ਲੁਧਿਆਣਾ: ਜ਼ਿਲ੍ਹਾਲੁਧਿਆਣਾ ਦੇ ਜਮਾਲਪੁਰ ਸਰਕਾਰੀ ਸਮਾਰਟ ਸਕੂਲ ਦੇ ਵਿੱਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕੁਝ ਸਕੂਲ ਦੇ ਵਿਦਿਆਰਥੀਆਂ ਨੇ ਸੜਕ 'ਤੇ ਆ ਕੇ ਬੈਠ ਕੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿਦਿਆਰਥੀਆਂ ਦਾ ਇਲਜ਼ਾਮ ਸੀ ਕਿ ਉਨ੍ਹਾਂ ਦੀ ਅਧਿਆਪਕਾ ਨੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਬੱਚਿਆਂ ਨੇ ਕਿਹਾ ਕਿ ਅਧਿਆਪਕਾ ਵਿੱਚ ਕੋਈ ਓਪਰੀ ਸ਼ਹਿ ਜਾਂ ਹਵਾ ਆ ਜਾਂਦੀ ਹੈ। ਜਿਸ ਕਰਕੇ ਉਸ ਨੇ ਸਾਡੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ, ਬੱਚਿਆਂ ਨੇ ਇਨਸਾਫ ਦੀ ਮੰਗ ਕੀਤੀ ਹੈ। ਜਦੋਂ ਕਿ ਮੌਕੇ 'ਤੇ ਪਹੁੰਚੀ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀ ਨੇ ਪੂਰੇ ਮਾਮਲੇ ਦੀ ਜਾਂਚ ਦੀ ਅਤੇ ਕਾਰਵਾਈ ਦੀ ਗੱਲ ਆਖੀ ਹੈ।
ਅਧਿਆਪਕਾ 'ਚ ਆਈ ਓਪਰੀ ਸ਼ਹਿ, ਵਿਦਿਆਰਥੀਆ ਨਾਲ ਕੀਤੀ ਕੁੱਟਾਮਰ, ਵਿਦਿਆਰਥੀਆਂ ਨੇ ਸੜਕ 'ਤੇ ਲਾਇਆ ਜਾਮ੍ਹ, ਅਧਿਆਪਕਾ ਨੇ ਨਕਾਰੇ ਇਲਜ਼ਾਮ - accused the teacher of beating - ACCUSED THE TEACHER OF BEATING
STUDENTS BLOCKED THE ROAD: ਲੁਧਿਆਣਾ 'ਚ ਜਮਾਲਪੁਰ ਦੇ ਸਰਕਾਰੀ ਸਮਾਰਟ ਸਕੂਲ ਦੀ ਅਧਿਆਪਕਾ 'ਤੇ ਵਿਦਿਆਰਥੀਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਦੇ ਇਲਜ਼ਾਮ ਲੱਗੇ ਹਨ। ਜਿਸ ਨੂੰ ਲੈ ਕੇ ਸਕੂਲ ਦੇ ਵਿਦਿਆਰਥੀਆ ਵੱਲੋਂ ਸੜਕ 'ਤੇ ਬੈਠ ਕੇ ਧਰਨਾ ਲਾ ਦਿੱਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਅਧਿਆਪਕਾ ਵਿੱਚ ਕੋਈ ਬਾਹਰੀ ਸ਼ਕਤੀ ਆ ਜਾਂਦੀ ਹੈ ਅਤੇ ਬੇਕਾਬੂ ਹੋਕੇ ਅਧਿਆਪਕਾ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ। ਦੂਜੇ ਪਾਸੇ ਅਧਿਆਪਕਾ ਨੇ ਸਾਰੇ ਇਲਜ਼ਾਮ ਨਕਾਰੇ ਹਨ । ਪੜ੍ਹੋ ਪੂਰੀ ਖਬਰ...
Published : Aug 9, 2024, 4:51 PM IST
ਬੱਚਿਆਂ ਨਾਲ ਕੁੱਟਮਾਰ :ਸਕੂਲ ਦੇ ਵਿਦਿਆਰਥੀਆਂ ਨੇ ਸੜਕ 'ਤੇ ਬੈਠ ਕੇ ਧਰਨਾ ਲਗਾ ਦਿੱਤਾ ਅਤੇ ਇਸ ਦੌਰਾਨ ਆਵਾਜਾਈ ਵੀ ਬੰਦ ਹੋ ਗਈ, ਨੇੜੇ ਦੇ ਲੋਕ ਵੀ ਇਕੱਠੇ ਹੋ ਗਏ। ਲੋਕਾਂ ਨੇ ਵਿਦਿਆਰਥੀਆਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਧਿਆਪਕਾ ਵੱਲੋਂ ਬਿਨਾਂ ਵਜਾ ਉਨ੍ਹਾਂ ਲਈ ਕੁੱਟਮਾਰ ਕੀਤੀ ਜਾਂਦੀ ਹੈ। ਉੱਥੇ ਹੀ ਬੱਚਿਆਂ ਦੇ ਮਾਪਿਆਂ ਨੇ ਵੀ ਸਕੂਲ ਪ੍ਰਸ਼ਾਸਨ 'ਤੇ ਸਵਾਲ ਖੜੇ ਕੀਤੇ ਹਨ। ਇਸ ਦੌਰਾਨ ਮੌਕੇ 'ਤੇ ਪਹੁੰਚੇ 'ਤੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਬੱਚਿਆਂ ਉੱਤੇ ਹੱਥ ਚੁੱਕਣਾ ਜੁਰਮ ਹੈ। ਮਾਸੂਮ ਬੱਚਿਆਂ ਨਾਲ ਕੁੱਟਮਾਰ ਕਰਨੀ ਕਿਸੇ ਵੀ ਹਾਲਤ ਦੇ ਵਿੱਚ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਮੈਡਮ ਦਾ ਨਾ ਸਿਰਫ ਦਿਮਾਗ ਦੇ ਡਾਕਟਰ ਦੇ ਕੋਲੋਂ ਇਲਾਜ ਕਰਵਾਉਣ ਲਈ ਸਿਫਾਰਿਸ਼ ਕਰਾਂਗੇ ਸਗੋਂ ਕਾਰਵਾਈ ਵੀ ਕੀਤੀ ਜਾਵੇਗੀ।
ਵਿਦਿਆਰਥੀ ਗਲਤ ਸ਼ਬਦਾਂ ਦਾ ਕਰਦੇ ਹਨ ਇਸਤੇਮਾਲ :ਜਦੋਂ ਸਬੰਧਿਤ ਅਧਿਆਪਕਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਰੇ ਹੀ ਇਲਜ਼ਾਮਾਂ ਨੂੰ ਨਕਾਰਦਿਆਂ ਹੋਇਆਂ ਕਿਹਾ ਕਿ ਵਿਦਿਆਰਥੀ ਗਲਤ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਜਦੋਂ ਰੋਕਿਆ ਜਾਂਦਾ ਹੈ ਤਾਂ ਉਹ ਨਹੀਂ ਰੁਕਦੇ ਇਸ ਕਰਕੇ ਉਨ੍ਹਾਂ ਦੇ ਭਲੇ ਲਈ ਹੀ ਉਨ੍ਹਾਂ ਦੇ ਨਾਲ ਸਖ਼ਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਮਾਤ ਦੇ ਵਿੱਚ ਲੜਕੀਆਂ ਵੀ ਪੜਦੀਆ ਹਨ, ਜਿਨਾਂ ਨਾਲ ਲੜਕੇ ਗਲਤ ਸਲੂਕ ਕਰਦੇ ਹਨ। ਇਸ ਕਰਕੇ ਉਨ੍ਹਾਂ ਨਾਲ ਵੀ ਸਖ਼ਤੀ ਕੀਤੀ ਗਈ ਹੈ।
- ਅੰਮ੍ਰਿਤਸਰ ਦੇ ਖੰਨਾ ਪੇਪਰ ਮਿਲ ਦੇ ਸਾਹਮਣੇ ਹੋਇਆ ਭਿਆਨਕ ਸੜਕ ਹਾਦਸਾ, ਦੋ ਭੈਣਾਂ ਦੇ ਇੱਕਲੋਤੇ ਭਰਾ ਦੀ ਮੌਤ - ROAD ACCIDENT
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਮੁਤਾਬਿਕ ਸ੍ਰੀ ਦਰਬਾਰ ਸਾਹਿਬ 'ਚ ਲੱਗੇ ਨਿਸ਼ਾਨ ਸਾਹਿਬ ਦੀ ਬਦਲੀ ਗਈ ਪੋਸ਼ਾਕ, ਹੁਣ ਕੇਸਰੀ ਰੰਗ ਦੀ ਥਾਂ ਹੋਵੇਗਾ ਬਸੰਤੀ ਰੰਗ - Nishan Sahib
- ਪੰਜਾਬ ਵਿੱਚ ਘੱਟੇਗੀ ਗਰਮੀ ! ਇਨ੍ਹਾਂ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਤੱਕ ਮੀਂਹ ਦਾ ਅਲਰਟ - Rain Alert In Punjab