ਪੰਜਾਬ

punjab

ETV Bharat / state

ਲੁਧਿਆਣਾ 'ਚ ਲਿੰਗ ਦੀ ਜਾਂਚ ਕਰਨ ਵਾਲਾ ਡਾਕਟਰ ਗ੍ਰਿਫ਼ਤਾਰ, ਮਸ਼ੀਨਰੀ ਵੀ ਕੀਤੀ ਗਈ ਜ਼ਬਤ - ਲਿੰਗ ਦੀ ਜਾਂਚ

Gender testing doctor arrested: ਲੁਧਿਆਣਾ ਦੇ ਮੁੰਡੀਆਂ ਕਲਾ ਵਿੱਚ ਸਿਹਤ ਮਹਿਕਮੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਗੈਰ ਕਾਨੂੰਨੀ ਰੂਪ ਨਾਲ ਲਿੰਗ ਨਿਰਧਾਰਿਤ ਟੈਸਟ ਕਰਨ ਵਾਲੇ ਕਲੀਨਿਕ ਦੇ ਵਿੱਚ ਛਾਪਾ ਸਿਹਤ ਵਿਭਾਗ ਨੇ ਟਰੈਪ ਲਗਾ ਕੇ ਮਾਰਿਆ ਅਤੇ ਇੱਕ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ।

Ludhiana gender testing doctor arrested
ਲੁਧਿਆਣਾ 'ਚ ਲਿੰਗ ਦੀ ਜਾਂਚ ਕਰਨ ਵਾਲਾ ਡਾਕਟਰ ਗ੍ਰਿਫ਼ਤਾਰ

By ETV Bharat Punjabi Team

Published : Jan 23, 2024, 11:00 AM IST

ਸਿਵਲ ਸਰਜਨ

ਲੁਧਿਆਣਾ: ਸਾਹਨੇਵਾਲ ਵਿਧਾਨ ਸਭਾ ਹਲਕੇ ਦੇ ਮੁੰਡੀਆ ਕਲਾ ਵਿੱਚ ਸਥਿਤ ਗੁਰੂ ਤੇਗ ਬਹਾਦਰ ਨਗਰ ਦੇ ਅੰਦਰ ਸਿਹਤ ਮਹਿਕਮੇ ਵੱਲੋਂ ਬੀਤੀ ਦੇਰ ਰਾਤ ਛਾਪੇਮਾਰੀ ਕਰਕੇ ਬੀਐਮਐਸ ਡਾਕਟਰ ਆਰ ਕੇ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟੀਮ ਵੱਲੋਂ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਮੁਲਜ਼ਮ ਡਾਕਟਰ ਪਹਿਲਾ ਹੀ ਕਲੀਨਿਕ ਦੇ ਪਹਿਲੇ ਫਲੋਰ ਉੱਤੇ ਬਣੇ ਕਮਰੇ ਦੇ ਨੇੜੇ ਮਹਿਲਾ ਦੀ ਸਕੈਨਿੰਗ ਕਰ ਰਿਹਾ ਸੀ। ਡਾਕਟਰ ਨੇ ਛਾਪੇਮਾਰੀ ਤੋਂ ਬਚਣ ਦੇ ਲਈ ਕਲੀਨਿਕ ਦੇ ਪਹਿਲੇ ਫਲੋਰ ਤੋਂ ਛਾਲ ਮਾਰ ਦਿੱਤੀ ਅਤੇ ਸਕੈਨਿੰਗ ਦੀ ਮਸ਼ੀਨ ਵੀ ਬਾਹਰ ਸੁੱਟ ਦਿੱਤੀ ,ਜਿਸ ਕਰਕੇ ਉਸ ਦੀਆਂ ਲੱਤਾਂ ਦੇ ਵਿੱਚ ਫੇਕਚਰ ਆ ਗਿਆ ਹੈ ਅਤੇ ਸਕੈਨਿੰਗ ਦੀ ਮਸ਼ੀਨ ਵੀ ਟੁੱਟ ਗਈ। ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੱਲੋਂ ਕੁੰਮ ਕਲਾਂ ਤੋਂ 108 ਐਬੂਲੈਂਸ ਬੁਲਾ ਕੇ ਉਸ ਨੂੰ ਸਿਵਿਲ ਹਸਪਤਾਲ ਭੇਜਿਆ ਹੈ।



ਸਕੈਨਿੰਗ ਦੀ ਮਸ਼ੀਨ ਵੀ ਬਰਾਮਦ: ਜਾਣਕਾਰੀ ਮੁਤਾਬਕ ਇਸ ਮੁਲਜ਼ਮ ਨੂੰ ਪਹਿਲਾਂ ਵੀ ਗੁਰਦਾਸਪੁਰ ਵਿੱਚ 2020 ਦੇ ਅੰਦਰ ਟਰੈਪ ਲਾ ਕੇ ਫੜਿਆ ਗਿਆ ਸੀ ਅਤੇ ਉਹ ਇੱਕ ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ ਪਰ ਇਸ ਦੇ ਬਾਵਜੂਦ ਉਸ ਨੇ ਇਹੀ ਕੰਮ ਮੁੜ ਤੋਂ ਸ਼ੁਰੂ ਕਰ ਦਿੱਤਾ। ਲੁਧਿਆਣਾ ਦੇ ਸਿਵਲ ਸਰਜਨ ਵੀ ਛਾਪੇਮਾਰੀ ਦੇ ਦੌਰਾਨ ਟੀਮ ਦੇ ਨਾਲ ਮੌਜੂਦ ਰਹੇ, ਜਿਨਾਂ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਸਾਨੂੰ ਇਸ ਬਾਰੇ ਗੁਪਤ ਸੂਚਨਾ ਮਿਲੀ ਸੀ ਅਤੇ ਅਸੀਂ ਟਰੈਪ ਲਗਾ ਕੇ ਆਪਣੀ ਕਿਸੇ ਮਰੀਜ਼ ਨੂੰ ਲਿੰਗ ਦੀ ਜਾਂਚ ਕਰਵਾਉਣ ਲਈ ਮੁਲਜ਼ਮ ਦੇ ਕੋਲ ਭੇਜਿਆ ਤਾਂ ਉਹ ਪੈਸੇ ਲੈ ਕੇ ਲਿੰਗ ਜਾਂਚ ਕਰਨ ਲਈ ਰਾਜ਼ੀ ਹੋ ਗਿਆ। ਜਿਸ ਤੋਂ ਬਾਅਦ ਮਹਿਲਾ ਨੇ ਸਾਨੂੰ ਫੋਨ ਕਰ ਦਿੱਤਾ ਅਤੇ ਅਸੀਂ ਮੌਕੇ ਉੱਤੇ ਆ ਕੇ ਆਰਕੇ ਸ਼ਰਮਾ ਨੂੰ 17000 ਰੁਪਏ ਕੈਸ਼ ਦੇ ਨਾਲ ਗ੍ਰਿਫਤਾਰ ਕਰ ਲਿਆ ਅਤੇ ਟੀਮ ਵੱਲੋਂ ਸਕੈਨਿੰਗ ਦੀ ਮਸ਼ੀਨ ਵੀ ਬਰਾਮਦ ਕਰ ਲਈ ਗਈ।



ਲਿੰਗ ਨਿਰਧਾਰਿਤ ਜਾਂਚ: ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਅਸੀਂ ਹੋਰ ਜਾਣਕਾਰੀ ਵੀ ਇਕੱਤਰ ਕਰ ਰਹੇ ਹਾਂ ਕਿ ਇਸ ਵੱਲੋਂ ਕਿੰਨੇ ਲੋਕਾਂ ਦਾ ਇਸ ਤਰ੍ਹਾਂ ਸਕੈਨ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਅਸੀਂ ਕਾਨੂਨ ਦੇ ਮੁਤਾਬਿਕ ਕਾਰਵਾਈ ਕਰਵਾਵਾਂਗੇ ਅਤੇ ਇਸ ਕਲੀਨਿਕ ਨੂੰ ਸੀਲ ਵੀ ਕਰਵਾਇਆ ਜਾਵੇਗਾ। ਇਸ ਕਲੀਨਿਕ ਦਾ ਨਾਂ ਸਾਈ ਕਲੀਨਿਕ ਹੈ। ਹਾਲਾਂਕਿ ਡਾਕਟਰ ਦੇ ਕੋਲ ਇਸ ਤਰ੍ਹਾਂ ਦੇ ਸਕੈਨ ਕਰਨ ਦੀ ਕੋਈ ਅਥੋਰਿਟੀ ਵੀ ਨਹੀਂ ਹੈ ਉਹ ਸਿਰਫ ਬੀਏਐਮਐਸ ਹੈ। ਇਸੇ ਕਰਕੇ ਉਹ ਚੋਰੀ ਛੁਪੇ ਆਪਣੇ ਕਲੀਨਿਕ ਦੇ ਉੱਪਰ ਹੀ ਗ੍ਰਾਹਕ ਦੇ ਕਹਿਣ ਉੱਤੇ ਲਿੰਗ ਨਿਰਧਾਰਿਤ ਜਾਂਚ ਕਰਦਾ ਸੀ।

ABOUT THE AUTHOR

...view details