜੋ ਕਿ ਗਰਮੀ ਕਾਰਨ ਕਾਫੀ ਦੁਖੀ ਹਨ।
- ਅਰਚਨਾ ਮਕਵਾਨਾ ਦੀ ਨਵੀਂ ਵੀਡੀਓ ਵਾਇਰਲ, ਹੱਥ ਜੋੜ ਮੰਗ ਰਹੀ ਹੈ ਇਨਸਾਫ਼! - yoga girl archana shar new pic
- ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹਿੰਗਾ ਟੋਲ ਪਲਾਜ਼ਾ ਹੋਵੇਗਾ ਬੰਦ, ਕਿਸਾਨ ਜੱਥੇਬੰਦੀਆਂ ਨੇ ਟੋਲ 'ਤੇ ਤਾਲਾ ਲਾਉਣ ਦਾ ਕੀਤਾ ਐਲਾਨ - Punjab Ladowal toll plaza closed
- ਹੁਣ ਅੰਮ੍ਰਿਤਪਾਲ ਦੇ ਖ਼ਾਸ ਸਾਥੀ ਕੁਲਵੰਤ ਰਾਊਕੇ ਵੀ ਲੜਨਗੇ ਚੋਣ, ਭਰਾ ਨੇ ਕੀਤਾ ਐਲਾਨ - Amritpal partner Kulwant Rauke
ਉੱਥੇ ਹੀ ਜਦੋਂ ਅਸੀਂ ਇੱਕ ਯਾਤਰੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦਾ ਕੋਈ ਪਰਿਵਾਰ ਦਾ ਮੈਂਬਰ ਹਸਪਤਾਲ 'ਚ ਦਾਖਿਲ ਹੈ ਅਤੇ ਇਸ ਦੇ ਬਾਵਜੂਦ ਬੱਸ ਵਾਲਿਆਂ ਨੇ ਜਾਮ ਲਗਾ ਦਿੱਤਾ ਹੈ ਅਤੇ ਆਮ ਲੋਕ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਛੋਟੀ ਜਿਹੀ ਲੜਾਈ 'ਚ ਬੱਸਾਂ ਵਾਲੇ ਗੁੰਡਾਗਰਦੀ ਕਰ ਰਹੇ ਹਨ। ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਮੌਕੇ 'ਤੇ ਪਹੁੰਚੇ ਹਨ ਅਤੇ ਦੋਵਾਂ ਹੀ ਧਿਰਾਂ ਨੂੰ ਸਮਝਾਇਆ ਗਿਆ ਹੈ ਅਤੇ ਲੱਗੇ ਜਾਮ ਨੂੰ ਵੀ ਖੋਲ੍ਹਿਆ ਜਾ ਰਿਹਾ ਹੈ।